ਖੁਦ ਨੂੰ ਕੁਆਰਾ ਦੱਸ ਸ਼ਿਵ ਸੈਨਿਕ ਨੇ ਵਿਆਹੁਤਾ ਨਾਲ ਖੇਡੀ ਗੰਦੀ ਖੇਡ, ਪਿਸਤੌਲ ਦੀ ਨੋਕ 'ਤੇ ਲੁੱਟੀ ਇੱਜ਼ਤ

Wednesday, Sep 23, 2020 - 12:07 PM (IST)

ਖੁਦ ਨੂੰ ਕੁਆਰਾ ਦੱਸ ਸ਼ਿਵ ਸੈਨਿਕ ਨੇ ਵਿਆਹੁਤਾ ਨਾਲ ਖੇਡੀ ਗੰਦੀ ਖੇਡ, ਪਿਸਤੌਲ ਦੀ ਨੋਕ 'ਤੇ ਲੁੱਟੀ ਇੱਜ਼ਤ

ਲੁਧਿਆਣਾ (ਰਿਸ਼ੀ) : ਕੁਆਰਾ ਦੱਸ ਕੇ ਮੋਹਾਲੀ ਦਾ ਰਹਿਣ ਵਾਲਾ ਇਕ ਸ਼ਿਵ ਸੈਨਿਕ 32 ਸਾਲ ਦੀ ਜਨਾਨੀ ਨਾਲ ਸਰੀਰਕ ਸਬੰਧ ਬਣਾਉਣ ਲੱਗ ਪਿਆ ਅਤੇ ਅਸ਼ਲੀਲ ਤਸਵੀਰਾਂ ਵੀ ਖਿੱਚ ਲਈਆਂ। ਇਨ੍ਹਾਂ ਤਸਵੀਰਾਂ ਰਾਹੀਂ ਜਨਾਨੀ ਨੂੰ ਬਲੈਕਮੇਲ ਕਰਕੇ ਸ਼ਿਵ ਸੈਨਿਕ ਉਸ ਨਾਲ ਜ਼ਬਰਦਸਤੀ ਕਰਦਾ ਰਿਹਾ, ਜਿਸ ਤੋਂ ਬਾਅਦ ਤੰਗ ਆਈ ਪੀੜਤਾ ਨੇ ਇਨਸਾਫ਼ ਲਈ ਪੁਲਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਦਾ ਵੱਡਾ ਐਲਾਨ, 3 ਦਿਨ ਰੋਕੀਆਂ ਜਾਣਗੀਆਂ 'ਰੇਲਾਂ'

‘ਜਗ ਬਾਣੀ’ ਦਫਤਰ ’ਚ ਪੁੱਜੀ 32 ਸਾਲਾ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਲਗਭਗ 14 ਸਾਲ ਪਹਿਲਾਂ ਹੋਇਆ ਸੀ ਅਤੇ 16 ਸਾਲ ਦਾ ਬੇਟਾ ਹੈ। ਸਾਲ 2019 'ਚ ਪਤੀ ਨਾਲ ਤਲਾਕ ਕੇਸ ਚੱਲ ਰਿਹਾ ਹੈ। ਇਸ ਦੌਰਾਨ ਫਰਵਰੀ 'ਚ ਉਪਰੋਕਤ ਸ਼ਿਵ ਸੈਨਿਕ ਨਾਲ ਕਿਸੇ ਤਰ੍ਹਾਂ ਜਾਣ-ਪਛਾਣ ਦੇ ਲੋਕਾਂ ਨੇ ਮੁਲਾਕਾਤ ਕਰਵਾਈ ਸੀ। ਉਪਰੋਕਤ ਸ਼ਿਵ ਸੈਨਿਕ ਨੇ ਉਸ ਨੂੰ ਮੱਦਦ ਕਰਨ ਦਾ ਭਰੋਸਾ ਦਿੱਤਾ ਅਤੇ ਖੁਦ ਨੂੰ ਕੁਆਰਾ ਦੱਸ ਕੇ ਫੋਨ ’ਤੇ ਗੱਲ ਕਰਨ ਲੱਗ ਪਿਆ।

ਇਹ ਵੀ ਪੜ੍ਹੋ : ਬਾਦਲ ਪਿੰਡ ਤੋਂ ਆ ਰਹੇ 'ਪ੍ਰਦਰਸ਼ਨਕਾਰੀ ਕਿਸਾਨਾਂ' ਨਾਲ ਵਾਪਰਿਆ ਵੱਡਾ ਹਾਦਸਾ

2 ਮਹੀਨਿਆਂ ਬਾਅਦ ਹੀ ਇਕ ਦਿਨ ਉਸ ਦੇ ਘਰ ਆਇਆ ਅਤੇ ਸਰੀਰਕ ਸਬੰਧ ਬਣਾਏ ਪਰ ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਸ਼ਿਵ ਸੈਨਿਕ ਵਿਆਹਿਆ ਹੈ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦਾ ਆਪਸ 'ਚ ਕਲੇਸ਼ ਰਹਿਣ ਲੱਗ ਪਿਆ। ਵਿਰੋਧ ਕਰਨ ’ਤੇ ਸ਼ਿਵ ਸੈਨਿਕ ਨੇ ਆਪਣੇ ਮੋਬਾਇਲ 'ਚ ਸਰੀਰਕ ਸਬੰਧ ਬਣਾਉਂਦੇ ਸਮੇਂ ਖਿੱਚੀਆਂ ਅਸ਼ਲੀਲ ਤਸਵੀਰਾਂ ਦਿਖਾਈਆਂ ਅਤੇ ਸ਼ਿਕਾਇਤ ਕਰਨ ’ਤੇ ਸੋਸ਼ਲ ਮੀਡੀਆ ’ਤੇ ਬਦਨਾਮ ਕਰਨ ਲਈ ਧਮਕਾਇਆ ਅਤੇ ਕਾਫੀ ਵਾਰ ਜਬਰ-ਜ਼ਿਨਾਹ ਕੀਤਾ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ ਸਣੇ 7 ਸੂਬਿਆਂ ਨਾਲ ਅੱਜ ਮੀਟਿੰਗ ਕਰਨਗੇ 'ਮੋਦੀ'

ਡਰ ਦੇ ਮਾਰੇ ਉਹ ਪੁਲਸ ਕੋਲ ਸ਼ਿਕਾਇਤ ਕਰਨ ਨਹੀਂ ਗਈ। ਪੀੜਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਫਿਰ ਤੋਂ ਫੋਨ ਕਰ ਕੇ ਸ਼ਿਵ ਸੈਨਿਕ ਨੇ ਉਸ ਨੂੰ ਮੋਹਾਲੀ ਇਕ ਹੋਟਲ 'ਚ ਬੁਲਾਇਆ, ਜਿੱਥੇ ਪਿਸਤੌਲ ਦਿਖਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ, ਜਿਸ ਤੋਂ ਬਾਅਦ ਉਸ ਨੇ ਪੁਲਸ ਕਮਿਸ਼ਨਰ ਤੋਂ ਇਨਸਾਫ ਦੀ ਮੰਗ ਕੀਤੀ ਹੈ।

 


author

Babita

Content Editor

Related News