Breaking News: ਪੰਜਾਬ 'ਚ ਵੱਡੀ ਵਾਰਦਾਤ, ਸ਼ੂਟਰ ਲਾਡੀ ਸ਼ੇਰਖਾਂ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

Wednesday, Nov 01, 2023 - 06:26 AM (IST)

Breaking News: ਪੰਜਾਬ 'ਚ ਵੱਡੀ ਵਾਰਦਾਤ, ਸ਼ੂਟਰ ਲਾਡੀ ਸ਼ੇਰਖਾਂ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਫ਼ਿਰੋਜ਼ਪੁਰ (ਕੁਮਾਰ): ਫ਼ਿਰੋਜ਼ਪੁਰ ਸ਼ਹਿਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸ਼ੂਟਰ ਲਾਡੀ ਸ਼ੇਰਖਾਂ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲ ਮੋਟਰਸਾਈਕਲ 'ਤੇ ਆਏ ਅਤੇ ਸ਼ੂਟਰ ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਅੱਧੀ ਰਾਤ ਪੁਲਸ ਅਤੇ ਲੁਟੇਰਿਆਂ ਵਿਚਾਲੇ ਹੋਇਆ ਮੁਕਾਬਲਾ, ਆਹਮੋ-ਸਾਹਮਣਿਓਂ ਚੱਲੀਆਂ ਗੋਲ਼ੀਆਂ

ਮੁੱਢਲੀ ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਸ਼ਹਿਰ ਦੇ ਵੇਹੜਾ ਬਾਣੋ ਵਾਲਾ ਵਿਖੇ ਇਕ ਸਕੂਲ ਅਤੇ ਰੇਲਵੇ ਫਾਟਕ ਨੇੜੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਲਾਡੀ ਸ਼ੂਟਰ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਕਾਤਲ ਮੋਟਰਸਾਈਕਲ 'ਤੇ ਆਏ ਅਤੇ ਸ਼ੂਟਰ ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋ ਗਏ। 

ਇਹ ਖ਼ਬਰ ਵੀ ਪੜ੍ਹੋ - Breaking News: ਜੰਮੂ ਕਸ਼ਮੀਰ 'ਚ ਅੱਤਵਾਦੀ ਹਮਲਾ, ਪੁਲਸ ਮੁਲਾਜ਼ਮ ਹੋਇਆ ਸ਼ਹੀਦ

ਲਾਡੀ ਸ਼ੇਰਖਾਂ ਦੀ ਫੇਸਬੁੱਕ ਪੋਸਟ 'ਤੇ ਖਾਸ ਤੌਰ 'ਤੇ ਲਿਖਿਆ ਹੈ 'ਗੈਂਗਸਟਰ ਐਟ ਲੋਕ ਸੇਵਾ ਬਟ ਡਿਫਰੈਂਟ ਸਟਾਈਲ'। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰਨ ਦੇ ਨਾਲ-ਨਾਲ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

PunjabKesari


author

Anmol Tagra

Content Editor

Related News