ਟਕਸਾਲੀਆਂ ਦੀ ਛੱਤਰੀ ''ਤੇ ਸਾਬਕਾ ਅਕਾਲੀ ਵਿਧਾਇਕ!

Saturday, Jan 04, 2020 - 11:02 AM (IST)

ਟਕਸਾਲੀਆਂ ਦੀ ਛੱਤਰੀ ''ਤੇ ਸਾਬਕਾ ਅਕਾਲੀ ਵਿਧਾਇਕ!

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ 'ਚੋਂ ਆਪਣੇ ਪਿਤਾ ਦੇ ਦਰਸਾਏ ਰਸਤੇ 'ਤੇ ਚੱਲਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਦੀ ਵਿਧਾਨ ਸਭਾ ਨੇਤਾ ਦੀ ਕੁਰਸੀ ਨੂੰ ਛੱਡ ਕੇ ਪਾਰਟੀ ਨੂੰ ਅਸਤੀਫਾ ਭੇਜ ਦਿੱਤਾ ਹੈ। ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਵਿਚ ਇਕਦਮ ਘੰਟੀਆਂ ਖੜਕ ਗਈਆਂ।
ਸੋਸ਼ਲ ਮੀਡੀਆ 'ਤੇ ਢੀਂਡਸੇ ਦਾ ਅਸਤੀਫਾ ਭੰਬੀਰੀ ਵਾਂਗ ਘੁੰਮ ਗਿਆ ਪਰ ਸ਼ਾਮ ਹੁੰਦੇ ਹੀ ਇਕ ਹੋਰ ਖਬਰ ਆ ਗਈ ਕਿ ਹੁਣ ਢੀਂਡਸੇ ਤੋਂ ਬਾਅਦ ਇਕ ਸਾਬਕਾ ਵਿਧਾਇਕ, ਜੋ ਬਾਦਲ ਦੀ ਅਣਦੇਖੀ ਦਾ ਸ਼ਿਕਾਰ ਹੈ, ਉਸ ਦੀ ਟਕਸਾਲੀਆਂ ਨਾਲ ਗੱਲ ਬਣ ਗਈ ਹੈ ਤੇ ਉਹ ਜਲਦ ਹੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਸ਼ਾਮਲ ਹੋਣ ਦਾ ਐਲਾਨ ਕਰ ਕੇ ਅਕਾਲੀ ਦਲ ਨੂੰ ਦੂਜਾ ਝਟਕਾ ਦੇਵੇਗਾ। ਜੇਕਰ ਇਹ ਸਾਬਕਾ ਵਿਧਾਇਕ ਟਕਸਾਲੀਆਂ ਦੀ ਗੱਡੀ ਚੜ੍ਹ ਗਿਆ ਤਾਂ ਹੋਰ ਕਈ ਆਗੂ ਵੀ ਇਹੋ ਰਸਤਾ ਫੜ੍ਹ ਸਕਦੇ ਹਨ। ਬਾਕੀ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਦੇ ਨੇਤਾਵਾਂ ਤੇ ਸਾਬਕਾ ਵਿਧਾਇਕ 'ਤੇ ਕਿਵੇਂ ਬਾਜ ਦੀ ਅੱਖ ਰੱਖ ਕੇ ਉਨ੍ਹਾਂ ਦੀ ਨਿਗਰਾਨੀ ਕਰਦੇ ਹਨ।


author

Babita

Content Editor

Related News