ਪੰਜਾਬ ''ਚ ਵੱਡੀ ਵਾਰਦਾਤ, ਐੱਸ. ਐੱਚ. ਓ. ਅਮਨਜੋਤ ਕੌਰ ''ਤੇ ਡਿਊਟੀ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Saturday, Aug 03, 2024 - 06:29 PM (IST)

ਅੰਮ੍ਰਿਤਸਰ : ਅੰਮ੍ਰਿਤਸਰ ਦੇ ਵੇਰਕਾ ਥਾਣੇ ਦੀ ਐੱਸ.ਐੱਚ. ਓ. ਅਮਨਜੋਤ ਕੌਰ 'ਤੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨ ਲੇਵਾ ਕਰ ਦਿੱਤਾ। ਇਸ ਹਮਲੇ ਵਿਚ ਐੱਸ.ਐੱਚ. ਓ. ਅਮਨਜੋਤ ਕੌਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਹਮਲਾ ਨਾਕੇ ਦੌਰਾਨ ਹੋਇਆ ਹੈ। ਪੁਲਸ ਨੇ ਬੀਤੀ ਰਾਤ ਪਿੰਡ ਮੂਧਲ ਨੇੜੇ ਨਾਕਾ ਲਗਾਇਆ ਹੋਇਆ ਸੀ, ਇਸ ਦੌਰਾਨ ਕੁਝ ਨੌਜਵਾਨਾਂ ਨੇ ਦਾਤਰਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਐੱਸ. ਐੱਚ. ਓ. ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਆਪਰੇਸ਼ਨ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖਬਰ : ਜੇ. ਸੀ. ਬੀ. ਲੈ ਕੇ ਪਹੁੰਚੇ ਕਿਸਾਨਾਂ ਨੇ ਢਾਹ ਦਿੱਤਾ ਪੰਜਾਬ ਦੇ ਹਾਈਵੇਅ 'ਤੇ ਲੱਗਾ ਟੋਲ ਪਲਾਜ਼ਾ
ਫਿਲਹਾਲ ਕੋਈ ਵੀ ਪੁਲਸ ਅਧਿਕਾਰੀ ਇਸ ਮਾਮਲੇ ਵਿਚ ਬੋਲਣ ਲਈ ਤਿਆਰ ਨਹੀਂ ਹੈ। ਜਾਣਕਾਰੀ ਮੁਤਾਬਕ ਰਾਤ ਨੂੰ ਜਦੋਂ ਉਹ ਨਾਕੇ 'ਤੇ ਮੌਜੂਦ ਸੀ ਤਾਂ ਥੋੜੀ ਦੂਰੀ 'ਤੇ ਕੁਝ ਲੋਕਾਂ ਦੇ ਝਗੜੇ ਦੀ ਖ਼ਬਰ ਮਿਲੀ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਨਸ਼ੇ ਵਿਚ ਧੁੱਤ ਲੋਕਾਂ ਨੇ ਐੱਸ.ਐੱਚ. ਓ. 'ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਗਰਲ ਨਹੀਂ ਫਰਾਡ ਫਰੈਂਡ, ਚੱਕਰਵਿਊ 'ਚ ਫਸਿਆ ਅਮਰੀਕਾ ਤੋਂ ਆਇਆ ਵਿਅਕਤੀ, ਮਾਮਲਾ ਜਾਣ ਉਡਣਗੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8