ਸ਼੍ਰੀ ਰਾਮ ਲੱਲਾ ਜੀ ਦੇ ਪ੍ਰਾਣ ਪ੍ਰਤਿਸ਼ਠਾ ਮੌਕੇ ''ਜੈ ਸ਼੍ਰੀ ਰਾਮ'' ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਕੀਤੀ ਗਈ ਦੀਪਮਾਲਾ
Monday, Jan 22, 2024 - 07:02 PM (IST)
ਜਲੰਧਰ (ਵੈੱਬ ਡੈਸਕ, ਸੋਨੂੰ, ਪੁਨੀਤ)- ਕਰੀਬ 500 ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਅਯੁੱਧਿਆ ਵਿਚ ਹੋਈ ਰਾਮ ਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਨੂੰ ਲੈ ਕੇ ਦੇਸ਼-ਵਿਦੇਸ਼ ਵਿਚ ਖ਼ੁਸ਼ੀ ਦੀ ਲਹਿਰ ਹੈ। ਹਰ ਪਾਸੇ ‘ਜੈ ਸ਼੍ਰੀ ਰਾਮ’ ਦੀ ਧੁਨ ਸੁਣਾਈ ਦੇ ਰਹੀ ਹੈ, ਜਿਸ ਨਾਲ ਮਾਹੌਲ ਰਾਮਮਈ ਬਣ ਚੁੱਕਾ ਹੈ। ਭਗਤਾਂ ਦੇ ਮੁਖ ਪਰ ਰਾਮ, ਦਿਲ ਮੇਂ ਰਾਮ, ਚਾਰੇ ਪਾਸੇ ਗੂੰਜਿਆ ਜੈ ਸ਼੍ਰੀ ਰਾਮ। ਇਸੇ ਤਰ੍ਹਾਂ ਜਲੰਧਰ ਵਿਚ ਵੀ ਰੌਣਕਾਂ ਲੱਗੀਆਂ ਹੋਈਆਂ ਹਨ।
ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੌਰਾਨ ਜਲੰਧਰ ਦੇ ਮੰਦਿਰਾਂ ਵਿਚ ਵੀ ਹਵਨ-ਯਗ ਕੀਤੇ ਗਏ ਅਤੇ ਜੈ ਸ਼੍ਰੀ ਰਾਮ ਦੇ ਜੈਕਾਰੇ ਲਾਏ ਗਏ। ਇਸ ਦੇ ਨਾਲ ਹੀ ਦੀਪਮਾਲਾ ਵੀ ਕੀਤੀ ਗਈ। ਹਰ ਸ਼ਹਿਰ ਅਤੇ ਪਿੰਡ ਦੀ ਗਲੀ-ਗਲੀ ਤੋਂ ਲੈ ਕੇ ਮੁਹੱਲੇ-ਮੁਹੱਲੇ ਵਿਚ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਭਗਵਾ ਝੰਡਿਆਂ ਨਾਲ ਹਰ ਥਾਂ ਰਾਮ ਨਾਮ ਬਿਰਾਜਮਾਨ ਹੋ ਚੁੱਕਾ ਹੈ। ਭਗਤਾਂ ਦੇ ਮੁੱਖ ਅਤੇ ਦਿਲ ਵਿਚੋਂ ਰਾਮ ਨਾਮ ਦੀ ਗੂੰਜ ਸੁਣਾਈ ਦੇ ਰਹੀ ਹੈ।
ਬਾਜ਼ਾਰਾਂ ਅਤੇ ਗਲੀਆਂ ਵਿਚ ਕੀਤੀ ਗਈ ਰੌਸ਼ਨੀ ਅਤੇ ਭਗਵਾ ਝੰਡਿਆਂ ਨਾਲ ਮਾਹੌਲ ਪੂਰੀ ਤਰ੍ਹਾਂ ਭਗਤੀਮਈ ਬਣਿਆ ਹੋਇਆ ਹੈ। ਭਗਤਾਂ ਨੇ ਆਪਣੇ ਘਰਾਂ ਨੂੰ ਝੰਡਿਆਂ ਅਤੇ ਰੰਗੋਲੀਆਂ ਨਾਲ ਸਜਾਇਆ ਹੈ। ਸੋਮਵਾਰ ਨੂੰ ਹੋਣ ਵਾਲੇ ਸਮਾਗਮ ਇਤਿਹਾਸ ਅੰਦਰ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣਗੇ। ਸੋਮਵਾਰ ਦਾ ਦਿਨ ਛੁੱਟੀ ਤੋਂ ਬਾਅਦ ਆਉਂਦਾ ਹੈ, ਜਿਸ ਕਾਰਨ ਲੋਕ ਐਤਵਾਰ ਨੂੰ ਤਰਜੀਹ ਦਿੰਦੇ ਹਨ। ਇਹ ਪਹਿਲਾ ਐਤਵਾਰ ਰਿਹਾ ਜਦੋਂ ਲੋਕਾਂ ਨੂੰ ਸੋਮਵਾਰ ਦਾ ਇੰਤਜ਼ਾਰ ਰਿਹਾ। ਸੋਮਵਾਰ ਲਾਈਵ ਪ੍ਰਸਾਰਣ ਵੇਖਣ ਵਾਲੇ ਲੋਕਾਂ ਦੀ ਗਿਣਤੀ ਦਾ ਇਕ ਵਿਸ਼ਵ ਰਿਕਾਰਡ ਬਣਿਆ ਹੈ।
ਭਾਰਤੀਆਂ ਲਈ ਬਹੁਤ ਹੀ ਵੱਡਾ ਦਿਨ ਹੈ। ਅਯੁੱਧਿਆ ਵਿਚ ਅੱਜ ਭਗਵਾਨ ਸ਼੍ਰੀ ਰਾਮ ਲੱਲਾ ਵਿਰਾਜੇ ਹਨ। ਇਸ ਮੌਕੇ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਤੋਂ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਸ਼ਾਮਲ ਹੋਏ। ਇਸ ਦੇ ਇਲਾਵਾ ਹੋਰ ਕਈ ਵੀ. ਵੀ. ਆਈ. ਪੀਜ਼ ਵੀ ਪਹੁੰਚੇ। ਅਜਿਹੇ 'ਚ ਸਾਰਿਆਂ ਲਈ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਰਾਮ ਮੰਦਿਰ ਸਮੇਤ ਵੀ. ਵੀ. ਆਈ. ਪੀਜ਼ ਦੀ ਸੁਰੱਖਿਆ ਲਈ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਗਏ ਹਨ।
ਇਸ ਦੇ ਲਈ ਏ. ਆਈ. ਤਕਨੀਕ ਤੋਂ ਲੈ ਕੇ 10 ਹਜ਼ਾਰ ਸੀ. ਸੀ. ਟੀ. ਵੀ. ਕੈਮਰੇ ਅਤੇ ਡਰੋਨ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ। ਰਾਮ ਮੰਦਿਰ ਦੀ ਸੁਰੱਖਿਆ ਲਈ ਕਿਹੜੀਆਂ ਹਾਈਟੈੱਕ ਤਿਆਰੀਆਂ ਕੀਤੀਆਂ ਗਈਆਂ ਹਨ। ਪੀ. ਟੀ. ਆਈ. ਨੇ ਇਕ ਪੁਲਸ ਅਧਿਕਾਰੀ ਦੇ ਹਵਾਲੇ ਰਾਹੀਂ ਪਤਾ ਲੱਗਾ ਹੈ ਕਿ ਅਯੁੱਧਿਆ 'ਤੇ ਨਜ਼ਰ ਰੱਖਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਨਾਲ ਡਰੋਨ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਐਂਟੀ ਮਾਈਨ ਡਰੋਨ ਦੀ ਵੀ ਵਰਤੋਂ ਕੀਤੀ ਗਈ।
ਇਹ ਵੀ ਪੜ੍ਹੋ : ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਅੱਜ, AI ਬੇਸਡ ਹੈ ਹਾਈਟੈੱਕ ਸਕਿਓਰਿਟੀ, ਅਯੁੱਧਿਆ 'ਚ ਲੱਗੇ 10 ਹਜ਼ਾਰ CCTV ਕੈਮਰੇ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।