ਸ੍ਰੀ ਹਜੂਰ ਸਾਹਿਬ ਤੋਂ ਵਾਪਸ ਪਰਤੇ ਜਥੇ ਦਾ ਪ੍ਰਸ਼ਾਸਨ ਵਲੋਂ ਕੀਤਾ ਗਿਆ ਸਵਾਗਤ

Sunday, Apr 26, 2020 - 12:56 PM (IST)

ਸ੍ਰੀ ਹਜੂਰ ਸਾਹਿਬ ਤੋਂ ਵਾਪਸ ਪਰਤੇ ਜਥੇ ਦਾ ਪ੍ਰਸ਼ਾਸਨ ਵਲੋਂ ਕੀਤਾ ਗਿਆ ਸਵਾਗਤ

ਬਾਘਾਪੁਰਾਣਾ (ਰਾਕੇਸ਼): ਪੰਜਾਬ ਸਰਕਾਰ ਦੇ ਉਪਰਾਲੇ ਕਾਰਨ ਸ੍ਰੀ ਹਜੂਰ ਸਾਹਿਬ ਵਿਖੇ ਤਾਲਾਬੰਦੀ ਕਾਰਨ ਫਸੇ ਸ਼ਰਧਾਲੂਆ ਨੂੰ ਅੱਜ ਮਹਾਰਾਸ਼ਟਰ ਦੀ ਇਕ ਬੱਸ ਰਾਹੀਂ ਘਰ-ਘਰ ਭੇਜਣ ਲਈ ਲਿਆਂਦਾ ਗਿਆ। ਇਹ ਸੰਗਤਾਂ ਮੋਗਾ, ਕੋਟਈਸੇ ਖਾਂਤੇ ਚੂਹੜ ਚੱਕ ਤੋਂ ਇਲਾਵਾ ਸੰਗਰੂਰ ਹਲਕੇ ਦੀਆਂ ਸਨ ਜਿਨ੍ਹਾਂ ਨੂੰ ਪਹਿਲਾਂ ਬਾਘਾਪੁਰਾਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਐੱਸ.ਡੀ.ਐੱਮ. ਸਵਰਨਜੀਤ ਕੌਰ,ਤਹਿਲਦਾਰ ਗੁਰਮੀਤ ਸਿੰਘ ਸਹੋਤਾ, ਨਾਇਬ ਤਹਿਲੀਦਾਰ ਹਰਿੰਦਰ ਪਾਲ ਸਿੰਘ ਬੇਦੀ, ਐੱਸ.ਐੱਮ.ਓ. ਡਾ ਗੁਰਮੀਤ ਲਾਲ, ਡੀ.ਐੱਸ.ਪੀ ਰਵਿੰਦਰ ਸਿੰਘ, ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਸਵਾਗਤ ਕੀਤਾ।

ਇਹ ਵੀ ਪੜ੍ਹੋ: ਕੁਝ ਦਿਨ ਪਹਿਲਾਂ ਮਿਲੀ ਖੁਸ਼ੀ ਮਾਤਮ 'ਚ ਬਦਲੀ, ਨਵ-ਜੰਮੇ ਬੱਚੇ ਦੀ ਹੋਈ ਮੌਤ

ਇਸ ਦੋਰਾਨ ਸਾਰੀ ਸੰਗਤ ਲਈ ਚਾਹ, ਪਾਣੀ, ਲੰਗਰ ਦੀ ਸੇਵਾ ਕੀਤੀ ਗਈ ਅਤੇ ਇਸ ਉਪਰੰਤ ਹਸਪਤਾਲ ਦੀ ਟੀਮ ਵਲੋਂ ਸੰਗਤਾਂ ਦਾ ਮੈਡੀਕਲ ਕੀਤਾ ਗਿਆ ਬਾਅਦ ਵਿੱਚ ਐੱਸ.ਡੀ.ਐੱਮ. ਦੀ ਹਾਜ਼ਰੀ 'ਚ ਵਿਸ਼ੇਸ਼ ਬੱਸਾਂ ਰਾਹੀਂ ਸੰਗਤਾਂ ਨੂੰ ਘਰ ਪਹੁੰਚਾਉਣ ਲਈ ਰਵਾਨਾ ਕੀਤਾ ਗਿਆ। ਇਸ ਦੌਰਾਨ ਸੰਗਤਾਂ ਨੇ ਦੱਸਿਆ ਕਿ ਇਕ ਟਰਾਲੀ ਰਾਹੀਂ 16 ਮਾਰਚ ਨੂੰ ਸ੍ਰੀ ਹਜੂਰ ਸਾਹਿਬ ਦਰਸ਼ਨਾਂ ਲਈ ਗਏ ਸਨ ਅਤੇ 20 ਮਾਰਚ ਨੂੰ ਪੁੱਜ ਗਏ ਸਨ ਪਰ ਕੋਰੋਨਾ ਦੇ ਕਹਿਰ ਕਾਰਨ ਲੱਗੀ ਤਾਲਾਬੰਦੀ ਕਾਰਨ ਉਹ ਉਥੋਂ ਵਾਪਸ ਨਹੀਂ ਆ ਸਕੇ ਪਰ ਪੰਜਾਬ ਸਰਕਾਰ ਅਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੇ ਬੜੀ ਹਿੰਮਤ ਕਰਕੇ ਸਾਨੂੰ ਉਥਂੋ ਸਰਕਾਰ ਨੇ ਵਿਸ਼ੇਸ਼ ਬੱਸਾਂ ਰਾਹੀਂ ਸਵਾ ਮਹੀਨੇ ਪਿਛੋਂ ਇਥੇ ਲਿਆਂਦਾ ਜਾ ਸਕਿਆ ਹੈ ਅਸੀਂ ਹੁਣ ਆਪਣੇ ਘਰ ਆਉਣ ਤੇ ਕਾਫੀ ਖੁਸ਼ ਹਾਂ ਅਤੇ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ।


author

Shyna

Content Editor

Related News