ਸ੍ਰੀ ਹਰਿਮੰਦਰ ਸਾਹਿਬ ਘੱਟ ਗਿਣਤੀ ''ਚ ਸੰਗਤਾਂ ਦੀ ਆਮਦ ਸ਼ੁਰੂ

05/17/2020 3:40:04 PM

ਅੰਮ੍ਰਿਤਸਰ (ਅਨਜਾਣ): ਪਿਛਲੇ ਲਗਭਗ ਦੋ ਮਹੀਨਿਆਂ ਤੋਂ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਤੇ ਨਾਲ ਲੱਗਦੇ ਗੁਰਦੁਆਰਾ ਸਾਹਿਬਾਨ ਵਿਖੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਇਹਤਿਆਦ ਵਰਤਦਿਆਂ ਪੁਲਸ ਕਰਮਚਾਰੀਆਂ ਨੇ ਨਾਕਿਆਂ ਤੇ ਪੂਰੀ ਮੁਸਤੈਦੀ ਨਾਲ ਸਖਤੀ ਕਰ ਰੱਖੀ ਸੀ ਪਰ ਬੀਤੇ ਕੁਝ ਦਿਨਾਂ ਤੋਂ ਕਰਫਿਊ 'ਚ ਢਿੱਲ ਹੋਣ ਕਾਰਣ ਤੇ ਹੁਣ ਕਰਫਿਊ ਖੁੱਲ੍ਹ ਜਾਣ ਕਾਰਨ ਅੱਜ ਘੱਟ ਗਿਣਤੀ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਿਨ ਪਹਿਰੇ ਦੀਆਂ ਸੰਗਤਾਂ ਨਾਲ ਕੁਝ ਬਾਹਰੀ ਸੰਗਤਾਂ ਵੀ ਦਰਸ਼ਨਾ ਲਈ ਗਈਆਂ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਸੰਗਤਾਂ ਨੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆਂ ਤੇ ਗੁਰੂ ਪਾਤਸ਼ਾਹ ਅੱਗੇ ਗੁਰਦੁਆਰਿਆਂ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰੇ ਕਰਨ ਦੀ ਅਰਦਾਸ ਕੀਤੀ। ਇਸ ਉਪਰੰਤ ਸੰਗਤਾਂ ਨੇ ਛਬੀਲ 'ਤੇ ਠੰਢੇ ਜਲ ਦੀ ਸੇਵਾ,ਜੂਠੇ ਬਰਤਨ ਮਾਂਜਣ ਦੀ ਸੇਵਾ, ਜੌੜਿਆਂ ਦੀ ਸੇਵਾ ਦੇ ਇਲਾਵਾ ਇਸ਼ਨਾਨ ਦੀ ਸੇਵਾ ਕੀਤੀ।

PunjabKesari

ਲੰਗਰ ਹਾਲ 'ਚ ਵੀ ਹੋਈ ਚਹਿਲ-ਪਹਿਲ :
ਸੰਗਤਾਂ ਦੀ ਕੁਝ ਆਮਦ ਹੋਣ ਕਾਰਣ ਅੱਜ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਵੀ ਫਾਸਲਾ ਰੱਖਦੇ ਹੋਏ ਕੁਝ ਸੰਗਤਾਂ ਨੂੰ ਲੰਗਰ ਛਕਾਇਆ ਗਿਆ। ਲੰਬਾ ਸਮਾਂ ਲੰਗਰ ਹਾਲ 'ਚ ਸੁੰਨ-ਸਾਨ ਛਾਈ ਰਹਿਣ ਦੇ ਬਾਅਦ ਅੱਜ ਕੁਝ ਚਹਿਲ-ਪਹਿਲ ਜਾਪੀ। ਸੇਵਾਦਾਰਾਂ ਨੇ ਸੰਗਤਾਂ ਨੂੰ ਸਤਿਨਾਮ ਵਾਹਿਗੁਰੂ ਦਾ ਜਾਪੁ ਜਪਾਉਂਦਿਆਂ ਲੰਗਰ ਛਕਾਇਆ। ਲੰਗਰ ਛੱਕ ਕੇ ਸੰਗਤਾਂ ਤ੍ਰਿਪਤ ਹੋਈਆਂ ਤੇ ਧੰਨ ਸ੍ਰੀ ਗੁਰੂ ਰਾਮਦਾਸ ਤੇਰਾ ਛੁਕਰ ਹੈ ਕਹਿੰਦੀਆਂ ਦਿਖਾਈ ਦਿੱਤੀਆਂ।

PunjabKesari

ਪੁਲਸ ਨਾਕਿਆਂ 'ਤੇ ਸੰਗਤਾਂ ਨੇ ਦਰਸ਼ਨਾਂ ਲਈ ਘੰਟਿਆਂ ਬੱਧੀ ਕੀਤੀ ਇੰਤਜ਼ਾਰ :
ਕਰਫਿਊ ਖੁਲ੍ਹੱਣ ਕਾਰਨ ਸੰਗਤਾਂ ਭਾਰੀ ਗਿਣਤੀ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਪਰ ਕੁਝ ਸੰਗਤਾਂ ਦੇ ਅੰਦਰ ਦਰਸ਼ਨ ਕਰਨ ਜਾਣ ਦੇਣ ਉਪਰੰਤ ਬਾਅਦ 'ਚ ਪੁਲਸ ਕਰਮਚਾਰੀਆਂ ਨੇ ਸਖ਼ਤੀ ਵਰਤਦਿਆਂ ਰੋਕਣਾ ਸ਼ੁਰੂ ਕਰ ਦਿੱਤਾ। ਇਸ ਉਪਰੰਤ ਸੰਗਤਾਂ ਪੁਲਸ ਨਾਕਿਆਂ 'ਤੇ ਦਰਸ਼ਨਾਂ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਦੀਆਂ ਰਹੀਆਂ ਤੇ ਅਖੀਰ ਨਿਰਾਸ਼ ਹੋ ਕੇ ਵਾਪਸ ਘਰਾਂ ਨੂੰ ਪਰਤ ਗਈਆਂ।

PunjabKesari


Shyna

Content Editor

Related News