ਪੰਜਾਬ ਕਾਂਗਰਸ ਖਿਲਾਫ ਮੋਰਚਾ ਖੋਲ੍ਹੇਗੀ ''ਭਾਜਪਾ'', ਸ਼ਵੇਤ ਮਲਿਕ ਨੇ ਕੀਤਾ ਐਲਾਨ

06/04/2019 2:20:09 PM

ਚੰਡੀਗੜ੍ਹ : ਭਾਜਪਾ ਨੂੰ ਜਿੱਥੇ ਦੇਸ਼ 'ਚ ਵੱਡੀ ਸਫਲਤਾ ਮਿਲੀ ਹੈ, ਉੱਥੇ ਹੀ ਪੰਜਾਬ 'ਚ ਵੀ ਭਾਜਪਾ ਆਪਣਾ ਗ੍ਰਾਫ ਵਧਦਾ ਹੋਇਆ ਦੇਖ ਰਹੀ ਹੈ, ਇਸ ਲਈ ਚੋਣਾਂ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਭਾਜਪਾ ਨੇ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਦੱਸਿਆ ਕਿ ਨਸ਼ਿਆਂ ਨੂੰ ਲੈ ਕੇ ਸੂਬੇ ਦੇ ਜੋ ਹਾਲਾਤ ਬਣੇ ਹਨ, ਉਸ ਦੇ ਲਈ ਕਾਂਗਰਸ ਖਿਲਾਫ 'ਸੱਤਾ ਛੱਡੋ ਅੰਦੋਲਨ' ਚਲਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਲੋਂ ਲੋਕਾਂ ਨਾਲ ਮੋਬਾਇਲ ਅਤੇ ਨੌਕਰੀ ਦੇਣ ਦੇ ਵਾਅਦੇ ਕੀਤੇ ਸਨ ਪਰ ਇਨ੍ਹਾਂ 'ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸ਼ਵੇਤ ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਦੀ 'ਆਯੂਸ਼ਮਾਨ ਯੋਜਨਾ' ਨੂੰ ਲੈ ਕੇ ਪੰਜਾਬ ਸਰਕਾਰ ਨੂੰ ਭਾਜਪਾ ਘੇਰੇਗੀ ਕਿਉਂਕਿ ਜਦੋਂ ਬਾਕੀ ਸਾਰੇ ਸੂਬਿਆਂ 'ਚ ਇਹ ਸਕੀਮ ਸ਼ੁਰੂ ਹੋ ਚੁੱਕੀ ਹੈ ਤਾਂ ਫਿਰ ਪੰਜਾਬ 'ਚ ਅਜੇ ਤੱਕ ਇਸ ਨੂੰ ਸ਼ੁਰੂ ਕਿਉਂ ਨਹੀਂ ਕੀਤਾ ਗਿਆ। 


Babita

Content Editor

Related News