ਸ੍ਰੀ ਦਰਬਾਰ ਸਾਹਿਬ ਦੀ ਸ਼ੋਭਾ ਵਧਾਉਣਗੇ ਹੈਗਿੰਗ ਗਾਰਡਨ (ਵੀਡੀਓ)

Wednesday, Aug 07, 2019 - 04:37 PM (IST)

ਅੰਮ੍ਰਿਤਸਰ (ਸੁਮਿਤ ਖੰਨਾ)—ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਨੂੰ ਵਧਦੇ ਪ੍ਰਦੂਸ਼ਣ ਤੋਂ ਬਚਾਉਣ ਲਈ ਐੱਸ. ਜੀ. ਪੀ. ਸੀ. ਵੱਲੋਂ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੰਗਤ ਦੇ ਸਹਿਯੋਗ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਅਤੇ ਪਰਿਕਰਮਾ ਵਿਚ ਹੈਂਗਿੰਗ ਗਾਰਡਨ ਲਗਾਏ ਜਾ ਰਹੇ ਹਨ, ਜਿਸ ਨਾਲ ਇਸ ਦੀ ਖੂਬਸੂਰਤੀ ਤਾਂ ਵਧੇਗੀ ਹੀ ਇਸ ਦੇ ਨਾਲ ਹੀ ਪ੍ਰਦੂਸ਼ਣ 'ਤੇ ਵੀ ਕੰਟਰੋਲ ਹੋਵੇਗਾ। ਇਨ੍ਹਾਂ ਪੌਦਿਆਂ ਵਿਚ ਵੇਲਾਂ ਹਨ, ਜੋ ਹਰ ਮੌਸਮ ਵਿਚ ਖਿਲਦੀਆਂ ਹਨ ਅਤੇ ਇਨ੍ਹਾਂ ਨੂੰ ਛੱਤਾਂ 'ਤੇ ਲਗਾਇਆ ਜਾਵੇਗਾ, ਜਿਸ ਨਾਲ ਇਹ ਵਧ ਕੇ ਕੰਧਾਂ 'ਤੇ ਲਟਕਣਗੀਆਂ ਤੇ ਸ੍ਰੀ ਦਰਬਾਰ ਸਾਹਿਬ ਦੀ ਕੁਦਰਤੀ ਖੂਬਸੂਰਤੀ ਵਿਚ ਵਾਧਾ ਕਰਨਗੀਆਂ। 

ਇਨ੍ਹਾਂ ਪੌਦਿਆਂ ਦੀ ਸੇਵਾ ਕਰਨ ਵਾਲੇ ਸਤਨਾਮ ਸਿੰਘ ਆਹਲੂਵਾਲੀਆ ਦਾ ਕਹਿਣਾ ਹੈ ਕਿ 550 ਸਾਲਾ ਗੁਰਪੁਰਬ ਦੇ ਸਬੰਧ ਵਿਚ ਉਹ ਇਹ ਸੇਵਾ ਕਰ ਰਹੇ ਹਨ ਅਤੇ ਉਹ ਇਹ ਸੇਵਾ ਅੱਗੇ ਵੀ ਜਾਰੀ ਰੱਖਣਗੇ। ਉੱਧਰ ਇਕ ਹੋਰ ਸੱਜਣ ਹੁਸ਼ਿਆਰਪੁਰ ਦੇ ਸਵਾਮੀ ਜੀ ਨੇ ਵੀ ਅੰਬ ਦੇ ਬੂਟੇ ਵੀ ਦਿੱਤੇ ਹਨ, ਜਿਨ੍ਹਾਂ ਨੂੰ ਦਰਬਾਰ ਸਾਹਿਬ ਦੇ ਬਗੀਚਿਆਂ 'ਚ ਲਗਾਇਆ ਜਾਵੇਗਾ। ਅਜਿਹੇ ਫਲਾਂ ਵਾਲੇ ਦਰੱਖਤਾਂ ਨੂੰ ਗੁਰਬਾਣੀ ਵਿਚ ਵੀ ਕਾਫੀ ਮਹੱਤਤਾ ਦਿੱਤੀ ਗਈ ਹੈ।


author

Shyna

Content Editor

Related News