ਦੋ ਧਿਰਾਂ ਦਾ ਝਗੜਾ ਨਿਬੇੜਨ ਗਏ ਦੁਕਾਨਦਾਰ ਦੀ ਸ਼ੱਕੀ ਹਲਾਤ ’ਚ ਮੌਤ

Wednesday, Aug 25, 2021 - 09:43 PM (IST)

ਦੋ ਧਿਰਾਂ ਦਾ ਝਗੜਾ ਨਿਬੇੜਨ ਗਏ ਦੁਕਾਨਦਾਰ ਦੀ ਸ਼ੱਕੀ ਹਲਾਤ ’ਚ ਮੌਤ

ਕਪੂਰਥਲਾ(ਭੂਸ਼ਣ)- ਸਥਾਨਕ ਸਦਰ ਬਾਜ਼ਾਰ ’ਚ ਬੁੱਧਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਦੋ ਧਿਰਾਂ ਦੇ ਝਗੜਾ ਨਿਬੇੜਨ ਗਏ ਇਕ ਦੁਕਾਨਦਾਰ ਦੀ ਸ਼ੱਕੀ ਹਲਾਤਾਂ ’ਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਜਿੱਥੇ ਮੁਲਜ਼ਮ ਧਿਰ ’ਤੇ ਧੱਕਾ ਦੇ ਕੇ ਮਾਰਨ ਦੇ ਇਲਜ਼ਾਮ ਲਗਾਏ ਹਨ, ਉੱਥੇ ਹੀ ਪੂਰੇ ਮਾਮਲੇ ਦੀ ਜਾਂਚ ਨੂੰ ਤੇਜ਼ ਕਰਦੇ ਹੋਏ ਸਿਟੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।

ਜਾਣਕਾਰੀ ਅਨੁਸਾਰ ਸਥਾਨਕ ਸਦਰ ਬਾਜ਼ਾਰ ’ਚ ਬੁੱਧਵਾਰ ਨੂੰ ਪਾਣੀ ਪਾਉਣ ਨੂੰ ਲੈ ਕੇ 2 ਦੁਕਾਨਦਾਰਾਂ ਦਾ ਝਗੜਾ ਹੋਇਆ ਸੀ। ਜਿਸਨੂੰ ਲੈ ਕੇ ਮੋਹਨਜੀਤ ਸਿੰਘ ਨਾਮ ਦਾ ਦੁਕਾਨਦਾਰ ਜਦੋਂ ਝਗੜਾ ਕਰਨ ਵਾਲੇ ਪੱਖ ਨੂੰ ਸਮਝਾਉਣ ਗਿਆ ਤਾਂ ਦੋਵਾਂ ’ਚ ਬਹਿਸ ਹੋ ਗਈ। ਜਦੋਂ ਉਹ ਆਪਣੀ ਦੁਕਾਨ ’ਚ ਵਾਪਸ ਆਇਆ ਤਾਂ ਉਸਦੀ ਕੁਝ ਦੇਰ ਬਾਅਦ ਅਚਾਨਕ ਤਬੀਅਤ ਖਰਾਬ ਹੋ ਗਈ। ਜਿਸਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜ੍ਹੋ : ਮਾਲਵਿੰਦਰ ਸਿੰਘ ਮਾਲੀ ਨੇ ਮੁੜ ਪਾਈ ਪੋਸਟ, ਨਿਸ਼ਾਨੇ ’ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ

ਸਿਵਲ ਹਸਪਤਾਲ ’ਚ ਮੌਕੇ ’ਤੇ ਮੌਜੂਦ ਮ੍ਰਿਤਕ ਦੀ ਪਤਨੀ ਸਤਿੰਦਰ ਕੌਰ ਨੇ ਇਲਜ਼ਾਮ ਲਗਾਇਆ ਕਿ ਉਸਦਾ ਪਤੀ ਇਕ ਦੁਕਾਨਦਾਰ ਵੱਲੋਂ ਆਪਣੇ ਕੋਲ ਹੀ ਦੁਕਾਨ ਕਰਨ ਵਾਲੇ ਦੁਕਾਨਦਾਰ ਨੂੰ ਪਾਣੀ ਪਾਉਣ ਨੂੰ ਲੈ ਕੇ ਉਸਦੇ ਨਾਲ ਦੁਰਵਿਵਹਾਰ ਕਰਨ ਦੇ ਕਾਰਨ ਸਮਝਾਉਣ ਗਿਆ ਸੀ ਪਰ ਇਸ ਦੌਰਾਨ ਉਕਤ ਵਿਅਕਤੀ ਨੇ ਉਸਦੇ ਪਤੀ ਦੇ ਨਾਲ ਬਹਿਸਬਾਜੀ ਸ਼ੁਰੂ ਕਰ ਦਿੱਤੀ ਤੇ ਧੱਕਾ ਮਾਰਿਆ। ਜਿਸ ਦੌਰਾਨ ਉਸਦੇ ਪਤੀ ਦੀ ਦੁਕਾਨ ’ਚ ਆਉਂਦੇ ਹੀ ਕੁਝ ਸਮੇਂ ਦੇ ਬਾਅਦ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਡਾ. ਓਬਰਾਏ ਨੇ ਕਿਸੇ ਵੀ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਕੀਤੀ ਨਾਂਹ

ਮ੍ਰਿਤਕ ਦੀ ਪਤਨੀ ਨੇ ਇਲਾਜ਼ਾਮ ਲਗਾਇਆ ਕਿ ਉਸਦੇ ਪਤੀ ਦੀ ਮੌਤ ਧੱਕਾ ਲੱਗਣ ਨਾਲ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ.ਪੀ. ਸਬ ਡਵੀਜ਼ਨ ਸੁਰਿੰਦਰ ਸਿੰਘ ਤੇ ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੌਰਵ ਧੀਰ ਮੌਕੇ ’ਤੇ ਪਹੁੰਚੇ ਤੇ ਮ੍ਰਿਤਕ ਦੀ ਪਤਨੀ ਸਤਿੰਦਰ ਕੌਰ ਦੇ ਬਿਆਨ ਲਏ। ਉੱਥੇ ਹੀ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਮੋਰਚਰੀ ਰੂਮ ’ਚ ਰਖਵਾ ਦਿੱਤੀ ਗਈ ਹੈ।

ਇਸ ਸਬੰਧੀ ਡੀ. ਐੱਸ. ਪੀ. ਸਬ ਡਵੀਜ਼ਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
 


author

Bharat Thapa

Content Editor

Related News