ਜਦੋਂ ਜੁੱਤੀ ਚੋਰਾਂ ਨੇ ਗਿੱਦੜ ਕੁੱਟ ਖਾਕੇ ਚੋਰੀ ਨਾ ਕਰਨ ਦੀ ਕੀਤੀ ਤੌਬਾ, ਮੁਆਫੀ ਮੰਗ ਕੇ ਜਾਨ ਛੁਡਾਈ...!
Wednesday, Mar 03, 2021 - 05:24 PM (IST)
ਮੁੱਲਾਂਪੁਰ ਦਾਖਾ (ਕਾਲੀਆ): ਮਹਿੰਗੀਆਂ ਜੁੱਤੀਆਂ ਧਾਰਮਿਕ ਸਥਾਨਾਂ ਤੋਂ ਚੋਰੀ ਕਰਕੇ ਗੋਰਖ ਧੰਦਾ ਕਰਨ ਵਾਲੇ ਤਿੰਨ ਚੋਰਾਂ ਨੂੰ ਸੀ.ਸੀ.ਟੀ.ਵੀ. ਕੈਮਰੇ ਨੇ ਕੈਦ ਕਰ ਲਿਆ ਅਤੇ ਜਦੋਂ ਮੁੜ ਚੋਰੀ ਕਰਨ ਗਏ ਤਾਂ ਕਾਬੂ ਆ ਗਏ ਜਿਸ ਕਰਕੇ ਤਿੰਨਾਂ ਦੀ ਚੰਗੀ ਭੁਗਤ ਸਵਾਰੀ। ਗਿੱਦੜਕੁੱਟ ਖਾਣ ਉਪਰੰਤ ਚੋਰੀ ਕਰਨ ਦੀ ਤੌਬਾ ਕਰਦਿਆਂ ਮੁਆਫੀ ਮੰਗ ਕੇ ਜਾਨ ਛੁਡਾਈ। ਇਸ ਘਟਨਾ ਦੀ ਚਰਚਾ ਅੱਜਕੱਲ ਜੋਰਾਂ ’ਤੇ ਹੈ।
ਇਹ ਵੀ ਪੜ੍ਹੋ ਆਖ਼ਰ ਕਦੋਂ ਜਾਵੇਗਾ ਲੋਕਾਂ ਦੇ ਮਨਾਂ ’ਚੋਂ ‘ਕੋਵਿਡ-19’ਦਾ ਖ਼ੌਫ?
ਮਾਮਲਾ ਇਓ ਹੈ ਕਿ ਗਰੀਬਦਾਸ ਕੁਟੀਆ ਧਾਮ ਤਲਵੰਡੀ ਵਿਖੇ ਸ਼ਰਧਾਲੂ ਨਤਮਸਤਕ ਹੋਣ ਆਇਆ ਸੀ ਅਤੇ ਉਸ ਨੇ ਕਰੀਬ 5-6 ਹਜ਼ਾਰ ਰੁਪਏ ਦੇ ਬੂਟ ਪਾਏ ਹੋਏ ਸਨ। ਲਾਗਲੇ ਪਿੰਡ ਮੰਡਿਆਣੀ ਦੇ ਤਿੰਨ ਨੌਜਵਾਨ ਜੋ ਨਸ਼ਾ ਪੱਤਾ ਕਰਨ ਦੇ ਆਦੀ ਸਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੁਟੀਆ ਆਏ ਸਨ ਜਿਨ੍ਹਾਂ ਨੇ ਬੂਟ ਚੋਰੀ ਕਰ ਲਏ ਅਤੇ ਫ਼ਰਾਰ ਹੋ ਗਏ। ਮਹਿੰਗੇ ਬੂਟ ਹੋਣ ਕਾਰਨ ਸ਼ਰਧਾਲੂ ਨੇ ਸੇਵਾਦਾਰਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਨੇ ਸੀ.ਸੀ.ਟੀ.ਵੀ. ਕੈਮਰੇ ਚੈਕ ਕੀਤੇ ਅਤੇ ਤਿੰਨ ਚੋਰਾਂ ਦੀ ਪਛਾਣ ਕਰ ਲਈ। ਚੋਰ ਚੋਰੀ ਤੋਂ ਬਾਜ ਨਹੀਂ ਆਉਂਦੇ।
ਇਹ ਵੀ ਪੜ੍ਹੋ ਬਠਿੰਡਾ 'ਚ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 5 ਸਾਲਾ ਬੱਚੀ, ਪਰਿਵਾਰ ਨੂੰ ਜਬਰ-ਜ਼ਿਨਾਹ ਦਾ ਖ਼ਦਸ਼ਾ
ਉਹ ਆਪਣੀ ਆਦਤ ਮੁਤਾਬਕ ਧਾਮ ਤਲਵੰਡੀ ਕੁਟੀਆ ਵਿਖੇ ਆਪਣਾ ਧੰਦਾ ਚਮਕਾਉਣ ਗਏ ਤਾਂ ਸੇਵਾਦਾਰਾਂ ਨੇ ਪਹਿਚਾਣ ਲਏ ਅਤੇ ਚੋਰਾਂ ਨੇ ਪਹਿਲਾਂ ਲੰਗਰ ਛਕਿਆ ਅਤੇ ਫ਼ਿਰ ਆਪਣੀ ਆਦਤ ਮੁਤਾਬਕ ਜੁੱਤੀਆਂ ਨੂੰ ਸੰਨ ਲਗਾਉਣ ਲੱਗੇ ਹੀ ਸਨ ਕਿ ਸੇਵਾਦਾਰਾਂ ਨੇ ਮੌਕੇ ਤੋਂ ਫੜ੍ਹ ਲਿਆ ਅਤੇ ਚੰਗੀ ਭੁਗਤ ਸਵਾਰੀ। ਪੈਰੀ ਹੱਥ ਲਗਾ ਕੇ ਮੁਆਫੀ ਮੰਗ ਕੇ ਅਤੇ ਮਹਿੰਗੀ ਚੋਰੀ ਕੀਤੀ ਹੋਈ ਜੁੱਤੀ ਵਾਪਸ ਲਿਆਉਣ ਅਤੇ ਮੁੜ ਅਜਿਹੀ ਹਰਕਤ ਨਾ ਕਰਨ ਦੀ ਨਸੀਹਤ ਲੈ ਕੇ ਖਹਿੜਾ ਛੁੜਵਾਇਆ। ਇਹ ਤਿੰਨੇ ਚੋਰ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦੇ ਹਨ। ਇਸ ਘਟਨਾ ਦੀ ਪੁਸ਼ਟੀ ਸੇਵਾਦਾਰ ਕੁਲਦੀਪ ਸਿੰਘ ਮਾਨ ਨੇ ਕੀਤੀ।
ਇਹ ਵੀ ਪੜ੍ਹੋ 24 ਘੰਟਿਆਂ ਤੋਂ ਪਹਿਲਾਂ ਹੀ ਸੁਲਝੀ ਦੋਹਰੇ ਕਤਲ ਦੀ ਗੁੱਥੀ, ਭਾਂਣਜਾ ਹੀ ਨਿਕਲਿਆ ਕਾਤਲ