ਪੰਜਾਬ ''ਚ ਭਾਜਪਾ ਦਾ ਭਵਿੱਖ ਸ਼ਵੇਤ ਮਲਿਕ ਦੀ ਕਾਰਗੁਜ਼ਾਰੀ ''ਤੇ ਨਿਰਭਰ

Wednesday, Apr 04, 2018 - 04:04 AM (IST)

ਬਠਿੰਡਾ(ਜ. ਬ.)-ਭਾਵੇਂ ਕੇਂਦਰ 'ਚ ਕਾਬਜ਼ ਭਾਜਪਾ ਦੀ ਹਾਈਕਮਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਪਰ ਫਿਰ ਵੀ ਪੰਜਾਬ 'ਚ ਭਾਜਪਾ ਦਾ ਭਵਿੱਖ ਸਥਿਰਤਾ ਨਹੀਂ ਫੜ ਰਿਹਾ। ਇਸ ਲਈ ਹੀ ਭਾਜਪਾ ਚਾਹੁੰਦੇ ਹੋਏ ਵੀ ਅਕਾਲੀ ਦਲ ਤੋਂ ਪਾਸਾ ਨਹੀਂ ਵੱਟ ਸਕੀ। ਹੁਣ ਭਾਜਪਾ ਨੇ ਸ਼ਵੇਤ ਮਲਿਕ ਨੂੰ ਪ੍ਰਧਾਨ ਬਣਾ ਕੇ ਇਕ ਹੋਰ ਪੱਤਾ ਖੇਡਿਆ ਹੈ, ਜਿਸ ਤੋਂ ਨਾ ਸਿਫਰ ਹਾਈਕਮਾਨ ਨੂੰ ਬਲਕਿ ਆਮ ਆਗੂਆਂ ਤੇ ਵਰਕਰਾਂ ਨੂੰ ਵੀ ਖਾਸੀ ਉਮੀਦ ਹੈ। 
ਕੀ ਕਹਿੰਦੇ ਹਨ ਭਾਜਪਾ ਦੇ ਸੂਤਰ 
ਭਾਜਪਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਰਾਜਭਾਗ ਹੁੰਦੇ ਹੋਏ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਅਕਾਲੀਆਂ ਦੇ ਹੇਠਾਂ ਲੱਗ ਕੇ ਰਹਿਣਾ ਪਿਆ। ਜੋ ਵਰਕਰਾਂ ਦੀ ਸਭ ਤੋਂ ਵੱਡੀ ਚਿੜ ਬਣੀ ਰਹੀ। ਵਰਕਰ ਅਕਾਲੀ ਦਲ ਦੀ ਗੁਲਾਮੀ ਤੋਂ ਖਹਿੜਾ ਛੁਡਵਾ ਕੇ ਆਜ਼ਾਦ ਹੋਣਾ ਚਾਹੁੰਦੇ ਹਨ ਪਰ ਅਜਿਹਾ ਹੋ ਨਹੀਂ ਸਕਿਆ। ਪੰਜਾਬ ਦੀ ਵਾਗਡੋਰ ਕਿਸੇ ਅਜਿਹੇ ਵਿਅਕਤੀ ਨੂੰ ਫੜਾਉਣ ਦੀ ਜ਼ਰੂਰਤ ਸੀ, ਜੋ ਸਿਰਫ ਤੇ ਸਿਰਫ ਸੂਬੇ 'ਚ ਪਾਰਟੀ ਦੀ ਮਜ਼ਬੂਤੀ ਖਾਤਰ ਹੀ ਕੰਮ ਕਰ ਸਕੇ। ਪਰ ਵਿਜੇ ਸਾਂਪਲਾ ਸੂਬਾ ਪ੍ਰਧਾਨ ਹੋਣ ਦੇ ਨਾਲ-ਨਾਲ ਕੇਂਦਰੀ ਮੰਤਰੀ ਵੀ ਸਨ, ਜਿਸ ਕਾਰਨ ਉਹ ਖੁਦ ਮੰਨਦੇ ਸਨ ਕਿ ਉਹ ਸੂਬਾ ਪ੍ਰਧਾਨ ਦੇ ਅਹੁਦੇ ਨਾਲ ਇਨਸਾਫ ਕਰਨ ਵਿਚ ਅਸਮਰਥ ਹਨ ਤੇ ਉਨ੍ਹਾਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਾਰਟੀ 'ਚ ਗੁੱਟਬਾਜ਼ੀ ਹੈ, ਇਸ ਵਿਚ ਕੋਈ ਸ਼ੱਕ ਨਹੀਂ, ਜਿਸ ਨੂੰ ਖਤਮ ਕਰਨ ਦੀ ਜ਼ਰੂਰਤ ਹੈ। ਬਿਲਕੁੱਲ ਸੱਚ ਹੈ ਕਿ ਪਾਰਟੀ ਨੂੰ ਅਕਾਲੀ ਦਲ ਦੀ ਲੋੜ ਹੈ ਪਰ ਇਹ ਲੋੜ ਦੋ-ਤਰਫੀ ਹੋਣੀ ਚਾਹੀਦੀ ਹੈ। ਇਸ ਲਈ ਭਾਜਪਾ ਨੂੰ ਬਰਾਬਰਤਾ ਦਾ ਹੱਕ ਮਿਲੇ। ਉਮੀਦ ਹੈ ਕਿ ਸ਼ਵੇਤ ਮਲਿਕ ਵਰਕਰਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ 'ਚ ਕਾਮਯਾਬ ਰਹਿਣਗੇ।


Related News