ਸ੍ਰੀ ਹਜੂਰ ਸਾਹਿਬ ਤੋਂ ਆਏ 41 ਮੁਸਾਫਰਾਂ ਦੀ ਸਿਹਤ ਵਿਭਾਗ ਨੇ ਕੀਤੀ ਸਕਰੀਨਿੰਗ

Sunday, Apr 26, 2020 - 05:43 PM (IST)

ਸ੍ਰੀ ਹਜੂਰ ਸਾਹਿਬ ਤੋਂ ਆਏ 41 ਮੁਸਾਫਰਾਂ ਦੀ ਸਿਹਤ ਵਿਭਾਗ ਨੇ ਕੀਤੀ ਸਕਰੀਨਿੰਗ

ਅੰਮ੍ਰਿਤਸਰ (ਦਲਜੀਤ ਸ਼ਰਮਾ): ਸਿਵਲ ਸਰਜਨ ਅੰਮ੍ਰਿਤਸਰ ਡਾ. ਜੁਗਲ ਕਿਸ਼ੋਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਨਰਾਇਣਗੜ੍ਹ ਵਿਖੇ ਸਚਖੰਡ ਸ੍ਰੀ ਹਜੂਰ ਸਾਹਿਬ ਤੋਂ ਆਏ 41 ਮੁਸਾਫਰਾਂ ਦੀ ਸਕਰੀਨਿੰਗ ਕੀਤੀ ਗਈ।ਇਸ ਟੀਮ ਦੀ ਅਗਵਾਈ ਡਾ.ਵਿਨੋਦ ਕੁੰਡਲ ਅਤੇ ਅਮਰਦੀਪ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਵਲੋਂ ਕੀਤੀ ਗਈ।

ਇਹ ਵੀ ਪੜ੍ਹੋ: ਮੁੰਡਾ ਬੁਲਟ 'ਤੇ ਵਿਆਹ ਲਿਆਇਆ ਲਾੜੀ, ਇਕ ਹੋਰ ਜੋੜੇ ਨੇ ਵੀ ਕਰਵਾਇਆ ਸਾਦਾ ਵਿਆਹ

ਇਸ ਅਵਸਰ ਤੇ ਸਿਵਲ ਸਰਜਨ ਅੰਮ੍ਰਿਤਸਰ ਡਾ. ਜੁਗਲ ਕਿਸ਼ੋਰ ਨੇ ਕਿਹਾ ਕਿ ਸਾਨੂੰ ਸਭ ਨੂੰ ਰਲ ਮਿਲ ਕੇ ਅਜਿਹੇ ਔਖੇ ਸਮੇਂ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਕੋਰੋਨਾ ਵਾਇਰਸ ਪੀੜ੍ਹਤ ਮਰੀਜਾਂ ਨੂੰ ਸੈਲਫ ਰਿਪੋਰਟਿੰਗ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਉਹ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵਲੋਂ ਦਿੱਤੀਆਂ ਜਾ ਰਹੀਆਂ ਹਿਦਾਇਤਾਂ ਦਾ ਪਾਲਣ ਕਰਨ, ਸਮਾਜਿਕ ਦੂਰੀ ਬਣਾਈ ਰੱਖਣ, ਭੀੜ ਵਾਲੇ ਇਲਾਕਿਆਂ 'ਚ ਜਾਣ ਤੋਂ ਬਚਣ,ਆਪਣੇ ਹੱਥਾਂ ਨੂੰ ਸਮੇਂ-ਸਮੇਂ ਨਾਲ ਚੰਗੀ ਤਰ੍ਹਾਂ ਧੋਣ, ਮਾਸਕ ਲਗਾ ਕੇ ਰੱਖਣ ਅਤੇ ਲੋੜ ਪੈਣ ਤੇ ਸਿਹਤ ਵਿਭਾਗ ਦੀ ਮਦਦ ਲੈਣ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਣ।ਇਸ ਮੌਕੇ ਡਾ. ਹਰਮਨ, ਡਾ.ਅਵਲੀਨ, ਡਾ.ਅਵਨੀਤ, ਰਜਨੀ, ਉਪਾਸਨਾ,ਅਮੋਲਕ, ਜੋਤੀ ਭੁਲਰ,ਵਿਜੈ ਕੁਮਾਰ, ਰੈਪਿਡ ਰਿਸਪਾਂਸ ਟੀਮਾਂ ਅਤੇ ਸਟਾਫ ਵਲੋਂ ਸੇਵਾ ਨਿਭਾਈ ਗਈ।


author

Shyna

Content Editor

Related News