ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਸਿੱਖਾਂ ''ਚ ਭਾਰੀ ਰੋਸ, ਦੁਕਾਨਾਂ ਬੰਦ ਕਰਾਉਣ ''ਚ ਜੁੱਟੇ

Thursday, Oct 15, 2015 - 10:46 AM (IST)

 ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਸਿੱਖਾਂ ''ਚ ਭਾਰੀ ਰੋਸ, ਦੁਕਾਨਾਂ ਬੰਦ ਕਰਾਉਣ ''ਚ ਜੁੱਟੇ

ਗਿੱਦੜਬਾਹਾ (ਗਰਗ)-ਜ਼ਿਲੇ ਦੇ ਪਿੰਡ ਬਰਗਾੜੀ ''ਚ ਕੁਝ ਅਣਪਛਾਤੇ ਸ਼ਰਾਰਤੀ ਤੱਤਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਵੀਰਵਾਰ ਨੂੰ ਗਿੱਦੜਬਾਹਾ ਦੇ ਗੁਰਦੁਆਰਾ ਸੀਨੀਅਰ ਸਾਹਿਬ ''ਚ ਸਿੱਖ ਸੰਗਠਨ ਇਕੱਠੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ''ਚ ਅਰਦਾਸ ਤੋਂ ਬਾਅਦ ਸਿੱਖ ਸੰਗਠਨ ਇਕੱਠੇ ਹੋ ਕੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾਉਣਗੇ।
ਜ਼ਿਕਰਯੋਗ ਹੈ ਕਿ ਕੋਟਕਪੂਰਾ ''ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਿੱਖ ਸੰਗਠਨਾਂ ਅਤੇ ਪੁਲਸ ''ਚ ਹੋਏ ਟਕਰਾਅ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਲੋਕ ਜ਼ਖਮੀਂ ਹੋ ਗਏ ਸਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Babita Marhas

News Editor

Related News