ਸ਼ਿਵ ਸੈਨਾ ਨੇ ਨਹਿਰ ਵਿਭਾਗ ਖਿਲਾਫ ਐਕਸੀਅਨ ਦਾ ਸਾੜਿਆ ਪੁਤਲਾ

12/04/2017 5:26:15 PM

ਗੁਰਦਾਸਪੁਰ (ਵਿਨੋਦ) : ਸ਼ਿਵ ਸੈਨਾ ਬਾਲ ਠਾਕਰੇ ਵਲੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਸੱਜੇ ਹੱਥ ਸਮਝੇ ਜਾਣ ਵਾਲੇ ਸਿਪਾਹੀਆਂ ਗੁੱਜ਼ਰ ਵਲੋਂ ਨਹਿਰ ਵਿÎਭਾਗ ਦੀ ਜ਼ਮੀਨ ਤੇ ਨਾਜਾਇਜ਼ ਨਿਰਮਾਣ ਨੂੰ ਡਿਗਾਉਣ ਦੀ ਮੰਗ ਨੂੰ ਲੈ ਕੇ ਨਹਿਰ ਵਿਭਾਗ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਸਿਪਾਹੀਆਂ ਗੁੱਜ਼ਰ ਦੇ ਜ਼ੁਲਮ ਦੇ ਸ਼ਿਕਾਰ ਹੋਏ ਅੱਠ ਸਾਲਾਂ ਬੱਚੇ ਮਨੀਸ ਦੇ ਮਾਤਾ ਪਿਤਾ ਵਿਸ਼ੇਸ ਤੌਰ 'ਤੇ ਸ਼ਾਮਲ ਹੋਏ। ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਵਿਭਾਗ ਦੇ ਐਕਸੀਅਨ ਜਗਦੀਸ ਰਾਜ ਅਤੇ ਐੱਸ.ਡੀ.ਓ ਅਤਿੰਦਰਪਾਲ ਸਿੰਘ ਆਪਣਾ ਕੰਮ ਛੱਡ ਕੇ ਚੱਲ ਗਏ ਜੋ ਅਧਿਕਾਰੀਆਂ ਦੇ ਸਿਪਾਹੀਆਂ ਗੁੱਜਰ ਦੇ ਨਾਲ ਮਿਲੀਭੁਗਤ ਦੇ ਸੰਕੇਤ ਮਿਲਦੇ ਹਨ। ਇਸ ਮੌਕੇ ਤੇ ਸਿਵ ਸੈਨਾ ਬਾਲ ਠਾਕਰੇ ਦੇ ਰਾਜ ਉਪ ਪ੍ਰਮੁੱਖ ਹਰਵਿੰਦਰ ਸੋਨੀ ਨੇ ਕਿਹਾ ਕਿ ਸਿਪਾਹੀਆਂ ਗੁਜ਼ਰ ਤੇ ਬੱਚਿਆਂ ਨੂੰ ਤੰਤਰ-ਮੰਤਰ ਦੇ ਲਈ ਮਾਰਨ ਦੇ ਦੋਸ਼ ਲੱਗਦੇ ਰਹੇ ਹਨ। ਲਗਭਗ 9 ਸਾਲ ਪਹਿਲਾਂ ਸੱਤ ਸਾਲਾਂ ਬੱਚੇ ਮੁਨੀਸ ਪੁੱਤਰ ਵਿਜੇ ਵਰਮਾ ਨੂੰ ਵੀ ਸਿਪਾਹੀਆਂ ਗੁੱਜ਼ਰ ਨੇ ਤਸੀਹੇ ਦੇ ਕੇ ਮਾਰ ਦਿੱਤਾ ਸੀ, ਪਰ ਉਦੋਂ ਆਪਣੀ ਰਾਜਨੀਤਿਕ ਪਹੁੰਚ ਦੇ ਕਾਰਨ ਇਹ ਪੁਲਸ ਕਾਰਵਾਈ ਤੋਂ ਬਚ ਗਿਆ ਸੀ, ਉਦੋਂ ਵੀ ਧਾਰੀਵਾਲ ਦੇ ਲੋਕਾਂ ਨੇ ਇਸ ਸਿਪਾਹੀਆਂ ਗੁੱਜਰ ਦੇ ਵਿਰੁੱਧ ਰੋਸ ਹੋਣ ਦੇ ਚੱਲਦੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਗਏ ਸੀ। ਲੰਮੇ ਸਮੇਂ ਤੋਂ ਸਿਪਾਹੀਆਂ ਗੁਜ਼ਰ ਆਪਣੀ ਰਾਜਨੀਤਿਕ ਪਹੁੰਚ ਦੇ ਚਲਦੇ ਨਹਿਰੀ ਵਿਭਾਗ ਦੀ ਲਗਭਗ ਤਿੰਨ ਏਕੜ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕੀਤੇ ਹੋਏ ਹਨ । ਜਿਸ ਸੰਬੰਧੀ ਧਾਰੀਵਾਲ ਦੇ ਲੋਕਾਂ ਨੇ ਕਈ ਵਾਰ ਵਿਰੋਧ ਪ੍ਰਦਰਸ਼ਨ ਵੀ ਕੀਤੇ , ਪਰ ਕੁਝ ਨਤੀਜੇ ਨਹੀਂ ਨਿਕਲੇ।


Related News