''ਖਾਲਿਸਤਾਨੀ ਭਜਾਓ, ਪੰਜਾਬ ਬਚਾਓ'' ਮਾਰਚ ਕੱਢ ਕੇ ਪ੍ਰਗਟਾਇਆ ਰੋਸ
Tuesday, Oct 24, 2017 - 05:40 AM (IST)
ਪਟਿਆਲਾ(ਰਾਜੇਸ਼)-ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਨੇ ਕਿਹਾ ਕਿ ਪੰਜਾਬ ਵਿਚ ਖਾਲਿਸਤਾਨੀ ਅਤੇ ਕੱਟੜਵਾਦੀ ਲੋਕਾਂ ਦੇ ਹੌਸਲੇ ਬਹੁਤ ਵਧ ਰਹੇ ਹਨ। ਪੰਜਾਬ ਵਿਚ ਦੁਰਗਾ ਗੁਪਤਾ, ਜਗਦੀਸ਼ ਗਗਨੇਜਾ, ਅਮਿਤ ਸ਼ਰਮਾ, ਰਵਿੰਦਰ ਗੋਸਾਈਂ, ਮਾਤਾ ਚੰਦ ਕੌਰ ਤੇ ਲੁਧਿਆਣਾ ਦੇ ਪਾਦਰੀ ਦੇ ਕਤਲ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੁਲਸ ਨੇ ਕੋਈ ਵੀ ਕੇਸ ਟ੍ਰੇਸ ਨਹੀਂ ਕੀਤਾ। ਹਰੇਕ 2-3 ਮਹੀਨਿਆਂ ਬਾਅਦ ਪੰਜਾਬ ਵਿਚ 2 ਲੋਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ਰੇਆਮ ਦਿਨ-ਦਿਹਾੜੇ ਗੋਲੀਆਂ ਚਲਾ ਕੇ ਚਲੇ ਜਾਂਦੇ ਹਨ। ਪੰਜਾਬ ਦੀ ਕਿਸੇ ਵੀ ਸਰਕਾਰ ਨੇ ਖਾਲਿਸਤਾਨ ਦੇ ਪ੍ਰਚਾਰ 'ਤੇ ਰੋਕ ਨਹੀਂ ਲਾਈ, ਜਿਸ ਕਾਰਨ ਖਾਲਿਸਤਾਨ ਦਾ ਪ੍ਰਚਾਰ ਲਗਾਤਾਰ ਵਧਦਾ ਜਾ ਰਿਹਾ ਹੈ। ਹਰੀਸ਼ ਸਿੰਗਲਾ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਜਗਦੀਸ਼ ਗਗਨੇਜਾ ਅਤੇ ਰਵਿੰਦਰ ਗੋਸਾਈਂ ਦੇ ਕਤਲ ਕੇਸ ਦੀ ਜਾਂਚ ਸੀ. ਬੀ. ਆਈ. ਅਤੇ ਐੈੱਨ. ਆਈ. ਏ. ਨੂੰ ਸੌਂਪੀ ਗਈ ਹੈ, ਉਸੇ ਤਰ੍ਹਾਂ ਦੁਰਗਾ ਗੁਪਤਾ, ਅਮਿਤ ਸ਼ਰਮਾ ਅਤੇ ਪਾਦਰੀ ਦੇ ਕਤਲ ਕੇਸ ਦੀ ਜਾਂਚ ਵੀ ਸੀ. ਬੀ. ਆਈ. ਤੋਂ ਕਰਵਾਈ ਜਾਵੇ। ਹਰੀਸ਼ ਸਿੰਗਲਾ ਨੇ ਕਿਹਾ ਕਿ ਜਿਹੜੇ ਵੀ ਪੁਲਸ ਕਰਮਚਾਰੀ ਹਿੰਦੂ ਆਗੂਆਂ ਦੇ ਹੱਤਿਆਰਿਆਂ ਨੂੰ ਫੜੇਗਾ, ਉਸ ਨੂੰ ਸ਼ਿਵ ਸੈਨਾ 50 ਹਜ਼ਾਰ ਰੁਪਏ ਇਨਾਮ ਦੇ ਕੇ ਸਨਮਾਨਤ ਕਰੇਗੀ। ਨਾਭਾ ਜੇਲ ਬ੍ਰੇਕ ਕਾਂਡ ਵਿਚ ਭੱਜੇ ਖਾਲਿਸਤਾਨੀ ਅੱਤਵਾਦੀ ਸ਼ਮਸ਼ੇਰ ਸਿੰਘ ਨੂੰ ਇਸ਼ਤਿਹਾਰੀ ਮੁਜਰਮ ਐਲਾਨ ਕੀਤਾ ਜਾਵੇ। ਸ਼ਿਵ ਸੈਨਾ ਬਾਲ ਠਾਕਰੇ ਦੇ ਮਾਲਵਾ ਜ਼ੋਨ ਪ੍ਰਧਾਨ ਭਰਤਦੀਪ ਠਾਕੁਰ ਦੀ ਅਗਵਾਈ ਹੇਠ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸ਼ਿਵ ਸੈਨਿਕਾਂ ਨੇ ਆਰੀਆ ਸਮਾਜ ਚੌਕ ਵਿਚ ਇਕੱਠੇ ਹੋ ਕੇ ਖਾਲਿਸਤਾਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਖਾਲਿਸਤਾਨ ਦਾ ਪੁਤਲਾ ਸਾੜਿਆ।
ਹਰੀਸ਼ ਸਿੰਗਲਾ ਨੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੋਂ ਪੰਜਾਬ ਵਿਚ ਖਾਲਿਸਤਾਨ ਦੇ ਪ੍ਰਚਾਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਮੰਗ ਕੀਤੀ। ਪੰਜਾਬ ਵਿਚ ਖਾਲਿਸਤਾਨ ਦਾ ਪ੍ਰਚਾਰ ਕਰਨ ਵਾਲੇ ਵਿਅਕਤੀ 'ਤੇ ਦੇਸ਼-ਧ੍ਰੋਹ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਇਸ ਮੌਕੇ ਰਾਕੇਸ਼ ਅਟਵਾਲ, ਲਾਹੌਰੀ ਸਿੰਘ, ਮੋਹਿੰਮ ਸਿੰਘ ਤਿਵਾੜੀ, ਰਜਿੰਦਰ ਪਵਾਰ, ਹੈਰੀ ਸ਼ਰਮਾ, ਅਮਰਜੀਤ ਬੰਟੀ, ਨਰਾਇਣ ਦੱਤ, ਆਸ਼ੂ ਠਾਕੁਰ, ਕਸਤੂਰੀ ਲਾਲ, ਆਰ. ਕੇ. ਬੌਬੀ, ਗੋਲਡੀ ਵਰਤੀਆ, ਵਿਸ਼ਾਲ ਸ਼ਰਮਾ ਅਤੇ ਰਮਨਦੀਪ ਹੈਪੀ ਹਾਜ਼ਰ ਸਨ।
