ਰਾਹਤ ਭਰੀ ਖ਼ਬਰ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇਕ ਹੋਰ ਮਰੀਜ਼ ਨੇ ਪਾਈ ਕੋਰੋਨਾ 'ਤੇ ਜਿੱਤ

Thursday, Jun 18, 2020 - 04:58 PM (IST)

ਰਾਹਤ ਭਰੀ ਖ਼ਬਰ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇਕ ਹੋਰ ਮਰੀਜ਼ ਨੇ ਪਾਈ ਕੋਰੋਨਾ 'ਤੇ ਜਿੱਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਲਈ ਇਕ ਹੋਰ ਰਾਹਤਮਈ ਖ਼ਬਰ ਆਈ ਹੈ। ਕੋਵਿਡ-19 ਹਸਪਤਾਲ ਵਿਖੇ ਇਲਾਜ ਅਧੀਨ ਚੱਲ ਰਹੇ ਦੋ ਮਰੀਜ਼ਾਂ 'ਚੋਂ ਅੱਜ ਇਕ ਮਰੀਜ਼ ਨੂੰ ਠੀਕ ਹੋਣ ਉਪਰੰਤ ਘਰ ਭੇਜ ਦਿੱਤਾ ਗਿਆ ਹੈ, ਜਿਸਨੂੰ ਹਸਪਤਾਲ ਸਟਾਫ਼ ਨੇ ਗੁਲਦਸਤੇ ਦਿੰਦਿਆਂ ਉਸਨੂੰ ਘਰ ਲਈ ਰਵਾਨਾ ਕੀਤਾ ਹੈ। ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਪ੍ਰਤੀ ਜਾਗਰੂਕਤਾ ਵੱਡੇ ਪੱਧਰ 'ਤੇ ਫੈਲਾਈ ਜਾ ਰਹੀ ਹੈ। ਕੋਵਿਡ-19 ਹਸਪਤਾਲ 'ਚ ਦਾਖ਼ਲ ਕੋਰੋਨਾ ਦੇ ਮਰੀਜ਼ਾਂ ਦੀ ਦੇਖ-ਰੇਖ ਤੇ ਇਲਾਜ 'ਚ ਕੋਈ ਕਮੀ ਨਹੀਂ ਛੱਡੀ ਗਈ, ਜਿਸ ਸਦਕਾ ਹੁਣ ਤੱਕ 72 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ: ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਤੇ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਦਾ ਵੱਡਾ ਬਿਆਨ

ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਦੇ ਕੁੱਲ 73   ਕੇਸ ਸਾਹਮਣੇ ਆਏ ਸਨ, ਜਿੰਨ੍ਹਾਂ 'ਚੋਂ 71 ਮਰੀਜ਼ਾਂ ਨੂੰ ਪਹਿਲਾਂ ਛੁੱਟੀ ਮਿਲ ਚੁੱਕੀ ਸੀ, ਜਦੋਂਕਿ ਇਕ ਮਰੀਜ਼ ਨੂੰ ਅੱਜ ਠੀਕ ਹੋਣ ਉਪਰੰਤ ਘਰ ਭੇਜ ਦਿੱਤਾ ਗਿਆ ਹੈ ਤੇ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਸਿਰਫ਼ ਇੱਕ ਕੇਸ ਐਕਟਿਵ ਚੱਲ ਰਿਹਾ ਹੈ, ਜਿਸਦਾ ਇਲਾਜ ਵੀ ਕੋਵਿਡ-19 ਹਸਪਤਾਲ ਵਿਖੇ ਜਾਰੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ  ਲਗਾਤਾਰ ਸ਼ੱਕੀ ਵਿਅਕਤੀਆਂ ਦੀ ਸੈਂਪਿਗ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪਛਾਣ ਹੋਣ ਸਕੇ ਤੇ ਸਮੇਂ ਸਿਰ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਘਰ ਜਾਣ ਵਾਲੇ ਮਰੀਜ਼ਾਂ ਲਈ ਘਰਾਂ ਅੰਦਰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਬੇਹੱਦ ਜ਼ਰੂਰੀ ਹੈ। ਉਥੇ ਹੀ ਜ਼ਿਲ੍ਹੇ ਅੰਦਰ ਕੋਰੋਨਾ ਮਾਮਲਿਆਂ ਦੀ ਮੌਜੂਦਾ ਸਥਿਤੀ ਬਾਰੇ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰੋਂ ਕੋਵਿਡ-19 ਤਹਿਤ ਜਾਂਚ ਲਈ ਭੇਜੇ ਗਏ ਸੈਂਪਲਾਂ 'ਚੋਂ ਅੱਜ 262 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 800 ਸੈਂਪਲ ਬਕਾਇਆ ਰਹਿ ਗਏ ਹਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਅੰਦਰੋਂ ਅੱਜ 170 ਨਵੇਂ  ਵਿਅਕਤੀਆਂ ਦੀ ਸੈਂਪਿਗ ਕੀਤੀ ਗਈ ਹੈ, ਜਿੰਨ੍ਹਾਂ ਦੇ ਸੈਂਪਲਾਂ ਨੂੰ ਜਾਂਚ ਲਈ ਭੇਜ ਦਿੱਤਾ  ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਭਰ ਅੰਦਰੋਂ ਕੋਵਿਡ-19 ਤਹਿਤ ਹੁਣ ਤੱਕ  ਕੁੱਲ 6338 ਵਿਅਕਤੀਆਂ ਦੀ ਸੈਂਪਿਗ ਹੋ ਚੁੱਕੀ ਹੈ, ਜਿਸ ਵਿੱਚੋਂ 5465 ਸੈਂਪਲ ਨੈਗੇਟਿਵ ਪਾਏ ਗਏ ਹਨ।

ਇਹ ਵੀ ਪੜ੍ਹੋ: ਢੀਂਡਸਾ ਦਾ ਵੱਡਾ ਬਿਆਨ, ਹਮਖਿਆਲੀਆਂ ਨਾਲ ਮਿਲ ਕੇ ਹੋਵੇਗਾ ਨਵੀਂ ਪਾਰਟੀ ਦਾ ਗਠਨ


author

Shyna

Content Editor

Related News