ਸਲਮਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ, ਪਰਿਵਾਰ ਦੇ ਵੱਡੇ ਦੋਸ਼

Friday, May 03, 2024 - 05:19 PM (IST)

ਸਲਮਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ, ਪਰਿਵਾਰ ਦੇ ਵੱਡੇ ਦੋਸ਼

ਅਬੋਹਰ (ਸੁਨੀਲ) - ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਵਿਚੋਂ ਇਕ ਅਨੁਜ ਥਾਪਨ ਦੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਨਾਲ ਉਸਦਾ ਪਰਿਵਾਰ ਸਦਮੇ ਵਿਚ ਹਨ। ਅਨੁਜ ਅਬੋਹਰ ਦੇ ਨੇੜੇਲੇ ਪਿੰਡ ਸੁਖਚੈਨ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਪਰਿਵਾਰ ਵਿਚ ਇਕ ਛੋਟਾ ਭਰਾ, ਇਕ ਭੈਣ ਅਤੇ ਮਾਂ ਹੈ। ਅਨੁਜ ਇਕ ਟਰੱਕ ’ਤੇ ਕਲੀਨਰ (ਸਹਾਇਕ) ਵਜੋਂ ਕੰਮ ਕਰਦਾ ਸੀ। ਇਸ ’ਤੇ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਸੀ। ਪਿੰਡ ਦੇ ਸਰਪੰਚ ਮਨੋਜ ਗੋਦਾਰਾ ਅਤੇ ਹੋਰ ਲੋਕਾਂ ਨੇ ਉਸ ਦੇ ਘਰ ਪਹੁੰਚ ਕੇ ਅਨੁਜ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਖ਼ੁਦਕੁਸ਼ੀ ਦੀ ਸੂਚਨਾ ਦਿੱਤੀ। ਅਬੋਹਰ ’ਚ ਬਿਸ਼ਨੋਈ ਭਾਈਚਾਰੇ ਨੇ 3 ਮਈ ਨੂੰ ਸੀਤੋ ਗੁੰਨੋ ਬਾਈਪਾਸ ’ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

ਪੁਲਸ ਨੇ ਫ਼ੋਨ ’ਤੇ ਕਿਹਾ-ਲਾਸ਼ ਲੈ ਜਾਓ
ਅਨੁਜ ਥਾਪਨ ਨੇ ਬੁੱਧਵਾਰ ਨੂੰ ਮੁੰਬਈ ਪੁਲਸ ਦੀ ਹਿਰਾਸਤ ’ਚ ਖ਼ੁਦਕੁਸ਼ੀ ਕਰ ਲਈ। ਉਸ ਨੇ ਮੁੰਬਈ ਪੁਲਸ ਹੈੱਡਕੁਆਰਟਰ ਦੇ ਟਾਇਲਟ ’ਚ ਚਾਦਰ ਨਾਲ ਫਾਹਾ ਲੈ ਲਿਆ। ਪੁਲਸ ਨੂੰ ਸਵੇਰੇ 11 ਵਜੇ ਫਾਹਾ ਲੈਣ ਦੀ ਸੂਚਨਾ ਮਿਲੀ। ਦੋਸ਼ੀ ਅਨੁਜ ਥਾਪਨ ਦੀ ਖ਼ੁਦਕੁਸ਼ੀ ਦੀ ਜਾਂਚ ਹੁਣ ਸਟੇਟ ਦੀ ਸੀ.ਆਈ.ਡੀ. ਨੂੰ ਸੌਂਪ ਦਿੱਤੀ ਗਈ ਹੈ। ਅਨੁਜ ਦੇ ਪਿੰਡ ਸੁਖਚੈਨ ਦੇ ਸਰਪੰਚ ਮਨੋਜ ਗੋਦਾਰਾ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਫੋਨ ਆਇਆ ਕਿ ਅਨੁਜ ਨੇ ਮੁੰਬਈ ਪੁਲਸ ਦੀ ਹਿਰਾਸਤ ’ਚ ਖ਼ੁਦਕੁਸ਼ੀ ਕਰ ਲਈ ਹੈ। 

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਜਦੋਂ ਅਨੁਜ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਕੋਲ ਆ ਕੇ ਉਕਤ ਫ਼ੋਨ ਨੰਬਰ ’ਤੇ ਫ਼ੋਨ ਕੀਤਾ ਤਾਂ ਪੁਲਸ ਨੇ ਉਨ੍ਹਾਂ ਨੂੰ ਸਪੱਸ਼ਟ ਤੌਰ ’ਤੇ ਕੁਝ ਨਹੀਂ ਦੱਸਿਆ। ਸਿਰਫ਼ ਆ ਕੇ ਲਾਸ਼ ਲੈਣ ਲਈ ਕਿਹਾ। ਮਨੋਜ ਗੋਦਾਰਾ ਨੇ ਦੱਸਿਆ ਕਿ ਅਨੁਜ ਦੇ ਪਰਿਵਾਰ ਕੋਲ ਸਿਰਫ਼ ਡੇਢ ਏਕੜ ਜ਼ਮੀਨ ਹੈ। ਉਹ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਮੁੰਬਈ ਪੁਲਸ ਉਸ ਨੂੰ ਪੰਜਾਬ ਦੇ ਟੋਲ ਪਲਾਜ਼ਾ ’ਤੇ ਟਰੱਕ ਤੋਂ ਉਤਾਰ ਕੇ ਆਪਣੇ ਨਾਲ ਲੈ ਗਈ। ਹੁਣ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ।

ਇਹ ਵੀ ਪੜ੍ਹੋ CM ਮਾਨ ਨੇ ਬਿੱਟੂ ਦੀ ਦੋਸਤੀ ਤੋਂ ਕੀਤਾ ਕਿਨਾਰਾ, ਕਿਹਾ-ਤੀਜੇ ਜਾਂ ਚੌਥੇ ਨੰਬਰ ’ਤੇ ਆਉਣ ਦੀ ਕਰੇ ਤਿਆਰੀ

ਘਰੋਂ ਟਰੱਕ ’ਤੇ ਗਿਆ ਸੀ ਅਨੁਜ
ਅਨੁਜ ਦੇ ਛੋਟੇ ਭਰਾ ਅਭਿਸ਼ੇਕ ਥਾਪਨ ਦਾ ਕਹਿਣਾ ਹੈ ਕਿ ਅਨੁਜ ਭਰਾ ਟਰੱਕ ’ਤੇ ਗਏ ਸਨ। ਉਥੇ ਕਿਸੇ ਟੋਲ ਪਲਾਜ਼ਾ ਤੋਂ ਪੁਲਸ ਉਸਨੂੰ ਟਰੱਕ ਤੋਂ ਉਤਾਰ ਲੈ ਗਈ। ਫਿਰ ਪੁਲਸ ਹਿਰਾਸਤ ਵਿਚ ਉਸ ਦੀ ਰਹੱਸਮਈ ਢੰਗ ਨਾਲ ਮੌਤ ਹੋ ਗਈ। ਹੁਣ ਪਰਿਵਾਰ ਨੂੰ ਦੱਸਿਆ ਜਾ ਰਿਹਾ ਹੈ ਕਿ ਅਨੁਜ ਨੇ ਖ਼ੁਦਕੁਸ਼ੀ ਕਰ ਲਈ। ਸਰਪੰਚ ਅਤੇ ਅਨੁਜ ਦੇ ਪਰਿਵਾਰ ਦੀ ਮੰਗ ਹੈ ਕਿ ਮਾਮਲੇ ਦੀ ਜਾਂਚ ਮੁੰਬਈ ਤੋਂ ਬਾਹਰ ਕਿਸੇ ਹੋਰ ਜਾਂਚ ਏਜੰਸੀ ਤੋਂ ਕਰਵਾਈ ਜਾਵੇ ਅਤੇ ਮ੍ਰਿਤਕ ਦੇ ਪੋਸਟਮਾਰਟਮ ਲਈ ਡਾਕਟਰਾਂ ਦਾ ਪੈਨਲ ਬਣਾਇਆ ਜਾਵੇ। ਉਸ ਦੀ ਮੌਤ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਦਾ ਪਤਾ ਲਾਇਆ ਜਾਵੇ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

25 ਅਪ੍ਰੈਲ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਹੋਇਆ ਅਨੁਜ
ਮੁੰਬਈ ਪੁਲਸ ਨੇ 25 ਅਪ੍ਰੈਲ ਨੂੰ ਅਨੁਜ ਅਤੇ ਉਸਦੇ ਇਕ ਸਾਥੀ ਸੁਭਾਸ਼ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਸੀ। ਇਹ ਦੋਵੇਂ ਪੰਜਾਬ ਦੇ ਅਬੋਹਰ ਦੇ ਰਹਿਣ ਵਾਲੇ ਹਨ। ਇਨ੍ਹਾਂ ਦੋਵਾਂ ਨੇ 15 ਮਾਰਚ ਨੂੰ ਪਨਵੇਲ ਵਿਚ ਸਾਗਰ ਪਾਲ ਅਤੇ ਵਿੱਕੀ ਗੁਪਤਾ ਨਾਂ ਦੇ ਲੜਕਿਆਂ ਨੂੰ ਦੋ ਪਿਸਤੌਲਾਂ ਡਲਿਵਰ ਕੀਤੀਆਂ ਸਨ। ਇਨ੍ਹਾਂ ਪਿਸਤੌਲਾਂ ਨਾਲ ਵਿੱਕੀ ਅਤੇ ਸਾਗਰ ਨੇ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ’ਤੇ ਫਾਇਰਿੰਗ ਕੀਤੀ ਸੀ।

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News