ਮੁਕਤਸਰ ''ਚ ਵੀ ਤਾਂਡਵ ਮਚਾਉਣ ਲੱਗਾ ਕੋਰੋਨਾ, ਵੱਡੀ ਗਿਣਤੀ ''ਚ ਕੇਸ ਆਏ ਸਾਹਮਣੇ

Tuesday, Sep 01, 2020 - 06:06 PM (IST)

ਮੁਕਤਸਰ ''ਚ ਵੀ ਤਾਂਡਵ ਮਚਾਉਣ ਲੱਗਾ ਕੋਰੋਨਾ, ਵੱਡੀ ਗਿਣਤੀ ''ਚ ਕੇਸ ਆਏ ਸਾਹਮਣੇ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਧਮਾਕਾ ਹੋਇਆ ਹੈ। ਜ਼ਿਲ੍ਹੇ ਅੰਦਰ ਇਕੱਠੇ 70 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 1 ਮੌਤ ਦੀ ਪੁਸ਼ਟੀ ਵੀ ਕੀਤੀ ਗਈ ਹੈ। ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਮਾਮਲਿਆਂ 'ਚੋਂ 15 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 11 ਕੇਸ ਮਲੋਟ, 7 ਕੇਸ ਗਿੱਦੜਬਾਹਾ, 2 ਕੇਸ ਥਾਣਾ ਲੱਖੇਵਾਲੀ (ਹਵਾਲਾਤੀ), 2 ਕੇਸ ਪਿੰਡ ਥਾਂਦੇਵਾਲਾ, 1 ਕੇਸ ਪਿੰਡ ਨੰਦਗੜ੍ਹ, 1 ਕੇਸ ਪਿੰਡ ਗੁਰੂਸਰ ਜੋਧਾਂ, 2 ਕੇਸ ਪਿੰਡ ਬਰੀਵਾਲਾ, 1 ਕੇਸ ਪਿੰਡ ਥੇਹੜੀ, 1 ਕੇਸ ਪਿੰਡ ਦੋਦਾ, 2 ਕੇਸ ਪਿੰਡ ਕੋਟਲੀ ਅਬਲੂ, 1 ਕੇਸ ਪਿੰਡ ਲੱਖੇਵਾਲੀ, 2 ਕੇਸ ਪਿੰਡ ਅਬੁਲ ਖ਼ੁਰਾਣਾ, 1 ਕੇਸ ਪਿੰਡ ਬੀਦੋਵਾਲੀ, 3 ਕੇਸ ਪਿੰਡ ਮਹਿਣਾ, 2 ਕੇਸ ਪਿੰਡ ਤਰਮਾਲਾ, 3 ਕੇਸ ਲੰਬੀ, 2 ਕੇਸ ਪਿੰਡ ਜੰਡਵਾਲਾ, 1 ਕੇਸ ਖੁੱਡੀਆਂ ਮਹਾਂ ਸਿੰਘ, 2 ਕੇਸ ਮਿੱਡੂ ਖੇੜਾ, 1 ਕੇਸ ਪਿੰਡ ਚੱਕ ਗਿਲਜੇਵਾਲਾ, 1 ਕੇਸ ਪਿੰਡ ਰੁਪਾਣਾ, 1 ਕੇਸ ਪਿੰਡ ਸੋਥਾ, 3 ਕੇਸ ਪਿੰਡ ਬਾਦਲ ਅਤੇ 1 ਕੇਸ ਪਿੰਡ ਸੱਕਾਂਵਾਲੀ ਤੋਂ ਸਾਹਮਣੇ ਆਇਆ ਹੈ, ਜਿਨ੍ਹਾਂ ਨੂੰ ਹੁਣ ਆਈਸੂਲੇਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ, 11 ਸਾਲ ਦੀ ਬੱਚੀ ਸਣੇ 4 ਲੋਕਾਂ ਦੀ ਕੋਰੋਨਾ ਨਾਲ ਮੌਤ

ਇਸ ਤੋਂ ਇਲਾਵਾ ਕੋਰੋਨਾ ਪਾਜ਼ੇਟਿਵ ਮਲੋਟ ਵਾਸੀ ਇਕ 65 ਸਾਲਾ ਵਿਅਕਤੀ ਦੀ ਮੌਤ ਹੋ ਹੋਈ ਹੈ, ਜੋ ਆਈ.ਵੀ.ਵਾਈ. ਹਸਪਤਾਲ ਮੋਹਾਲੀ ਵਿਖੇ ਦਾਖ਼ਲ ਸੀ, ਜਿਸ ਨੂੰ ਸ਼ੂਗਰ ਦੀ ਸਮੱਸਿਆ ਸੀ, ਜਿਸਨੂੰ ਅਚਾਨਕ ਦਿਲ ਦਾ ਦੌਰਾ ਪਿਆ ਹੈ। ਇਸ ਤੋਂ ਇਲਾਵਾ ਅੱਜ 17 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਵੀ ਭੇਜਿਆ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਅੱਜ 426 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1477 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 525 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 993 ਹੋ ਗਿਆ ਹੈ, ਜਿਸ ਵਿੱਚੋਂ 633 ਮਰੀਜ਼ਾਂ ਨੂੰ ਹੁਣ ਤੱਕ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 350 ਕੇਸ ਐਕਟਿਵ ਹਨ। ਵਰਣਨਯੋਗ ਹੈ ਕਿ ਕੋਰੋਨਾ ਕਰਕੇ ਅੱਜ ਹੋਈ ਮੌਤ ਤੋਂ ਬਾਅਦ ਜ਼ਿਲ੍ਹੇ ਅੰਦਰ ਮੌਤਾਂ ਦੀ ਗਿਣਤੀ ਹੁਣ 10 ਹੋ ਗਈ ਹੈ।

ਇਹ ਵੀ ਪੜ੍ਹੋ: ਭਗਤਾਂ ਦੀ ਆਸਥਾ ਅੱਗੇ ਫਿੱਕਾ ਪਿਆ ਕੋਰੋਨਾ, ਬਾਬਾ ਸੋਢਲ ਮੰਦਰ 'ਚ ਲੱਗੀਆਂ ਰੌਣਕਾਂ


author

Shyna

Content Editor

Related News