ਵਿਆਹ ''ਚ ਵੜੇ ਲੁਟੇਰਿਆਂ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ, ਐਨਕਾਊਂਟਰ ''ਚ 3 ਲੁਟੇਰੇ ਆ ਗਏ ਅੜਿੱਕੇ

Thursday, Nov 09, 2023 - 08:59 PM (IST)

ਵਿਆਹ ''ਚ ਵੜੇ ਲੁਟੇਰਿਆਂ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ, ਐਨਕਾਊਂਟਰ ''ਚ 3 ਲੁਟੇਰੇ ਆ ਗਏ ਅੜਿੱਕੇ

ਅੰਮ੍ਰਿਤਸਰ : ਥਾਣਾ ਚਾਟੀਵਿੰਡ ਅਧੀਨ ਪੈਂਦੇ ਪਿੰਡ ਵਰਪਾਲ ਵਿਖੇ ਇਕ ਰਿਜ਼ਾਰਟ ਵਿਖੇ ਪੁਲਸ ਤੇ ਲੁਟੇਰਿਆਂ 'ਚ ਮੁੱਠਭੇੜ ਹੋ ਗਈ। ਇਸ ਦੌਰਾਨ ਲੁਟੇਰਿਆਂ ਨੇ ਪੁਲਸ 'ਤੇ ਹਵਾਈ ਫਾਇਰ ਵੀ ਕੀਤੇ ਪਰ ਪੁਲਸ ਨੇ ਮੁਸਤੈਦੀ ਦਿਖਾਉਂਦਿਆਂ ਤੇ ਵਿਆਹ 'ਚ ਮੌਜੂਦ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 3 ਲੁਟੇਰਿਆਂ ਨੂੰ ਕਾਬੂ ਕਰ ਲਿਆ।

ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਲਾਕੇ 'ਚ ਲੁੱਟ-ਖੋਹ ਦੀਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੁਝ ਸ਼ਰਾਰਤੀ ਅਨਸਰਾਂ ਦੇ ਪਿੰਡ ਵਰਪਾਲ ਦੇ ਹਾਈ-ਫਾਈ ਰਿਜ਼ਾਰਟ 'ਚ ਆਉਣ ਦੀ ਗੁਪਤ ਸੂਚਨਾ ਮਿਲੀ ਸੀ, ਜਿੱਥੇ ਅਸੀਂ ਆਪਣੀ ਟੀਮ ਨਾਲ ਨਾਕੇਬੰਦੀ ਕਰਕੇ ਇਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨੇ ਚਲਦੇ ਵਿਆਹ 'ਚ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ 'ਤੇ ਜਵਾਬੀ ਕਾਰਵਾਈ ਕਰਦਿਆਂ ਪੁਲਸ ਟੀਮ ਨੇ ਵੀ ਫਾਇਰ ਕੀਤੇ। ਜਦੋਂ ਲੁਟੇਰਿਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਟੀਮ ਨੇ ਪਿੱਛਾ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਵਾਪਰੀ ਵੱਡੀ ਵਾਰਦਾਤ, ਸ਼ੋਅਰੂਮ ’ਚੋਂ ਲੁੱਟ ਕੇ ਲੈ ਗਏ 20 ਕਰੋੜ ਦੇ ਗਹਿਣੇ

ਉਨ੍ਹਾਂ ਦੱਸਿਆ ਕਿ ਰਿਜ਼ਾਰਟ 'ਚ ਵਿਆਹ ਚੱਲ ਰਿਹਾ ਸੀ, ਜਿਸ ਦੀ ਬੈਕਸਾਈਡ 'ਤੇ ਲੁਟੇਰਿਆਂ ਵੱਲੋਂ ਕਾਰ ਪਾਰਕਿੰਗ ਵਿੱਚ ਗੱਡੀ ਲਗਾ ਕੇ ਪਾਰਟੀ ਕੀਤੀ ਜਾ ਰਹੀ ਸੀ। ਇਨ੍ਹਾਂ ਵੱਲੋਂ ਇਕ ਪੁਲਸ ਅਧਿਕਾਰੀ ਨੂੰ ਵੀ ਜ਼ਖ਼ਮੀ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਫੜਿਆ ਗਿਆ ਗਿਰੋਹ ਹਾਈਵੇਅ 'ਤੇ ਲੋਕਾਂ ਤੋਂ ਕਾਰਾਂ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ, ਜਿਨ੍ਹਾਂ ਕੋਲ 2 ਪਿਸਤੌਲ, 32 ਬੋਰ ਦੇ 2 ਮੈਗਜ਼ੀਨ ਤੇ ਕੁਝ ਹੋਰ ਸਾਮਾਨ ਤੇ ਕੁਝ ਦਿਨ ਪਹਿਲਾਂ ਲੁੱਟੀ ਗਈ ਕਾਰ ਵੀ ਬਰਾਮਦ ਕੀਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Manoj

Content Editor

Related News