ਦਵਾਈਆਂ ਦੀ ਦੁਕਾਨ ’ਤੇ ਲੁੱਟ ਕਰਨ ਵਾਲਿਆਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

Wednesday, Mar 15, 2023 - 06:08 PM (IST)

ਦਵਾਈਆਂ ਦੀ ਦੁਕਾਨ ’ਤੇ ਲੁੱਟ ਕਰਨ ਵਾਲਿਆਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸਥਾਨਕ ਪੁਲਸ ਵੱਲੋਂ ਦਵਾਈਆਂ ਦੀ ਦੁਕਾਨ ’ਤੇ ਲੁੱਟ ਖੋਹ ਕਰਨ ਵਾਲੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਚੋਰੀ ਦੇ 4 ਮੋਟਰਸਾਈਕਲਾਂ ਸਕੂਟਰਾਂ ਅਤੇ 4 ਮੋਬਾਈਲ ਫੋਨ ਦੀ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ 14 ਫਰਵਰੀ ਨੂੰ ਸਨੀ ਸਿੰਘ ਨੇ ਇਤਲਾਹ ਦਿੱਤੀ ਕਿ ਗਗਨਜੋਤ ਸਿੰਘ ਦੀ ਦੁਕਾਨ ਗੁਰੂ ਨਾਨਕ ਮੈਡੀਕਲ ਹਾਲ ਮੋਦੀਖਾਨਾ ਸੁਨਾਮ ਵਿਖੇ ਨੌਕਰੀ ਉੱਪਰ ਹਾਜ਼ਰ ਸੀ ਤਾਂ ਇਕ ਨਾ ਮਾਲੂਮ ਨੌਜਵਾਨ ਮੋਟਰਸਾਈਕਲ ’ਤੇ ਦਵਾਈ ਲੈਣ ਦੇ ਬਹਾਨ ਆਇਆ, ਜਿਸ ਨਾਲ 2 ਹੋਰ ਨੌਜਵਾਨ ਲੜਕਿਆਂ ਨੇ ਆ ਕੇ ਕਿਰਚਾ ਦਿਖਾ ਕੇ ਉਸਦਾ ਮੋਬਾਇਲ ਖੋਹ ਲਿਆ ਅਤੇ ਗੱਲੇ ਵਿਚੋਂ ਪੈਸੇ ਕੱਢ ਲਏ। ਜਿਸ ਦੇ ਚੱਲਦੇ 3 ਨਾਮਾਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਸੀ।

ਦੌਰਾਨੇ ਤਫਤੀਸ਼ ਉਪ ਕਪਤਾਨ ਪੁਲਸ ਸਬ ਡਵੀਜ਼ਨ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ ਸੁਨਾਮ ਵੱਲੋਂ ਦੋਸ਼ੀ ਜਗਸ਼ਨਦੀਪ ਸਿੰਘ ਵਾਸੀ ਲਾਡਵਨਜਾਰਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਦੌਰਾਨੇ ਤਫਤੀਸ਼ ਗਗਨਦੀਪ ਸਿੰਘ ਅਤੇ ਸਵਰਨਜੀਤ ਸਿੰਘ ਨੂੰ ਹੱਕੀ ਦੋਸ਼ੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਦੌਰਾਨ ਦੋਸ਼ੀਆਂ ਦੇ ਕਬਜ਼ੇ ਵਿਚੋਂ ਵੱਖ-ਵੱਖ ਥਾਵਾਂ ਤੋਂ ਖੋਹ ਕੀਤੇ 4 ਮੋਟਰਸਾਈਕਲ ਇਕ ਸਕੂਟਰੀ ਅਤੇ ਚਾਰ ਮੋਬਾਈਲ, ਇੱਕ ਦਾਤ ਅਤੇ ਇਕ ਕਿਰਚ ਬਰਾਮਦ ਕੀਤੀ ਗਈ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੰਜ ਦਿਨਾਂ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। 


author

Gurminder Singh

Content Editor

Related News