ਐੱਸ. ਐੱਚ. ਓ. ਸਰਬਜੀਤ ਸਿੰਘ ਦੇ ਮਾਮਲੇ 'ਚ ਕਾਰਵਾਈ ਤੋਂ ਰਾਣਾ ਗੁਰਜੀਤ ਨਾਖੁਸ਼ (ਵੀਡੀਓ)

Sunday, Jul 01, 2018 - 03:32 PM (IST)

ਸੁਲਤਾਨਪੁਰ ਲੋਧੀ (ਮੀਨੂੰ ਓਬਰਾਏ)— ਨੌਜਵਾਨਾਂ ਨੂੰ ਨਸ਼ੇ 'ਤੇ ਲਗਾਉਣ ਦੇ ਦੋਸ਼ਾਂ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਪਰ ਮਹੀਨਿਆਂ ਪਹਿਲਾਂ ਇਸ ਦੀ ਸ਼ਿਕਾਇਤ ਕਰਨ ਵਾਲੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਇਸ ਕਾਰਵਾਈ ਤੋਂ ਕੋਈ ਬਹੁਤਾ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਗੁਰਜੀਤ ਰਾਣਾ ਨੇ ਇਸ ਨੂੰ ਦੇਰੀ ਨਾਲ ਹੋਈ ਕਾਰਵਾਈ ਦੱਸਦੇ ਹੋਏ ਕਿਹਾ ਕਿ 15 ਮਹੀਨਿਆਂ ਬਾਅਦ ਹੋਈ ਕਾਰਵਾਈ ਦਾ ਕੋਈ ਖਾਸ ਮਹੱਤਵ ਨਹੀਂ ਰਹਿ ਜਾਂਦਾ।  
ਉਥੇ ਹੀ ਦੂਜੇ ਪਾਸੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਚੀਮਾ ਨੇ ਰਾਣਾ ਦੀ ਗੱਲ ਨੂੰ ਕੱਟਦਿਆਂ ਕਿਹਾ ਕਿ ਕੈਪਟਨ ਸਾਬ੍ਹ ਨੇ ਮਾਮਲਾ ਧਿਆਨ 'ਚ ਆਉਂਦੇ ਹੀ ਕਾਰਵਾਈ ਕੀਤੀ ਹੈ। 
ਨਸ਼ਿਆਂ ਨੂੰ ਲੈ ਕੇ ਪੰਜਾਬ 'ਚ ਇਸ ਸਮੇਂ ਘਮਾਸਾਨ ਮਚਿਆ ਹੋਇਆ ਹੈ। ਅਜਿਹੇ 'ਚ ਜਿੱਥੇ ਵਿਰੋਧੀ ਪੰਜਾਬ ਸਰਕਾਰ ਨੂੰ ਘੇਰ ਰਹੇ ਹਨ, ਉਥੇ ਹੀ ਕਿਤੇ ਨਾ ਕਿਤੇ ਕਾਂਗਰਸੀ ਵਿਧਾਇਕ ਵੀ ਬਿਨਾਂ ਬੋਲੇ ਇਕ ਦੂਜੇ 'ਤੇ ਨਿਸ਼ਾਨੇ ਲਗਾ ਰਹੇ ਹਨ।


Related News