ਮਲਿਕ ਦਾ ਸਿੱਧੂ ਨੂੰ ਚੈਲੰਜ, ਪਾਕਿ ਜਾ ਕੇ ਜੀਵੇ-ਜੀਵੇ ਹਿੰਦੋਸਤਾਨ ਦੇ ਲਗਵਾਏ ਨਾਅਰੇ

03/11/2019 2:10:59 PM

ਚੰਡੀਗੜ੍ਹ— ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਿੱਧੇ ਤੌਰ 'ਤੇ ਚੈਲੰਜ ਦਿੰਦੋ ਹੋਏ ਕਿਹਾ ਕਿ ਕੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਜਾ ਕੇ ਇਕ ਵੀ ਪਾਕਿਸਤਾਨੀ ਤੋਂ ਜੀਵੇ-ਜੀਵੇ ਹਿੰਦੋਸਤਾਨ ਦਾ ਨਾਅਰਾ ਲਗਵਾ ਸਕਦੇ ਹਨ? ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਰਾਜਨੀਤੀ ਅਤੇ ਲੋਕਲ ਬਾਡੀ ਨੂੰ ਸਿਰਫ 'ਲਾਫਟਰ ਚੈਲੰਜ' ਸਮਝ ਰਿਹਾ ਹੈ। ਸਿੱਧੂ ਨੂੰ ਗੱਪੀ ਮੰਤਰੀ ਕਰਾਰ ਦਿੰਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਸਿੱਧੂ ਨੂੰ ਇੰਨਾ ਵਧੀਆ ਮਹਿਕਮਾ ਦਿੱਤਾ ਹੋਇਆ ਹੈ ਪਰ ਆਪਣੇ 2 ਸਾਲ ਦੇ ਕਾਰਜਕਾਲ 'ਚ ਉਨ੍ਹਾਂ ਨੇ ਕੁਝ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਧੂ ਆਪਣੀ ਜ਼ਿੰਮੇਵਾਰੀ ਭੁੱਲ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਰੇ ਕੌਂਸਲਰ ਵੀ ਉਸ ਤੋਂ ਪਰੇਸ਼ਾਨ ਹੋ ਚੁੱਕੇ ਹਨ। ਸਿੱਧੂ 'ਤੇ ਤਿੱਖੇ ਹਮਲੇ ਕਰਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕੈਪਟਨ ਸਾਬ੍ਹ ਦੇ ਵਿਰੁੱਧ ਚੱਲਦੇ ਹਨ ਅਤੇ ਉਹ ਆਪਣਾ ਕੈਪਟਨ ਰਾਹੁਲ ਗਾਂਧੀ ਨੂੰ ਹੀ ਮੰਨਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਸ਼ਰੇਆਮ ਇਹ ਕਹਿ ਦਿੱਤਾ ਹੈ ਕਿ ਮੇਰਾ ਕੈਪਟਨ, ਕੈਪਟਨ ਅਮਰਿੰਦਰ ਸਿੰਘ ਨਹੀਂ ਸਗੋਂ ਮੇਰਾ ਕੈਪਟਨ ਰਾਹੁਲ ਗਾਂਧੀ ਹੈ। 

ਕਰਤਾਰਪੁਰ ਕੋਰੀਡੋਰ ਦੇ ਕਾਂਗਰਸ ਵੱਲੋਂ ਕ੍ਰੈਡਿਟ ਲੈਣ 'ਤੇ ਸ਼ਵੇਤ ਮਲਿਕ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਖੁੱਲਵਾਉਣਾ ਲੋਕਾਂ ਦੀ 70 ਸਾਲ ਤੋਂ ਮੰਗ ਸੀ ਪਰ ਸਾਬਕਾ ਪ੍ਰਧਾਨ ਮੰਤੀਰ ਮਨਮੋਹਨ ਸਿੰਘ ਨੇ 10 ਸਾਲ ਦੇ ਕਾਰਜਕਾਲ 'ਚ ਇਹ ਮੰਗ ਪੂਰੀ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਮੋਦੀ ਨੇ ਕਰਤਾਰਪੁਰ ਕੋਰੀਡੋਰ ਨੂੰ ਪਾਸ ਕਰ ਦਿੱਤਾ ਹੈ ਤਾਂ ਕਾਂਗਰਸ ਪਾਰਟੀ ਸਮੇਤ ਕੈਬਨਿਟ ਨਵਜੋਤ ਸਿੰਘ ਸਿੱਧੂ ਕ੍ਰੈਡਿਟ ਲੈਣ ਲਈ ਆ ਗਏ। 

ਉਨ੍ਹਾਂ ਨੇ ਕਿਹਾ ਕਿ ਸਿੱਧੂ ਸਿਰਫ ਪਾਕਿਸਤਾਨ 'ਚ ਇਮਰਾਨ ਖਾਨ ਦੀ ਚਾਪਲੂਸੀ ਕਰਨ, ਫੌਜ ਮੁਖੀ ਦੇ ਨਾਲ ਜੱਫੀਆਂ ਪਾਉਣ ਅਤੇ ਜੀਵੇ-ਜੀਵੇ ਪਾਕਿਸਤਾਨ ਦੇ ਨਾਅਰੇ ਲਗਵਾਉਣ ਲਈ ਹੀ ਗਿਆ ਸੀ। ਸ਼ਵੇਤ ਮਲਿਕ ਨੇ ਨਵੋਜਤ ਸਿੰਘ ਸਿੱਧੂ ਨੂੰ ਚੈਲੰਜ ਦਿੰਦੇ ਹੋਏ ਕਿਹਾ ਕਿ ਕੀ ਸਿੱਧੂ ਇਕ ਪਾਕਿਸਤਾਨੀ ਤੋਂ ਜੀਵੇ-ਜੀਵੇ ਹਿੰਦੋਸਤਾਨ ਦੇ ਨਾਅਰੇ ਲਗਵਾ ਸਕਦਾ ਹੈ? ਉਨ੍ਹਾਂ ਨੇ ਕਿਹਾ ਸਿੱਧੂ ਕੋਲੋਂ ਜਿੰਨੇ ਮਰਜੀ ਜੁਮਲੇ ਕਰਵਾ ਲਵੋ। ਉਨ੍ਹਾਂ ਨੇ ਕਿਹਾ ਕਿ ਮੈਨੂੰ ਤਾਂ ਲਗਦਾ ਹੈ ਕਿ ਕਿਤੇ ਸਿੱਧੂ ਦੇਸ਼ 'ਚ ਰਹਿ ਕੇ ਅਧਿਕਾਰਤ ਤੌਰ 'ਤੇ ਇਮਰਾਨ ਖਾਨ ਤਾਂ ਬੁਲਾਰਾ ਬਣ ਗਿਆ ਹੈ। 

ਉਨ੍ਹਾਂ ਨੇ ਕਿਹਾ ਕਿ ਸਿੱਧੂ ਸਿਰਫ ਇਮਰਾਨ ਖਾਨ ਦੀ ਚਾਪਲੂਸੀ ਕਰ ਰਿਹਾ ਹੈ ਅਤੇ ਨਵਜੋਤ ਸਿੰਘ ਸਿੱਧੂ ਅੱਜ ਕਾਂਗਰਸ 'ਤੇ ਸਿਰਫ ਬੋਝ ਬਣ ਕੇ ਰਹਿ ਗਿਆ ਹੈ ਜੋ ਆਪਣੇ ਹੀ ਮੰਤਰੀਆਂ ਖਿਲਾਫ ਬੋਲਦਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਹੀ ਹਾਲਤ ਅਜਿਹੀ ਹੋ ਚੁੱਕੀ ਹੈ ਕਿ ਲੋਕਲ ਬਾਡੀ ਮੰਤਰੀ ਹੋਣ ਦੇ ਬਾਵਜੂਦ ਵੀ ਕੈਪਟਨ ਸਾਬ੍ਹ ਨੇ ਉਨ੍ਹਾਂ ਨੂੰ ਇਸ ਕਾਬਲ ਵੀ ਨਹੀਂ ਸਮਝਿਆ ਕਿ ਉਨ੍ਹਾਂ ਨੂੰ ਮੀਟਿੰਗ 'ਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿੰਨੇ ਮੇਅਰ ਬਣੇ ਅਤੇ ਹੋਰ ਨਿਯੁਕਤੀਆਂ ਹੋਈਆਂ ਹਨ, ਉਹ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਹੀ ਕੀਤੀਆਂ ਹਨ।  


shivani attri

Content Editor

Related News