ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਇਕ ਹੋਰ ਬੀਬੀ ਕੋਰੋਨਾ ਪਾਜ਼ੇਟਿਵ

Saturday, Jun 27, 2020 - 10:17 AM (IST)

ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਇਕ ਹੋਰ ਬੀਬੀ ਕੋਰੋਨਾ ਪਾਜ਼ੇਟਿਵ

ਸ੍ਰੀ ਮੁਕਤਸਰ ਸਾਹਿਬ (ਪਵਨ, ਰਿਣੀ): ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਨਾਲ ਸਬੰਧਿਤ ਇਕ ਬਜ਼ੁਰਗ ਬੀਬੀ ਜਿਸ ਦਾ ਦਿਲ ਦੀ ਬਿਮਾਰੀ ਨਾਲ ਸਬੰਧਿਤ ਇਲਾਜ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਚਲ ਰਿਹਾ ਹੈ, ਉਸ ਦੀ ਕੋਰੋਨਾ ਰਿਪੋਰਟ ਪੇਜ਼ਟਿਵ ਆਈ ਹੈ। ਇਸ ਗਲ ਦੀ ਪੁਸ਼ਟੀ ਉਦੋਂ ਹੋਈ ਜਦ ਔਰਤ ਆਪਣੇ ਲੜੀਵਾਰ ਇਲਾਜ ਤਹਿਤ ਦਵਾਈ ਲੈਣ ਲੁਧਿਆਣਾ ਗਈ ਤਾਂ ਉੱਥੇ ਉਸਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੇਟਿਵ ਆਇਆ। ਇਸ ਗੱਲ ਦੀ ਪੁਸ਼ਟੀ ਬੀਬੀ ਦੇ ਪਰਿਵਾਰਕ ਮੈਂਬਰਾਂ ਵਲੋਂ ਕੀਤੀ ਗਈ ਹੈ।

PunjabKesari

ਇਸ ਸਬੰਧੀ ਜਦ ਸਿਹਤ ਵਿਭਾਗ 'ਚ ਕੋਰੋਨਾ ਦੇ ਬਤੌਰ ਜ਼ਿਲ੍ਹਾ ਨੋਡਲ ਅਫਸਰ ਵਜੋਂ ਤਾਇਨਾਤ ਡਾਕਟਰ ਵਿਕਰਮ ਅਸੀਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਜ਼ੁਰਗ ਬੀਬੀ ਦੇ ਲੁਧਿਆਣਾ ਵਿਖੇ ਪਾਜ਼ੇਟਿਵ ਆਉਣ ਦੀ ਸੂਚਨਾ ਉਨ੍ਹਾਂ ਦੇ ਪਰਿਵਾਰ ਵਲੋਂ ਹੀ ਦਿੱਤੀ ਗਈ ਹੈ, ਵਿਭਾਗ ਨੂੰ ਲੁਧਿਆਣਾ ਤੋਂ ਹਸਪਤਾਲ ਵਲੋਂ ਕੋਈ ਸੂਚਨਾ ਨਹੀਂ ਮਿਲੀ। ਅਹਿਤਾਤ ਵਜੋਂ ਬਜੁਰਗ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਕੋਰੋਨਟਾਇਨ ਕਰ ਦਿਤਾ ਗਿਆ ਹੈ ।


author

Shyna

Content Editor

Related News