5500 ਸਾਲ ਤੋਂ ਵੀ ਵੱਧ ਪੁਰਾਣਾ ਹੈ ਸ਼੍ਰੀ ਮੁਕਤੇਸ਼ਵਰ ਮਹਾਦੇਵ ਧਾਮ, ਜਾਣੋ ਕੀ ਹੈ ਖ਼ਾਸ ਮਹੱਤਤਾ

Wednesday, Aug 07, 2024 - 06:08 PM (IST)

5500 ਸਾਲ ਤੋਂ ਵੀ ਵੱਧ ਪੁਰਾਣਾ ਹੈ ਸ਼੍ਰੀ ਮੁਕਤੇਸ਼ਵਰ ਮਹਾਦੇਵ ਧਾਮ, ਜਾਣੋ ਕੀ ਹੈ ਖ਼ਾਸ ਮਹੱਤਤਾ

ਪਠਾਨਕੋਟ- ਪਠਾਨਕੋਟ ਵਿਖੇ ਸ਼ਾਹਪੁਰਕੰਡੀ ਨੇੜੇ ਪਿੰਡ ਡੂੰਗ ਵਿੱਚ ਸਥਿਤ ਸ਼੍ਰੀ ਮੁਕਤੇਸ਼ਵਰ ਮਹਾਦੇਵ ਧਾਮ ਖ਼ਾਸ ਕਰਕੇ ਸਾਉਣ ਦੇ ਮਹੀਨੇ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਬਣ ਗਿਆ ਹੈ। ਰਾਵੀ ਨਦੀ ਦੇ ਕੰਢੇ ਸਥਿਤ ਮੁਕਤੇਸ਼ਵਰ ਧਾਮ ਵਿੱਚ ਮਹਾਭਾਰਤ ਕਾਲ ਦੀਆਂ 5500 ਸਾਲ ਪੁਰਾਣੀਆਂ ਮਨੁੱਖ ਦੁਆਰਾ ਬਣਾਈਆਂ ਗੁਫ਼ਾਵਾਂ ਹਨ। ਮੰਨਿਆ ਜਾਂਦਾ ਹੈ ਕਿ ਮਹਾਰਾਜਾ ਯੁਧਿਸ਼ਠਿਰ ਆਪਣੇ ਚਾਰ ਭਰਾ ਭੀਮ, ਅਰਜੁਨ, ਨਕੁਲ, ਸਹਿਦੇਵ ਅਤੇ ਦ੍ਰੋਪਦੀ ਨਾਲ ਬਨਵਾਸ ਦੇ 12ਵੇਂ ਸਾਲ ਵਿੱਚ 6 ਮਹੀਨੇ ਤੱਕ ਇਨ੍ਹਾਂ ਗੁਫ਼ਾਵਾਂ ਵਿੱਚ ਰਹੇ ਅਤੇ ਉਨ੍ਹਾਂ ਨੇ ਸ਼ਿਵ ਜੀ ਦੀ ਪੂਜਾ ਕਰਨ ਲਈ ਸ਼ਿਵਲਿੰਗ ਸਥਾਪਿਤ ਕੀਤਾ ਸੀ। 
ਅਗਿਆਤਵਾਸ ਸ਼ੁਰੂ ਕਰਨ ਤੋਂ ਪਹਿਲਾਂ ਉਹ ਰਾਵੀ ਪਾਰ ਕਰਕੇ ਕਿਸੇ ਹੋਰ ਰਾਜ ਵਿੱਚ ਚਲੇ ਗਏ, ਜੋ ਹੁਣ ਜੰਮੂ ਅਤੇ ਕਸ਼ਮੀਰ ਦਾ ਅਖ਼ਨੂਰ ਖੇਤਰ ਹੈ। ਧਾਮ ਵਿੱਚ ਮਹਾਦੇਵ ਦੀ ਮਹਾਨਤਾ ਦਾ ਵਰਣਨ ਕੁਮਾਰਖੰਡ ਵਿੱਚ ਮਿਲਦਾ ਹੈ। ਰਾਵੀ ਦੇ ਕੰਢੇ ਪਹਾੜੀਆਂ ਵਿੱਚ 4 ਪ੍ਰਾਚੀਨ ਗੁਫ਼ਾਵਾਂ ਹਨ। ਪਹਿਲੀ ਵੱਡੀ ਗੁਫਾ ਵਿੱਚ ਸ਼ਿਵ ਮੰਦਿਰ, ਦ੍ਰੋਪਦੀ ਦੀ ਰਸੋਈ, ਪਰਿਵਾਰਕ ਮਿਲਣ ਦਾ ਸਥਾਨ ਅਤੇ ਹੋਰ ਤਿੰਨ ਸਥਾਨ ਉੱਪਰੀ ਹਿੱਸੇ ਵਿਚ ਹਨ।

PunjabKesari

ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਉੱਡੇ ਕਾਰ ਦੇ ਪਰਖੱਚੇ, ਜਨਮ ਦਿਨ ਤੋਂ ਦੋ ਦਿਨ ਪਹਿਲਾਂ ਜਹਾਨੋਂ ਤੁਰ ਗਿਆ ਮਾਪਿਆਂ ਦਾ ਇਕਲੌਤਾ ਪੁੱਤ

ਇਨ੍ਹਾਂ ਵਿੱਚੋਂ ਇਕ ਦਰੋਪਦੀ ਲਈ ਰਾਖਵਾਂ ਸੀ ਅਤੇ ਦੂਜਾ ਰਾਸ਼ਨ ਅਤੇ ਦੁੱਧ ਸਟੋਰ ਕਰਨ ਲਈ ਵਰਤਿਆ ਜਾਂਦਾ ਸੀ। ਮੰਦਿਰ ਵਿੱਚ ਚਿੱਟੇ ਸੰਗਮਰਮਰ ਦਾ ਇਕ ਸ਼ਿਵਲਿੰਗ ਹੈ, ਜਿਸ ਵਿੱਚ ਤਾਂਬੇ ਦੀ ਯੋਨੀ ਹੈ। ਮੰਦਿਰ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਸ਼ਰਧਾਲੂਆਂ ਲਈ ਖੁੱਲ੍ਹਾ ਰਹਿੰਦਾ ਹੈ। ਆਰਤੀ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਹੁੰਦੀ ਹੈ ਅਤੇ ਭੰਡਾਰਾ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਜਾਰੀ ਰਹਿੰਦਾ ਹੈ।

PunjabKesari

ਸ਼ਿਵਰਾਤਰੀ 'ਤੇ ਲੱਗਦਾ ਹੈ ਵੱਡਾ ਮੇਲਾ
ਸ਼ਿਵਰਾਤਰੀ, ਵਿਸਾਖੀ, ਸੋਮਵਤੀ ਅਮਾਵਸਿਆ ਅਤੇ ਨਰਾਤਿਆਂ ਮੌਕੇ ਸ਼੍ਰੀ ਮੁਕਤੇਸ਼ਵਰ ਮਹਾਦੇਵ ਧਾਮ 'ਚ ਮੇਲਾ ਲਗਾਇਆ ਜਾਂਦਾ ਹੈ, ਜਿਸ 'ਚ ਪੰਜਾਬ ਤੋਂ ਇਲਾਵਾ ਹਿਮਾਚਲ, ਜੰਮੂ-ਕਸ਼ਮੀਰ ਤੋਂ ਸ਼ਰਧਾਲੂ ਆਉਂਦੇ ਹਨ। ਜੈ ਬਾਬਾ ਮੁਕਤੇਸ਼ਵਰ ਮਹਾਦੇਵ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਠਾਕੁਰ ਭੀਮ ਸਿੰਘ ਦਾ ਕਹਿਣਾ ਹੈ ਕਿ ਮੁਕਤੇਸ਼ਵਰ ਧਾਮ ਵਿੱਚ ਸ਼ਰਧਾਲੂਆਂ ਦੀ ਅਥਾਹ ਆਸਥਾ ਹੈ ਅਤੇ ਦੂਰ-ਦੂਰ ਤੋਂ ਲੋਕ ਇਥੇ ਮੱਥਾ ਟੇਕਣ ਲਈ ਆਉਂਦੇ ਹਨ।

PunjabKesari

ਇੰਝ ਪਹੁੰਚ ਸਕਦੇ ਹੋ ਸ਼੍ਰੀ ਮੁਕਤੇਸ਼ਵਰ ਮਹਾਦੇਵ ਮੰਦਿਰ
ਸ਼੍ਰੀ ਮੁਕਤੇਸ਼ਵਰ (ਮੁਕੇਸਰਾ ਮੰਦਿਰ) ਧਾਮ ਪਠਾਨਕੋਟ ਸ਼ਹਿਰ ਤੋਂ 22 ਕਿਲੋਮੀਟਰ ਦੂਰ ਰਣਜੀਤ ਸਾਗਰ ਡੈਮ ਰੋਡ 'ਤੇ ਰਾਵੀ ਨਦੀ ਦੇ ਕੰਢੇ ਸਥਿਤ ਹੈ। ਚੰਡੀਗੜ੍ਹ, ਦਿੱਲੀ, ਲੁਧਿਆਣਾ, ਅੰਮ੍ਰਿਤਸਰ ਤੋਂ ਆਉਣ ਵਾਲੇ ਸ਼ਰਧਾਲੂ ਰੇਲ ਗੱਡੀ, ਨਿੱਜੀ ਵਾਹਨ ਜਾਂ ਬੱਸ ਤੋਂ ਪਠਾਨਕੋਟ ਤੱਕ ਪਹੁੰਚ ਇਥੋਂ ਬੱਸ ਜਾਂ ਨਿੱਜੀ ਵਾਹਨ ਰਾਹੀਂ 25 ਮਿੰਟ ਵਿੱਚ ਇਥੇ ਪਹੁੰਚ ਸਕਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਵੱਡਾ ਹਾਦਸਾ, ਭਿਆਨਕ ਟੱਕਰ ਤੋਂ ਬਾਅਦ ਸਕੂਲ ਬੱਸ ਦੇ ਉੱਡੇ ਪਰਖੱਚੇ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News