''ਕੋਰੋਨਾ'' ਦੌਰਾਨ ਗੁਰੂ ਨਗਰੀ ''ਚ ਸਾਹਮਣੇ ਆਈ ਸਿਆਸਤ ਦੀ ਅਨੋਖੀ ਤਸਵੀਰ

Wednesday, Apr 29, 2020 - 07:57 PM (IST)

''ਕੋਰੋਨਾ'' ਦੌਰਾਨ ਗੁਰੂ ਨਗਰੀ ''ਚ ਸਾਹਮਣੇ ਆਈ ਸਿਆਸਤ ਦੀ ਅਨੋਖੀ ਤਸਵੀਰ

ਅੰਮ੍ਰਿਤਸਰ (ਸੁਮਿਤ) : ਜਿੱਥੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੇ ਸੂਬੇ 'ਚ ਕਰਫਿਊ ਲਾਇਆ ਗਿਆ ਹੈ, ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ 'ਚ ਸਿਆਸਤ ਦੀ ਇਕ ਅਨੋਖੀ ਤਸਵੀਰ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਭਾਜਪਾ ਦੇ ਸੰਸਦ ਮੈਂਬਰ ਸ਼ਵੇਤ ਮਲਿਕ ਦਾ ਜਨਮ ਦਿਨ ਮਨਾਇਆ। ਇਸ ਦੌਰਾਨ ਉਹ ਆਪਣੇ ਘਰ ਤੋਂ ਕੇਕ ਬਣਾ ਕੇ ਭਾਜਪਾ ਐਮ. ਪੀ. ਦੇ ਘਰ ਗਏ ਅਤੇ ਉਨ੍ਹਾਂ ਨੇ ਉੱਥੇ ਕੇਕ ਕੱਟਿਆ।

ਇਹ ਵੀ ਪੜ੍ਹੋ : CBSE ਦਾ ਅਹਿਮ ਐਲਾਨ, ਹੁਣ ਨਹੀਂ ਹੋਣਗੀਆਂ 10ਵੀਂ ਦੀਆਂ ਪ੍ਰੀਖਿਆਵਾਂ

PunjabKesari

ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਅੱਜ ਉਹ ਇਕ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋ ਕੇ ਕੋਰੋਨਾ ਵਾਇਰਸ ਖਿਲਾਫ ਲੜਾਈ ਲੜਨ ਤਾਂ ਜੋ ਕੋਰੋਨਾ ਨੂੰ ਹਰਾਇਆ ਜਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਵੇਤ ਮਲਿਕ ਉਨ੍ਹਾਂ ਦੇ ਵੱਡੇ ਭਰਾ ਵਰਗੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਕੋਰੋਨਾ ਕਹਿਰ' ਨੇ ਸੁੱਕਣੀ ਪਾਈ ਲੋਕਾਂ ਦੀ ਜਾਨ, ਪੈਰਾ ਮਿਲਟਰੀ ਫੋਰਸ ਤਾਇਨਾਤ

PunjabKesari

ਇਸ ਦੌਰਾਨ ਦੋਹਾਂ ਨੇ ਇੱਕ-ਦੂਜੇ ਦਾ ਮੂੰਹ ਵੀ ਮਿੱਠਾ ਕਰਵਾਇਆ ਅਤੇ ਜਨਮ ਦਿਨ ਮਨਾਇਆ। ਭਾਜਪਾ ਐਮ. ਪੀ. ਵਲੋਂ ਵੀ ਗੁਰਜੀਤ ਔਜਲਾ ਦਾ ਸੁਆਗਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅੱਜ ਇਹ ਇਕ ਅਨੋਖੀ ਤਸਵੀਰ ਦੇਖਣ ਨੂੰ ਮਿਲੀ ਹੈ, ਜਿਸ ਨਾਲ ਪੂਰੇ ਦੇਸ਼ 'ਚ ਆਪਸੀ ਭਾਈਚਾਰੇ ਦਾ ਸੰਦੇਸ਼ ਜਾਵੇਗਾ।
ਇਹ ਵੀ ਪੜ੍ਹੋ : 'ਜੇ ਭਾਰਤ ਨੂੰ ਬਚਾਉਣਾ ਹੈ ਤਾਂ ਕੋਰੋਨਾ ਟੈਸਟ ਹੋਵੇ ਮੁਫਤ'
 


author

Babita

Content Editor

Related News