ਪੁਲਸ ਮਹਿਕਮੇ 'ਚ ਵੱਡਾ ਫੇਰਬਦਲ, ਜਲੰਧਰ ਦਿਹਾਤੀ ਦੇ 11 ਥਾਣਿਆਂ ਦੇ ਬਦਲੇ SHO

Monday, Apr 03, 2023 - 06:26 PM (IST)

ਪੁਲਸ ਮਹਿਕਮੇ 'ਚ ਵੱਡਾ ਫੇਰਬਦਲ, ਜਲੰਧਰ ਦਿਹਾਤੀ ਦੇ 11 ਥਾਣਿਆਂ ਦੇ ਬਦਲੇ SHO

ਜਲੰਧਰ (ਸੁਨੀਲ ਸ਼ਰਮਾ)- ਪੁਲਸ ਵਿਭਾਗ ਵਿੱਚ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਜਲੰਧਰ ਦਿਹਾਤੀ ਥਾਣਿਆਂ ਦੇ 11 ਐੱਸ. ਐੱਚ. ਓ. ਤਬਦੀਲ ਕੀਤੇ ਗਏ ਹਨ। ਤਬਦੀਲ ਕੀਤੇ ਗਏ ਐੱਸ. ਐੱਚ. ਓ. ਦੇ ਨਾਵਾਂ ਦੇ ਲਿਸਟ ਹੇਠਾਂ ਦਿੱਤੀ ਗਈ ਹੈ। 
ਜ਼ਿਕਰਯੋਗ ਹੈ ਕਿ ਲੋਕ ਸਭਾ ਦੀ ਜ਼ਿਮਨੀ ਚੋਣ ਦੀ ਤਾਰੀਖ਼ ਤੈਅ ਹੋਣ ਦੇ ਐਲਾਨ ਤੋਂ ਬਾਅਦ ਪੁਲਸ ਵਿਭਾਗ ਵਿਚ ਬਦਲੀਆਂ ਦਾ ਸਿਲਸਿਲਾ ਜਾਰੀ ਹੈ। ਇਸ ਦੇ ਪਹਿਲਾਂ ਜਲੰਧਰ ਦੇ ਡੀ. ਸੀ. ਪੀ. ਇਨਵੈਸਟੀਗੇਸ਼ਨ ਅਤੇ ਏ. ਸੀ. ਪੀਜ਼ ਬਦਲਣ ਤੋਂ ਬਾਅਦ ਹੁਣ ਸੀ. ਆਈ. ਏ. ਸਟਾਫ਼, ਐਂਟੀ-ਨਾਰਕੋਟਿਕਸ ਸੈੱਲ ਦੇ ਇੰਚਾਰਜ ਸਮੇਤ 7 ਥਾਣਿਆਂ ਦੇ ਐੱਸ. ਐੱਚ. ਓਜ਼, ਚੌਂਕੀ ਇੰਚਾਰਜ ਅਤੇ ਕੁਝ ਵਿੰਗਾਂ ਦੇ ਇੰਚਾਰਜ ਵੀ ਇਧਰੋਂ-ਉਧਰ ਕੀਤੇ ਗਏ ਸਨ।

PunjabKesari

ਇਹ ਵੀ ਪੜ੍ਹੋ : 30 ਰੁਪਏ ਮਹਿੰਗੀ ਹੋਈ ਬੀਅਰ ’ਤੇ ਐਕਸ਼ਨ: ਐਕਸਾਈਜ਼ ਵਿਭਾਗ ਨੇ ਲਿਆ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

shivani attri

Content Editor

Related News