ਅਬੋਹਰ : ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਈ ਫਾਇਰਿੰਗ, ਗੁਆਂਢੀ ਦੇ ਪੈਰ 'ਚ ਵੱਜੀ ਗੋਲੀ

Sunday, Jul 17, 2022 - 02:58 AM (IST)

ਅਬੋਹਰ (ਸੁਨੀਲ ਨਾਗਪਾਲ) : ਪਿੰਡ ਖੂਈਖੇੜਾ ਰੁਕਨਪੁਰਾ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਰਸਾਤ ਦਾ ਪਾਣੀ ਖੇਤਾਂ ਵਿੱਚ ਜਮ੍ਹਾ ਹੋਇਆ ਤਾਂ ਖੇਤਾਂ 'ਚੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਚਾਚੇ-ਭਤੀਜੇ ਵਿੱਚ ਲੜਾਈ ਹੋ ਗਈ, ਜੋ ਇਸ ਕਦਰ ਵਧ ਗਈ ਕਿ ਗੋਲੀਆਂ ਤੱਕ ਚੱਲ ਗਈਆਂ। ਹਾਲਾਂਕਿ ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਬਚਾਅ ਕਰਨ ਲਈ ਆਏ ਗੁਆਂਢੀ ਦੇ ਪੈਰ 'ਚ ਗੋਲੀ ਵੱਜ ਗਈ, ਜਿਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਹਸਪਤਾਲ ਪਹੁੰਚੇ ਵਿਅਕਤੀ ਨੇ ਦੱਸਿਆ ਕਿ ਉਸ ਨੇ ਆਪਣੇ ਭਤੀਜੇ ਦੀ ਪੈਲ਼ੀ ਠੇਕੇ 'ਤੇ ਲਈ ਹੋਈ ਹੈ ਤੇ ਬਰਸਾਤ ਦੇ ਪਾਣੀ ਦੀ ਵਜ੍ਹਾ ਨਾਲ ਉਸ ਦੀ ਫਸਲ ਡੁੱਬ ਰਹੀ ਸੀ। ਛੱਪੜ ਦੇ ਪਾਣੀ ਦਾ ਨਿਕਾਸ ਉਲਟ ਪਾਸੇ ਹੋ ਰਿਹਾ ਸੀ, ਜਿਸ ਨੂੰ ਉਹ ਕੱਢ ਰਹੇ ਸਨ। ਇਸ ਦੌਰਾਨ ਉਸ ਦਾ ਭਤੀਜਾ ਆ ਗਿਆ, ਜਿਸ ਨੇ ਕਿਹਾ ਕਿ ਪਹਿਲਾਂ ਮੇਰੇ ਘਰ ਦਾ ਪਾਣੀ ਕੱਢੋ, ਜੋ ਮੇਰੇ ਘਰ 'ਚ ਜਾ ਰਿਹਾ ਹੈ, ਜਿਸ ਤੋਂ ਉਨ੍ਹਾਂ ਨੇ ਇਨਕਾਰ ਕੀਤਾ ਤਾਂ ਉਹ ਆਪਣੇ ਘਰੋਂ ਪਿਸਤੌਲ ਲੈ ਕੇ ਆ ਗਿਆ ਤੇ ਉਸ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਉਸ ਦੇ ਬਚਾਅ 'ਚ ਆਏ ਉਸ ਦੇ ਗੁਆਂਢੀ ਦੇ ਪੈਰ 'ਚ ਗੋਲੀ ਲੱਗ ਗਈ, ਜਿਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਖ਼ਬਰ ਇਹ ਵੀ : ਸਕੂਲੀ ਬੱਸ ਪਲਟਣ ਨਾਲ ਬੱਚੀ ਦੀ ਮੌਤ, ਉਥੇ ਸਿਮਰਜੀਤ ਬੈਂਸ ਮੁੜ 2 ਦਿਨ ਦੇ ਪੁਲਸ ਰਿਮਾਂਡ 'ਤੇ, ਪੜ੍ਹੋ TOP 10

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News