ਪੰਜਾਬ 'ਚ ਰੂਹ ਕੰਬਾਊ ਘਟਨਾ: Instagram'ਤੇ Followers ਵਧਾਉਣ ਲਈ ਬੇਜ਼ੁਬਾਨਾਂ 'ਤੇ ਢਾਇਆ ਕਹਿਰ
Sunday, Jan 12, 2025 - 01:33 PM (IST)
ਜਲੰਧਰ- ਇੰਸਟਾਗ੍ਰਾਮ 'ਤੇ ਫਾਲੋਅਰਜ਼ ਵਧਾਉਣ ਦਾ ਕ੍ਰੇਜ਼ ਇੰਨਾ ਵੱਧ ਗਿਆ ਹੈ ਕਿ ਲੋਕ ਕੁਝ ਵੀ ਕਰਨ ਲਈ ਤਿਆਰ ਹਨ। ਲੋਕ ਆਪਣੇ ਫਾਲੋਅਰਜ਼ ਵਧਾਉਣ ਅਤੇ ਸੈਲਫ਼ੀ ਲੈਣ ਲਈ ਆਪਣੀ ਜਾਨ ਜੋਖਮ ਵਿੱਚ ਪਾਉਣ ਲਈ ਤਿਆਰ ਰਹਿੰਦੇ ਹਨ ਪਰ ਪੰਜਾਬ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਤੁਹਾਨੂੰ ਹੈਰਾਨ ਕਰ ਦੇਵੇਗਾ। ਪੰਜਾਬ ਵਿੱਚ ਇਕ ਨੌਜਵਾਨ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਨੌਜਵਾਨ ਇੰਸਟਾਗ੍ਰਾਮ 'ਤੇ ਆਪਣੇ ਫਾਲੋਅਰਜ਼ ਅਤੇ ਵਿਊਜ਼ ਦੀ ਖ਼ਾਤਿਰ ਬੇਜ਼ੁਬਾਨਾਂ 'ਤੇ ਕਹਿਰ ਢਾਹ ਰਿਹਾ ਹੈ। ਜਾਣਕਾਰੀ ਅਨੁਸਾਰ ਨੌਜਵਾਨ ਨੇ ਕੁੱਤੇ ਰੱਖੇ ਹੋਏ ਹਨ, ਜਿਨ੍ਹਾਂ ਦੇ ਸਾਹਮਣੇ ਉਹ ਦੂਜੇ ਜਾਨਵਰਾਂ ਨੂੰ ਸੁੱਟ ਕੇ ਰੀਲਾਂ ਬਣਾਉਂਦਾ ਹੈ ਅਤੇ ਫਿਰ ਪੰਜਾਬੀ ਗਾਣੇ ਲਗਾ ਕੇ ਰੀਲਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਕੱਸਿਆ ਨਸ਼ਾ ਤਸਕਰਾਂ 'ਤੇ ਸ਼ਿਕੰਜਾ, ਹੈਰੋਇਨ ਸਣੇ 5 ਸਮੱਗਲਰ ਗ੍ਰਿਫ਼ਤਾਰ
ਨੌਜਵਾਨ ਕੁੱਤਿਆਂ ਦੇ ਅੱਗੇ ਬਿੱਲੀ ਨੂੰ ਫੜ ਕੇ ਉਸ ਦੇ ਪੈਰ ਬੰਨ੍ਹ ਕੇ ਕੁੱਤਿਆਂ ਅੱਗੇ ਸੁੱਟਦਾ ਹੈ, ਜਿਸ ਨੂੰ ਕੁੱਤੇ ਨੋਚ-ਨੋਚ ਕੇ ਮਾਰ ਦਿੰਦੇ ਹਨ, ਜਿਸ ਦੀ ਉਹ ਰੀਲਸ ਬਣਾ ਲੈਂਦਾ ਹੈ। ਇਸੇ ਤਰ੍ਹਾਂ ਜੰਗਲੀ ਛਿਪਕਲੀ ਫੜ ਕੇ ਕੁੱਤਿਆਂ ਦੇ ਅੱਗੇ ਪਰੋਸ ਦਿੰਦਾ ਹੈ ਅਤੇ ਰੀਲਸ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੰਦਾ ਹੈ।
ਜਦੋਂ ਇਹ ਰੀਲ ਮੁੰਬਈ ਦੇ ਇਕ ਜੀਵ ਪ੍ਰੇਮੀ ਤੱਕ ਪਹੁੰਚੀ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਚਲਦਿਆਂ ਜਲੰਧਰ ਪੁਲਸ ਨੇ ਹਰਕਤ ਵਿਚ ਆਉਂਦੇ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੂੰ ਉਸ ਦੇ ਮੋਬਾਇਲ ਤੋਂ ਕਈ ਅਜਿਹੀਆਂ ਇਤਰਾਜ਼ਯੋਗ ਰੀਲਸ ਮਿਲੀਆਂ ਹਨ, ਜਿਸ ਨੂੰ ਵੇਖ ਕੇ ਦਿਲ ਦਹਿਲ ਜਾਵੇਗਾ। ਦੋਸ਼ੀ ਦੀ ਪਛਾਣ ਮਨਦੀਪ ਜਲੰਧਰ ਸਥਿਤ ਸ਼ਾਹਕੋਟ ਦੇ ਮੁਹੱਲਾ ਬਾਗ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ : ਜਲੰਧਰ ਦਾ ਮੇਅਰ ਬਣਦੇ ਹੀ ਐਕਸ਼ਨ 'ਚ ਵਿਨੀਤ ਧੀਰ, ਦਿੱਤਾ ਵੱਡਾ ਬਿਆਨ
ਪੁਲਸ ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਨੌਜਵਾਨ ਨੇ 4 ਕੁੱਤੇ ਪਾਲ ਰੱਖੇ ਹੋਏ ਹਨ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਇੰਸਟਾਗ੍ਰਾਮ 'ਤੇ ਮਸ਼ਹੂਰ ਹੋਣਾ ਚਾਹੁੰਦਾ ਸੀ। ਉਸ ਨੇ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਵਿਊਜ਼ ਪ੍ਰਾਪਤ ਕਰਨ ਲਈ ਅਜਿਹੀਆਂ ਰੀਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਸ਼ੀ ਨੌਜਵਾਨ ਨੇ ਦੱਸਿਆ ਕਿ ਉਹ ਕੁੱਤਿਆਂ ਨੂੰ ਭੜਕਾਉਂਦਾ ਸੀ ਅਤੇ ਕੁੱਤਿਆਂ ਦੇ ਸਾਹਮਣੇ ਬਿੱਲੀਆਂ ਅਤੇ ਜੰਗਲੀ ਕਿਰਲੀਆਂ ਸੁੱਟਦਾ ਸੀ, ਜਿਨ੍ਹਾਂ ਨੂੰ ਉਹ ਨੋਚ-ਨੋਚ ਕੇ ਮਾਰ ਦਿੰਦੇ ਸਨ ਅਤੇ ਉਹ ਰੀਲਾਂ ਬਣਾ ਕੇ ਇੰਸਟਾਗ੍ਰਾਮ 'ਤੇ ਪੋਸਟ ਕਰਦਾ ਸੀ।
ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਵਿਰੁੱਧ ਭਾਰਤੀ ਦੰਡਾਵਲੀ (ਆਈ. ਪੀ. ਸੀ) ਦੀ ਧਾਰਾ 325 ਅਤੇ ਪਸ਼ੂ ਬੇਰਹਿਮੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਕਈ ਅਜਿਹੇ ਦਿਲ-ਦਹਿਲਾ ਦੇਣ ਵਾਲੀਆਂ ਵੀਡੀਓਜ਼ ਮਿਲੀਆਂ ਹਨ, ਜਿਨ੍ਹਾਂ ਕਾਰਨ ਪੁਲਸ ਵੀ ਹੈਰਾਨ ਹੈ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ ਅਤੇ ਅਗਲੇਰੀ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ : ਲੱਗ ਗਈਆਂ ਮੌਜਾਂ, ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e