6 ਮਹੀਨਿਆਂ ਦੇ ਅੰਦਰ ਹੋ ਸਕਦੀਆਂ ਨੇ SGPC ਦੀਆਂ ਚੋਣਾਂ: ਫੂਲਕਾ

Thursday, Dec 20, 2018 - 02:05 PM (IST)

6 ਮਹੀਨਿਆਂ ਦੇ ਅੰਦਰ ਹੋ ਸਕਦੀਆਂ ਨੇ  SGPC ਦੀਆਂ ਚੋਣਾਂ: ਫੂਲਕਾ

ਨਵੀਂ ਦਿੱਲੀ/ਚੰਡੀਗੜ੍ਹ— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ) ਦੀਆਂ ਚੋਣਾਂ ਜਲਦੀ ਤੋਂ ਜਲਦੀ ਕਰਵਾਉਣ ਸਬੰਧੀ ਵਕੀਲ ਐੱਚ. ਐੱਸ. ਫੂਲਕਾ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਹੈ। ਲਿਖੀ ਚਿੱਠੀ ਸਬੰਧੀ ਪ੍ਰਧਾਨ ਮੰਤਰੀ ਵੱਲੋਂ ਆਏ ਜਵਾਬ ਬਾਰੇ ਦੱਸਦੇ ਹੋਏ ਐੱਚ. ਐੱਸ. ਫੂਲਕਾ ਨੇ ਕਿਹਾ ਕਿ 6 ਮਹੀਨਿਆਂ ਦੇ ਅੰਦਰ-ਅੰਦਰ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਪਰ ਅਫਸੋਸ ਇਹ ਹੈ ਕਿ ਪੰਜਾਬ ਸਰਕਾਰ ਕੁਝ ਵੀ ਨਹੀਂ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਤਾਂ ਕਦੇ ਨਹੀਂ ਚਾਹੇਗੀ ਕਿ ਚੋਣਾਂ ਹੋਣ। 

ਫੂਲਕਾ ਨੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਇਸ ਸਬੰਧੀ ਚੀਫ ਜਸਟਿਸ ਨਾਲ ਗੱਲ ਕਰਨ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਸਬੰਧੀ ਗੱਲਬਾਤ ਨਹੀਂ ਕੀਤੀ ਤਾਂ ਉਹ ਵਿਰੋਧੀ ਧਿਰ ਦੇ ਨੇਤਾ (ਲੋਪ) ਨੂੰ ਕਹਿਣਗੇ ਕਿ ਉਹ ਆਪਣੇ ਵਫਦ ਦੇ ਨਾਲ ਚੀਫ ਜਸਿਟਸ ਨੂੰ ਮਿਲਣ ਅਤੇ ਇਸ ਸਬੰਧੀ ਗੱਲਬਾਤ ਕਰਨ।


author

shivani attri

Content Editor

Related News