ਟੀ. ਵੀ. ਐਂਕਰ ਦਾ ਸਿਰ ਕਲਮ ਕਰਨ ਵਾਲੇ ਨੂੰ 1 ਕਰੋੜ ਰੁਪਏ ਦੇ ਐਲਾਨ ''ਤੇ ਭੜਕੀ ਸ਼ਿਵ ਸੈਨਾ

Monday, Dec 04, 2017 - 08:13 AM (IST)

ਟੀ. ਵੀ. ਐਂਕਰ ਦਾ ਸਿਰ ਕਲਮ ਕਰਨ ਵਾਲੇ ਨੂੰ 1 ਕਰੋੜ ਰੁਪਏ ਦੇ ਐਲਾਨ ''ਤੇ ਭੜਕੀ ਸ਼ਿਵ ਸੈਨਾ

ਲੁਧਿਆਣਾ, (ਮਹੇਸ਼)- ਨਿਊਜ਼ ਚੈਨਲ ਦੇ ਟੀ. ਵੀ ਐਂਕਰ ਰੋਹਿਤ ਸਰਦਾਨਾ ਵੱਲੋਂ ਸੋਸ਼ਲ ਨੈੱਟਵਰਕ 'ਤੇ ਹਿੰਦੂ ਦੇਵੀ ਦੇਵਤਿਆਂ ਦਾ ਫਿਲਮੀ ਦੁਰਪ੍ਰਚਾਰ ਕਰਨ ਦੇ ਵਿਰੋਧ ਵਿਚ ਕੀਤੀ ਗਈ ਪੋਸਟ ਦੇ ਬਾਅਦ ਪੈਦਾ ਹੋਏ ਵਿਵਾਦ ਕਾਰਨ ਇਕ ਵਿਸ਼ੇਸ਼ ਭਾਈਚਾਰੇ ਵੱਲੋਂ ਸਰਦਾਨਾ ਦਾ ਸਿਰ ਕਲਮ ਕਰਨ ਵਾਲੇ ਨੂੰ 1 ਕਰੋੜ ਰੁਪਏ ਦੇਣ ਦੇ ਐਲਾਨ 'ਤੇ ਸ਼ਿਵ ਸੈਨਾ ਹਿੰਦੁਸਤਾਨ ਭੜਕ ਉਠੀ ਹੈ। 
ਸੰਗਠਨ ਦੇ ਜ਼ਿਲਾ ਪ੍ਰਧਾਨ ਬੌਬੀ ਮਿਤਲ, ਪ੍ਰਦੇਸ਼ ਉਪ ਪ੍ਰਧਾਨ ਸੰਜੀਵ ਦੇਮ, ਵਪਾਰ ਸੈਨਾ ਦੇ ਪ੍ਰਦੇਸ਼ ਪ੍ਰਧਾਨ ਚੰਦਰਕਾਂਤ ਚੱਢਾ ਅਤੇ ਉਪ ਪ੍ਰਧਾਨ ਯੋਗੇਸ਼ ਬਖਸ਼ੀ ਨੇ ਰੋਹਿਤ ਸਰਦਾਨਾ ਅਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੀ ਸਖ਼ਤ ਨਿੰਦਾ ਕਰਦੇ ਕਿਹਾ ਕਿ ਭਾਰਤੀ ਲੋਕਤੰਤਰ ਦੇ ਅਨੁਸਾਰ ਸਾਰਿਆਂ ਨੂੰ ਬੋਲਣ ਦਾ ਬਰਾਬਰ ਅਧਿਕਾਰ ਹੈ ਅਤੇ ਭਾਰਤੀ ਨਿਆਂ ਪ੍ਰਣਾਲੀ ਹੀ ਕਿਸੇ ਦਾ ਜੁਰਮ ਜਾਂ ਦੋਸ਼ ਤਹਿ ਹੋਣ 'ਤੇ ਸਜ਼ਾ ਦਾ ਐਲਾਨ ਕਰਦੀ ਹੈ। ਇਕ ਵਿਸ਼ੇਸ਼ ਭਾਈਚਾਰੇ ਦੇ ਪ੍ਰਤੀਨਿਧੀ ਵਲੋਂ ਰੋਹਿਤ ਸਰਦਾਨਾ ਦਾ ਸਿਰ ਕਲਮ ਕਰਨ ਦੇ ਬਿਆਨ ਦਾ ਉਨ੍ਹਾਂ ਦਾ ਸੰਗਠਨ ਸਖਤ ਵਿਰੋਧ ਕਰਦਾ ਹੈ ਅਤੇ ਸ਼ਾਸਨ ਅਤੇ ਪ੍ਰਸ਼ਾਸਨ ਨੂੰ ਭਾਰੀ ਨਿਆਂ ਪ੍ਰਣਾਲੀ ਅਤੇ ਕਾਨੂੰਨ ਵਿਵਸਥਾ ਨੂੰ ਚੈਲੰਜ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਚੱਢਾ ਨੇ ਨਾਲ ਹੀ ਰੋਹਿਤ ਸਰਦਾਨਾ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਕਰਨ ਦੀ ਵੀ ਮੰਗ ਕੀਤੀ ਹੈ। ਇਸ ਮੌਕੇ ਵਪਾਰ ਸੈਨਾ ਦੇ ਕੁਨਾਲ ਸੂਦ, ਜ਼ਿਲਾ ਚੇਅਰਮੈਨ ਚੰਦਰ ਕਾਲੜਾ, ਸਿਟੀ ਪ੍ਰਧਾਨ ਬਸੰਤ ਕੁਮਾਰ ਆਦਿ ਮੌਜੂਦ ਸਨ।


Related News