ਬਾਬਾ ਸੋਢਲ ਦੇ ਮੇਲੇ ਨੂੰ ਲੈ ਕੇ ਜਲੰਧਰ ''ਚ ਲੱਗੀਆਂ ਰੋਣਕਾਂ, ਤਸਵੀਰਾਂ ''ਚ ਦੇਖੋ ਅਲੌਕਿਕ ਨਜ਼ਾਰਾ

09/12/2019 6:57:13 PM

ਜਲੰਧਰ— ਜਲੰਧਰ 'ਚ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੰਦਿਰ ਇਕ ਅਜਿਹਾ ਮੰਦਿਰ ਹੈ, ਜਿੱਥੇ ਲੋਕ ਦੂਰ-ਦੂਰ ਤੋਂ ਦੁੱਧ-ਪੁੱਤ ਦੀਆਂ ਮੰਨਤਾਂ ਲੈ ਕੇ ਆਉਂਦੇ ਹਨ। ਤਿੰਨ ਦਿਨਾਂ ਤੱਕ ਚੱਲਣ ਵਾਲੇ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ 'ਚ ਬੇਹੱਦ ਰੋਣਕਾਂ ਲੱਗੀਆਂ ਹੋਈਆਂ ਹਨ। ਬਾਬਾ ਸੋਢਲ ਦੇ ਮੇਲੇ ਨੂੰ ਲੈ ਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੰਨਤਾਂ ਪੂਰੀਆਂ ਹੋਣ 'ਤੇ ਲੋਕ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ 'ਚ ਸ਼ਰਧਾਲੂ ਮੱਥਾ ਟੇਕਣ ਆ ਰਹੇ ਹਨ। ਇਸ ਮੇਲੇ ਸਬੰਧੀ ਪੁਲਸ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। 

PunjabKesari

ਬੀਤੇ ਦਿਨ ਸ਼੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ ਟਰੱਸਟ ਅਤੇ ਚੱਢਾ ਬਰਾਦਰੀ ਵੱਲੋਂ ਸ਼੍ਰੀ ਬਾਬਾ ਸੋਢਲ ਮੇਲੇ ਦਾ ਸ਼ੁੱਭ ਆਰੰਭ ਕਰਕੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਝੰਡਾ ਚੜ੍ਹਾਉਣ ਦੀ ਮੁੱਖ ਰਸਮ ਮੁੱਖ ਤੌਰ 'ਤੇ ਪੀ. ਪੀ. ਸੀ. ਸੀ. ਦੇ ਜਨਰਲ ਸੈਕਰੇਟਰੀ ਸਤਨਾਮ ਬਿੱਟਾ ਵੱਲੋਂ ਅਦਾ ਕੀਤੀ ਗਈ। ਅੱਜ ਸਵੇਰੇ ਬਾਬਾ ਸੋਢਲ ਮੰਦਿਰ 'ਚ ਹਵਨ ਕਰਵਾਇਆ ਗਿਆ। 

PunjabKesari


ਕਾਰੋਬਾਰ ਪੱਖੋ ਵੀ ਖਾਸ ਮਹੱਤਵ ਰੱਖਦਾ ਹੈ ਬਾਬਾ ਸੋਢਲ ਦਾ ਮੇਲਾ 
ਬਾਬਾ ਸੋਢਲ ਦਾ ਮੇਲਾ ਕਾਰੋਬਾਰ ਪੱਖੋ ਵੀ ਖਾਸ ਮਹੱਤਵ ਰੱਖਦਾ ਹੈ। ਲੋਕ ਦੂਰ-ਦੂਰ ਤੋਂ ਇਸ ਮੇਲੇ 'ਚ ਦੁਕਾਨਾਂ ਲਗਾਉਣ ਲਈ ਆਉਂਦੇ ਹਨ। ਸੋਢਲ ਮੇਲੇ 'ਚ ਇਸ ਵਾਰ 400 ਤੋਂ ਵੀ ਵੱਧ ਦੁਕਾਨਾਂ ਲਗਾਈਆਂ ਗਈਆਂ ਹਨ। ਇਸ ਦੌਰਾਨ ਕਾਰੋਬਾਰੀ ਕੋਰੜਾਂ ਦੇ ਰੂਪ 'ਚ ਕਮਾਈ ਕਰਦੇ ਹਨ। ਮੇਲੇ 'ਚ ਝੂਲਿਆਂ ਤੋਂ ਇਲਾਵਾ ਮਾਰੂਤੀ ਕਾਰ ਅਤੇ ਬਾਈਕ ਵਾਲਾ ਮੌਤ ਦਾ ਖੂਹ, ਜਾਦੂ ਆਦਿ ਦੇ ਸਟਾਲ ਲਗਾਏ ਗਏ ਹਨ। 

PunjabKesari
200 ਸਾਲ ਪਹਿਲਾਂ ਇਥੇ ਹੁੰਦਾ ਸੀ ਜੰਗਲ 
ਪੁਰਾਣੀਆਂ ਕਥਾਵਾਂ ਮੁਤਾਬਕ ਜਿੱਥੇ ਅੱਜ ਸੋਢਲ ਦਾ ਮੰਦਿਰ ਸਥਿਤ ਹੈ, ਉਥੇ ਕਰੀਬ 200 ਸਾਲ ਪਹਿਲਾਂ ਸੰਘਣਾ ਜੰਗਪਲ ਹੁੰਦਾ ਸੀ। ਇਥੇ ਦੀਵਾਰ 'ਚ ਬਾਬਾ ਸੋਢਲ ਦਾ ਸ਼੍ਰੀ ਰੂਪ ਸਥਾਪਤ ਹੈ, ਇਸ ਨੂੰ ਮੰਦਿਰ ਦਾ ਰੂਪ ਦਿੱਤਾ ਗਿਆ ਹੈ। ਤਲਾਬ ਦੇ ਚਾਰੋਂ ਪਾਸੇ ਪੱਕੀਆਂ ਪੌੜੀਆਂ ਬਣਾਈਆਂ ਗਈਆਂ ਹਨ। ਮੱਧ 'ਚ ਨਾਗ ਦਾ ਸਵਰੂਪ ਹੈ। ਚੱਢਾ ਬਰਾਦਰੀ ਦੇ ਜਠੇਰੇ ਮੰਨੇ ਜਾਂਦੇ ਬਾਬਾ ਸੋਢਲ 'ਚ ਹਰ ਧਰਮ ਦੇ ਲੋਕ ਨਤਮਸਤਕ ਹੁੰਦੇ ਹਨ। ਬਾਬਾ ਜੀ ਨੂੰ ਭੇਟ ਅਤੇ 14 ਰੋਟ ਦਾ ਪ੍ਰਸਾਦ ਚੜ੍ਹਾਇਆ ਜਾਂਦਾ ਹੈ। ਇਨ੍ਹਾਂ 'ਚੋਂ 7 ਰੋਟ ਪ੍ਰਸਾਦ ਦੇ ਰੂਪ 'ਚ ਵਾਪਸ ਮਿਲਦੇ ਹਨ। 

PunjabKesari
ਟੋਪੇ ਦਾ ਪ੍ਰਸਾਦ ਚੜ੍ਹਨ ਦੇ ਨਾਲ ਬੀਜੀ ਜਾਂਦੀ ਹੈ ਖੇਤਰੀ 
ਤਲਾਬ ਕਾਰਸੇਵਾ ਕਮੇਟੀ ਦੇ ਉੱਪ ਪ੍ਰਧਾਨ ਪ੍ਰਵੇਸ਼ ਸ਼ਰਮਾ ਨੇ ਦੱਸਿਆ ਕਿ ਮੇਲੇ 'ਚ ਚੱਢਾ ਪਰਿਵਾਰ ਵੱਲੋਂ ਬਾਬਾ ਸੋਢਲ ਨੂੰ ਟੋਪੇ (ਪੰਜੀਰੀ ਅਤੇ ਮੱਠੀ) ਪ੍ਰਸਾਦ ਦੇ ਰੂਪ ਭੋਗ ਲਗਾਇਆ ਜਾਂਦਾ ਹੈ। ਮੇਲੇ ਦੇ ਕਰੀਬ 8 ਦਿਨ ਪਹਿਲਾਂ ਖੇਤਰੀ ਬੀਜੀ ਜਾਂਦੀ ਹੈ ਅਤੇ ਬਾਬਾ ਸੋਢਲ ਮੇਲੇ ਵਾਲੇ ਦਿਨ ਇਥੇ ਅਰਪਿਤ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਜਿਸ ਔਰਤ ਦੇ ਬੱਚਾ ਨਾ ਹੁੰਦਾ ਹੋਵੇ ਤਾਂ ਸੱਚੇ ਮਨ ਨਾਲ ਬਾਬਾ ਸੋਢਲ ਮੰਦਿਰ 'ਚ ਮੱਥਾ ਟੇਕਣ ਅਤੇ ਮੰਨਤ ਮੰਗਣ 'ਤੇ ਮੰਨਤ ਪੂਰੀ ਹੋ ਜਾਂਦੀ ਹੈ। ਕਰੀਬ 200 ਸਾਲ ਪਹਿਲਾਂ ਸ਼ੁਰੂ ਹੋਈ ਅੱਜ ਬਾਬਾ ਸੋਢਲ ਦੀ ਮਾਨਤਾ ਲੱਖਾਂ ਭਗਤਾਂ ਦੀਆਂ ਮੰਨਤਾਂ 'ਚ ਬਦਲ ਚੁੱਕੀ ਹੈ। ਭਗਤ ਆਪਣੀਆਂ ਮੁਰਾਦਾਂ ਪੂਰੀਆਂ ਹੋਣ 'ਤੇ ਢੋਲ-ਵਾਜਿਆਂ ਦੇ ਨਾਲ ਬੱਚਿਆਂ ਨੂੰ ਇਥੇ ਲੈ ਕੇ ਆਉਂਦੇ ਹਨ।

PunjabKesari 
1970 ਦੇ ਦਹਾਕੇ 'ਚ ਸ਼ਰਧਾਲੂਆਂ ਦੀ ਗਿਣਤੀ ਸੀ 100 ਤੋਂ ਵੀ ਘੱਟ
ਦੱਸਿਆ ਜਾ ਰਿਹਾ ਹੈ ਸਾਲ 1970 'ਚ ਇਥੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 100 ਤੋਂ ਵੀ ਘੱਟ ਹੁੰਦੀ ਸੀ ਪਰ ਹੁਣ ਦੇਸ਼-ਵਿਦੇਸ਼ ਤੋਂ ਕਰੀਬ 5 ਲੱਖ ਤੋਂ ਵੱਧ ਸ਼ਰਾਧਲੂ ਇਥੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਜੇਕਰ 60 ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਥੇ ਜਿੱਥੇ ਅੱਜ ਮੰਦਿਰ ਸਥਿਤ ਹੈ, ਉਥੇ ਨਾ ਤਾਂ ਕੋਈ ਸੜਕ ਸੀ ਅਤੇ ਨਾ ਹੀ ਸੋਢਲ ਫਾਟਕ। ਰਾਮਨਗਰ ਦੇ ਕੋਲ ਇਕ ਆਰ. ਜੀ. ਸਟੇਸ਼ਨ ਸੀ, ਜਿੱਥੇ ਟਰੇਨ ਰੁੱਕਦੀ ਸੀ। ਇਲਾਕਾ ਸੁੰਨਸਾਨ ਹੋਣ ਕਰਕੇ ਲੋਕ ਸਟੇਸ਼ਨ ਦੇ ਕੋਲ ਨੌਹਰੀਆਂ ਸਰਾਵਾਂ 'ਚ ਰਹਿੰਦੇ ਸਨ ਅਤੇ ਮੱਥਾ ਟੇਕਣ ਤੋਂ ਬਾਅਦ ਵਾਪਸ ਚਲੇ ਜਾਂਦੇ ਸਨ। 

PunjabKesari
ਸ਼ੁਰੂਆਤ 'ਚ ਮੰਦਿਰ ਕੰਪਲੈਕਸ ਕੱਚਾ ਸੀ। ਜਿਸ ਰੂਪ 'ਚ ਅੱਜ ਮੰਦਿਰ ਸਥਿਤ ਹੈ ਉਥੋਂ ਤੱਕ ਪਹੁੰਚਣ 'ਚ ਕਈ ਵਿਵਾਦ-ਝਗੜਿਆਂ ਸਮੇਤ ਕੋਟ ਕਚਹਿਰੀਆਂ ਦਾ ਸਾਹਮਣਾ  ਕਰਨਾ ਪਿਆ। ਮੰਦਿਰ ਸੁਧਾਰ ਸਭਾ ਟਰੱਸਟ ਕਮੇਟੀ ਦੇ ਪ੍ਰਧਾਨ ਆਗਿਆ ਪਾਲ ਚੱਢਾ ਨੇ ਦੱਸਿਆ ਕਿ ਕੋਰਟ 'ਚ ਕੇਸ ਜਿੱਤਣ ਤੋਂ ਬਾਅਦ 1977 'ਚ ਸੂਦਾਂ ਚੌਕ ਵਾਸੀ ਖੁਸ਼ਹਾਲ ਚੰਦ ਨੇ ਕਬਜ਼ਾ ਦਿਵਾਇਆ।

PunjabKesari

ਕਰੀਬ 60 ਸਾਲ ਦੇ ਇਸ ਦੌਰ 'ਚ ਸਭ ਤੋਂ ਵੱਧ ਮਦਦ ਅਧਿਕਾਰੀਆਂ 'ਚ ਰਿਸੀਵਰ ਪ੍ਰਭਾਕਰ ਅਤੇ ਗਿਆਨ ਸਿੰਘ ਰਹੇ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਅਧੀਨ 6 ਕਮੇਟੀਆਂ ਹਨ, ਜਿਨ੍ਹਾਂ ਦੇ 36 ਮੈਂਬਰ ਮੁੱਖ ਰੂਪ ਨਾਲ ਮੇਲਾ ਪ੍ਰਬੰਧਾਂ ਦੀ ਦੇਖਰੇਖ ਕਰਦੇ ਹਨ।

PunjabKesari

PunjabKesari

 

 


shivani attri

Content Editor

Related News