ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੇ ਯਾਤਰੀਆਂ ਨੂੰ ਰਾਹਤ, ਜਲੰਧਰ ਸਿਟੀ ਤੋਂ ਜਾਵੇਗੀ ਹਫ਼ਤਾਵਾਰੀ ਟਰੇਨ
Wednesday, Feb 24, 2021 - 10:24 AM (IST)

ਜਲੰਧਰ (ਗੁਲਸ਼ਨ)–ਰੇਲਵੇ ਮਹਿਕਮੇ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਦਿੰਦੇ ਮਾਰਚ ਮਹੀਨੇ ਤੋਂ ਅਹਿਮਦਾਬਾਦ ਤੋਂ ਚੱਲ ਕੇ ਵਾਇਆ ਜਲੰਧਰ ਹੁੰਦੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਲਈ ਹਫ਼ਤਾਵਾਰੀ ਰੇਲ ਗੱਡੀ (09415/09416) ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਟਰੇਨ ਨੰਬਰ 09415 ਅਹਿਮਦਾਬਾਦ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਹਫ਼ਤਾਵਾਰੀ ਐਕਸਪ੍ਰੈੱਸ ਸਪੈਸ਼ਲ ਰੇਲ ਗੱਡੀ ਅਹਿਮਦਾਬਾਦ ਤੋਂ ਹਰੇਕ ਐਤਵਾਰ ਨੂੰ ਰਾਤੀਂ 8.20 ਵਜੇ ਚੱਲ ਕੇ ਤੀਜੇ ਦਿਨ ਸਵੇਰੇ 6.35 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ। ਵਾਪਸੀ ਦੀ ਦਿਸ਼ਾ ਵਿਚ 09416 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਅਹਿਮਦਾਬਾਦ ਐਕਸਪ੍ਰੈੱਸ ਸਪੈਸ਼ਲ ਰੇਲ ਗੱਡੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਹਰੇਕ ਮੰਗਲਵਾਰ ਸਵੇਰੇ 10.40 ਵਜੇ ਚੱਲ ਕੇ ਦੂਜੇ ਦਿਨ ਰਾਤੀਂ 12 ਵਜੇ ਅਹਿਮਦਾਬਾਦ ਪਹੁੰਚੇਗੀ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਮਹਿਕਮੇ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ
ਰਸਤੇ ਵਿਚ ਇਹ ਵਿਸ਼ੇਸ਼ ਰੇਲ ਗੱਡੀ ਸਾਬਰਮਤੀ, ਮਹੇਸਾਨਾ, ਪਾਲਨਪੁਰ, ਆਬੂ ਰੋਡ, ਫਾਲਨਾ, ਰਾਣੀ, ਮਾਰਵਾੜ, ਬਯਾਵਰ, ਅਜਮੇਰ, ਕਿਸ਼ਨਗੜ੍ਹ, ਫੁਲੇਰਾ, ਜੈਪੁਰ, ਗਾਂਧੀ ਨਗਰ, ਦੌਸਾ, ਬਾਂਦੀਕੁਈ, ਅਲਵਰ, ਖੈਰਥਲ, ਰਿਵਾੜੀ, ਭਿਵਾਨੀ, ਹਿਸਾਰ, ਸਿਰਸਾ, ਬਠਿੰਡਾ, ਫਿਰੋਜ਼ਪੁਰ, ਜਲੰਧਰ ਸਿਟੀ, ਬਿਆਸ, ਅੰਮ੍ਰਿਤਸਰ, ਬਟਾਲਾ, ਜੰਮੂਤਵੀ ਅਤੇ ਊਧਮਪੁਰ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ’ਚ ਠਹਿਰੇਗੀ। ਇਸ ਤੋਂ ਇਲਾਵਾ ਅੰਮ੍ਰਿਤਸਰ-ਇੰਦੌਰ ਸਪੈਸ਼ਲ ਟਰੇਨ (09325/09326) ਇੰਦੌਰ ਤੋਂ 23 ਫਰਵਰੀ ਤੋਂ ਹਰੇਕ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਲਈ ਚੱਲੇਗੀ।
ਅੰਮ੍ਰਿਤਸਰ ਤੋਂ ਉਕਤ ਟਰੇਨ 25 ਫਰਵਰੀ ਤੋਂ ਹਰੇਕ ਵੀਰਵਾਰ ਅਤੇ ਐਤਵਾਰ ਨੂੰ ਜਲੰਧਰ ਸਿਟੀ ਹੁੰਦੇ ਹੋਏ ਇੰਦੌਰ ਜਾਵੇਗੀ। ਇਸ ਟਰੇਨ ਨੂੰ ਬਿਆਸ, ਜਲੰਧਰ ਸਿਟੀ, ਲੁਧਿਆਣਾ, ਸਰਹਿੰਦ, ਅੰਬਾਲਾ ਕੈਂਟ, ਸਹਾਰਨਪੁਰ, ਗਾਜ਼ੀਆਬਾਦ, ਮਥੁਰਾ, ਗਵਾਲੀਅਰ ਅਤੇ ਸ਼ਾਹਜਹਾਂਪੁਰ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ’ਚ ਠਹਿਰਾਅ ਦਿੱਤਾ ਗਿਆ ਹੈ। ਉਕਤ ਦੋਵੇਂ ਟਰੇਨਾਂ ਪੂਰੀ ਤਰ੍ਹਾਂ ਰਿਜ਼ਰਵਡ ਹੋਣਗੀਆਂ। ਰਿਜ਼ਰਵਡ ਟਿਕਟ ਤੋਂ ਬਿਨਾਂ ਯਾਤਰੀ ਇਨ੍ਹਾਂ ਟਰੇਨਾਂ ਵਿਚ ਸਫ਼ਰ ਨਹੀਂ ਕਰ ਸਕਣਗੇ।
ਨੋਟ- ਇਸ ਖ਼ਬਰ ਨਾਲ ਸੰਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ