ਚੰਡੀਗੜ੍ਹ ਦੇ ਮਸ਼ਹੂਰ ਬਿਜ਼ਨੈਸਮੈਨ ’ਤੇ ਚੱਲੀਆਂ ਗੋਲ਼ੀਆਂ, ਗੈਂਗਸਟਰ ਗੋਲਡੀ ਬਰਾੜ ਨਾਲ ਜੁੜੇ ਤਾਰ

01/22/2024 11:20:10 AM

ਚੰਡੀਗੜ੍ਹ (ਸੁਸ਼ੀਲ) : ਸੈਕਟਰ-5 ਸਥਿਤ ਕੋਠੀ ਵਿਚ ਵੜ ਕੇ ਫਾਰਚੂਨਰ ਗੱਡੀ ’ਤੇ ਫਾਇਰਿੰਗ ਕਰਨ ਤੋਂ ਪਹਿਲਾਂ ਬਿਜ਼ਨੈੱਸਮੈਨ ਕੁਲਦੀਪ ਮੱਕੜ ਨੂੰ ਧਮਕੀ ਭਰੀ ਕਾਲ ਆਈ ਸੀ। ਹਾਲਾਂਕਿ ਬਿਜ਼ਨੈੱਸਮੈਨ ਨੇ ਧਮਕੀ ਭਰੀ ਕਾਲ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਸੀ ਪਰ ਉਸ ਨੂੰ ਡਰਾਉਣ ਲਈ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਗੱਡੀ ’ਤੇ ਫਾਇਰਿੰਗ ਕਰਵਾ ਦਿੱਤੀ। ਸੂਤਰਾਂ ਦੀ ਮੰਨੀਏ ਤਾਂ ਬਿਜ਼ਨੈੱਸਮੈਨ ਨੂੰ ਧਮਕੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਵਲੋਂ ਦਿੱਤੀ ਦੱਸੀ ਜਾ ਰਹੀ ਹੈ। ਸੈਕਟਰ-3 ਥਾਣਾ ਪੁਲਸ ਨੇ ਬਿਜ਼ਨੈੱਸਮੈਨ ਮੱਕੜ ਦੀ ਸ਼ਿਕਾਇਤ ’ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ’ਤੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਜਲੰਧਰ ’ਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰਾਂ ਦਾ ਪੁਲਸ ਨੇ ਕੀਤਾ ਐਨਕਾਊਂਟਰ

ਫਾਇਰਿੰਗ ਦੀ ਵਾਰਦਾਤ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਸੁਰੱਖਿਆ ਵਧਾ ਦਿੱਤੀ ਹੈ। ਪੁਲਸ ਅਨੁਸਾਰ ਕੋਠੀ ਦੇ ਬਾਹਰ ਪੰਜ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਬਿਜ਼ਨੈੱਸਮੈਨ ਜਾਂ ਉਸ ਦੇ ਪਰਿਵਾਰ ਦੇ ਮੈਂਬਰ ਜਿੱਥੇ ਵੀ ਜਾਣਗੇ, ਉਨ੍ਹਾਂ ਨਾਲ ਪੁਲਸ ਮੁਲਾਜ਼ਮ ਵੀ ਮੌਜੂਦ ਰਹਿਣਗੇ। ਚੰਡੀਗੜ੍ਹ ਪੁਲਸ ਦੇ ਮੁਲਾਜ਼ਮ ਕੋਠੀ ਦੇ ਬਾਹਰ ਕਿਸੇ ਨੂੰ ਵੀ ਖੜ੍ਹਾ ਨਹੀਂ ਹੋਣ ਦੇ ਰਹੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਬਠਿੰਡਾ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਲੁੱਟੀ

ਐੱਸ. ਐੱਸ. ਪੀ. ਨੇ ਬਣਾਈ ਸਪੈਸ਼ਲ ਟੀਮ, ਸੈਕਟਰ-8 ਵਾਲੇ ਪਾਸਿਓਂ ਚਲਾਈ ਸੀ ਗੋਲੀ

ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਗੋਲੀ ਚਲਾਉਣ ਵਾਲਿਆਂ ਨੂੰ ਫੜਨ ਲਈ ਸਪੈਸ਼ਲ ਟੀਮ ਬਣਾ ਦਿੱਤੀ ਹੈ। ਜਾਂਚ ਵਿਚ ਪਤਾ ਲੱਗਿਆ ਹੈ ਕਿ ਕੋਠੀ ਦੇ ਅੰਦਰ ਖੜ੍ਹੀ ਗੱਡੀ ’ਤੇ ਗੋਲੀ ਸੈਕਟਰ-8 ਵਾਲੇ ਪਾਸਿਓਂ ਚਲਾਈ ਗਈ ਸੀ। ਕੋਠੀਆਂ ਦੇ ਵਿਚ ਇਕ ਗਲੀ ਬਣੀ ਹੋਈ ਹੈ, ਜਿਸ ਰਾਹੀਂ ਦੋਵੇਂ ਹਮਲਾਵਰ ਕੋਠੀ ਵਿਚ ਵੜੇ ਸਨ। ਪੁਲਸ ਗੋਲੀ ਚਲਾਉਣ ਵਾਲਿਆਂ ਨੂੰ ਫੜਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਮੋਟਰਸਾਈਕਲ ’ਤੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ ਪਰ ਧੁੰਦ ਕਾਰਨ ਨੰਬਰ ਸਾਫ਼ ਨਹੀਂ ਦਿਸ ਰਿਹਾ। ਪੁਲਸ ਹੁਣ ਮੋਟਰਸਾਈਕਲ ਦਾ ਨੰਬਰ ਪਤਾ ਕਰਨ ਲਈ ਮਾਹਿਰਾਂ ਦਾ ਸਹਾਰਾ ਲੈਣ ਜਾ ਰਹੀ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਿਜ਼ਨੈੱਸਮੈਨ ਮੱਕੜ ਦਾ ਮਾਈਨਿੰਗ, ਕੋਲੇ ਅਤੇ ਭੱਠੇ ਦੇ ਕਾਰੋਬਾਰ ਤੋਂ ਇਲਾਵਾ ਮੋਹਾਲੀ ਵਿਚ ਕਲੱਬ ਹੈ। ਪੁਲਸ ਜਾਂਚ ਕਰ ਰਹੀ ਹੈ ਕਿ ਬਿਜ਼ਨੈੱਸਮੈਨ ਦੀ ਕਿਸੇ ਨਾਲ ਦੁਸ਼ਮਣੀ ਤਾਂ ਨਹੀ ਹੈ। ਪੁਲਸ ਮੱਕੜ ਦੇ ਬਿਜ਼ਨੈੱਸ ਦੀ ਪੂਰੀ ਡਿਟੇਲ ਦੇਖ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਠੰਡ ਨੇ ਤੋੜੇ ਰਿਕਾਰਡ, ਮੌਸਮ ਵਿਭਾਗ ਨੇ ਸੂਬੇ ਭਰ ਲਈ ਜਾਰੀ ਕੀਤਾ ਰੈੱਡ ਅਲਰਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News