ਸ੍ਰੀ ਮੁਕਤਸਰ ਸਾਹਿਬ 'ਚ ਫ਼ਿਰ ਕੋਰੋਨਾ ਦਾ ਵੱਡਾ ਧਮਾਕਾ, 80 ਨਵੇਂ ਕੇਸਾਂ ਦੀ ਹੋਈ ਪੁਸ਼ਟੀ
Friday, Nov 13, 2020 - 05:28 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਸੁਖਪਾਲ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਪ੍ਰਭਾਵ ਫ਼ਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ।ਪ੍ਰਸ਼ਾਸ਼ਨ ਵਲੋਂ ਭਾਵੇਂ ਹੀ ਲਾਕਡਾਊਨ ਤੋਂ ਛੂਟ ਦਿੱਤੀ ਗਈ ਹੈ, ਪਰ ਤਿਉਹਾਰਾਂ ਮੌਕੇ ਬਜ਼ਾਰਾਂ 'ਚ ਲੋਕਾਂ ਦੀ ਵਧੀ ਆਮਦ ਤੋਂ ਬਾਅਦ ਹੁਣ ਭਿਆਨਕ ਨਤੀਜੇ ਸਾਹਮਣੇ ਆਉਣ ਲੱਗੇ ਹਨ, ਕਿਉਂਕਿ ਲੋਕ ਸਰਕਾਰ ਦੀਆਂ ਹਦਾਇਤਾਂ ਤੋਂ ਅਵੇਸਲੇ ਹੋ ਰਹੇ ਹਨ, ਜਿਸ ਕਰਕੇ ਮਨੁੱਖੀ ਜ਼ਿੰਦਗੀ 'ਤੇ ਇਸ ਬਿਮਾਰੀ ਦੀ ਪਕੜ ਤੇਜ਼ ਹੋ ਗਈ ਹੈ।ਅੱਜ ਜ਼ਿਲ੍ਹੇ ਅੰਦਰ 80 ਜਣੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਸਿਹਤ ਵਿਭਾਗ ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 6 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ 17 ਕੇਸ ਜ਼ਿਲ੍ਹਾ ਜੇਲ੍ਹ, 31 ਕੇਸ ਮਲੋਟ, 4 ਕੇਸ ਗਿੱਦੜਬਾਹਾ, 1 ਕੇਸ ਜੰਡਵਾਲਾ, 1 ਕੇਸ ਚਿੱਬੜਾਂਵਾਲੀ, 1 ਕੇਸ ਗੰਧੜ, 1 ਕੇਸ ਲੰਬੀ, 1 ਕੇਸ ਫੁੱਲੂ ਖੇੜਾ, 1 ਕੇਸ ਡੱਬਵਾਲੀ ਢਾਬ, 1 ਕੇਸ ਢਾਣੀ ਮਲੂਕਪੁਰਾ, 1 ਕੇਸ ਕੱਖਾਂਵਾਲੀ, 1 ਕੇਸ ਹੁਸਨਰ, 1 ਕੇਸ ਕਿੱਲਿਆਂਵਾਲੀ, 3 ਕੇਸ ਬਾਦਲ, 2 ਕੇਸ ਬਰੀਵਾਲਾ, 1 ਕੇਸ ਹਰੀਕੇਕਲਾਂ, 1 ਕੇਸ ਲੱਖੇਵਾਲੀ, 2 ਕੇਸ ਛੱਤਿਆਣਾ, 1 ਕੇਸ ਨੂਰਪੁਰ ਿਪਾਲਕੇ, 1 ਕੇਸ ਅਰਨੀਵਾਲਾ ਵਜ਼ੀਰਾ ਤੇ 1 ਕੇਸ ਪਿੰਡ ਥਾਂਦੇਵਾਲਾ ਤੋਂ ਸਬੰਧਿਤ ਪਾਏ ਗਏ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 4 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 366 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਇਸ ਸਮੇਂ 448 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 305 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 3276 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ 2983 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 221 ਕੇਸ ਸਰਗਰਮ ਚੱਲ ਰਹੇ ਹਨ
36 ਸਾਲਾ ਔਰਤ ਦੀ ਕੋਰੋਨਾ ਕਰਕੇ ਮੌਤ
ਕੋਰੋਨਾ ਕਰਕੇ ਜ਼ਿਲ੍ਹੇ ਅੰਦਰ ਅੱਜ ਇੱਕ ਹੋਰ ਔਰਤ ਦੀ ਮੌਤ ਹੋ ਗਈ ਹੈ। ਮ੍ਰਿ੍ਰਤਕ ਔਰਤ ਦੀ ਉਮਰ 36 ਸਾਲ ਸੀ ਤੇ ਇਹ ਜ਼ਿਲ੍ਹੇ ਦੇ ਪਿੰਡ ਥਾਂਦੇਵਾਲਾ ਤੋਂ ਸਬੰਧਿਤ ਸੀ। ਮ੍ਰਿਤਕ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਚੱਲ ਰਹੀ ਸੀ, ਜੋ ਇਲਾਜ ਅਧੀਨ ਸੀ ਤੇ ਅੱਜ ਇਲਾਜ ਦੌਰਾਨ ਇਸ ਔਰਤ ਦੀ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ ਕੁੱਲ 72 ਮੌਤਾਂ ਹੋ ਚੁੱਕੀਆਂ ਹਨ।