ਲੁਧਿਆਣਾ 'ਚ ਰੂਹ ਕੰਬਾਊ ਰੇਲ ਹਾਦਸਾ : ਅੱਧਾ ਕਿਲੋਮੀਟਰ ਤੱਕ ਖਿੱਲਰੇ ਵਿਅਕਤੀ ਦੇ ਸਰੀਰ ਦੇ ਟੁਕੜੇ

Monday, Feb 19, 2024 - 11:45 AM (IST)

ਲੁਧਿਆਣਾ 'ਚ ਰੂਹ ਕੰਬਾਊ ਰੇਲ ਹਾਦਸਾ : ਅੱਧਾ ਕਿਲੋਮੀਟਰ ਤੱਕ ਖਿੱਲਰੇ ਵਿਅਕਤੀ ਦੇ ਸਰੀਰ ਦੇ ਟੁਕੜੇ

ਲੁਧਿਆਣਾ (ਰਾਜ) : ਸਾਹਨੇਵਾਲ ਏਅਰਪੋਰਟ ਨੇੜੇ ਰੇਲਵੇ ਲਾਈਨਾਂ 'ਤੇ ਇਕ ਵਿਅਕਤੀ ਟਰੇਨ ਦੀ ਲਪੇਟ 'ਚ ਆ ਗਿਆ। ਇਸ ਹਾਦਸੇ ਕਾਰਨ ਵਿਅਕਤੀ ਦੇ ਸਰੀਰ ਦੇ ਕਈ ਟੁਕੜੇ ਹੋ ਗਏ, ਜਿਸ ਨੂੰ ਦੇਖਣ ਵਾਲਿਆਂ ਦੀ ਰੂਹ ਕੰਬ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਡਿਫਾਲਟਰ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਪਾਵਰਕਾਮ ਨੇ ਜਾਰੀ ਕੀਤੇ ਸਖ਼ਤ ਹੁਕਮ

ਜਾਣਕਾਰੀ ਮੁਤਾਬਕ ਜੀ. ਆਰ. ਪੀ. ਦੇ ਜਾਂਚ ਅਧਿਕਾਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਏਅਰਪੋਰਟ ਦੇ ਬਿਲਕੁਲ ਸਾਹਮਣੇ ਰੇਲਵੇ ਟਰੈਕ 'ਤੇ ਇਕ ਵਿਅਕਤੀ ਦੀ ਲਾਸ਼ ਪਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਫ਼ੌਜ ਦੇ ਚਿਨੂਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਵੱਡੀ ਗਿਣਤੀ 'ਚ ਇਕੱਠੇ ਹੋ ਗਏ ਲੋਕ (ਵੀਡੀਓ)

ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਵਿਅਕਤੀ 'ਵੰਦੇ ਭਾਰਤ' ਟਰੇਨ ਦੀ ਲਪੇਟ 'ਚ ਆਇਆ ਹੈ। ਉਸ ਦੇ ਸਰੀਰ ਦੇ ਟੁਕੜੇ ਅੱਧਾ ਕਿਲੋਮੀਟਰ ਤੱਕ ਖਿੱਲਰੇ ਹੋਏ ਸਨ, ਜਿਨ੍ਹਾਂ ਨੂੰ ਇਕੱਠਾ ਕੀਤਾ ਗਿਆ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
 


 


author

Babita

Content Editor

Related News