ਸ੍ਰੀ ਹਰਿਮੰਦਰ ਸਾਹਿਬ ਦੇ 2 ਨਵੇਂ ਗ੍ਰੰਥੀ ਸਿੰਘਾਂ ਨੂੰ ਅਹੁਦਾ ਸੰਭਾਲਣ ਤੋਂ ਬਾਅਦ SGPC ਪ੍ਰਧਾਨ ਧਾਮੀ ਦੀ ਨਸੀਹਤ
Friday, Jul 19, 2024 - 06:27 PM (IST)
ਅੰਮ੍ਰਿਤਸਰ(ਸਰਬਜੀਤ)-ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੀਤੇ ਦਿਨੀਂ ਦੋ ਨਵੇਂ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਹੋਈ ਹੈ, ਜਿਸ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗ੍ਰੰਥੀ ਸਿੰਘਾਂ ਅਤੇ ਕੀਰਤਨੀ ਜਥਿਆਂ ਨੂੰ ਸਲਾਹ ਦਿੱਤੀ ਕਿ ਪਹਿਲਾਂ ਤਾਂ ਹਰ ਕੋਈ ਇਸ ਸੇਵਾ ਲਈ ਤਰਸਦਾ ਹੈ ਪਰ ਬਾਅਦ ਵਿਚ ਵਿਦੇਸ਼ ਜਾਣ ਨੂੰ ਤਰਜ਼ੀਹ ਦਿੰਦਾ ਹੈ।
ਇਹ ਵੀ ਪੜ੍ਹੋ- ਦੋਸਤਾਂ ਨਾਲ ਜਨਮਦਿਨ ਦੀ ਪਾਰਟੀ 'ਤੇ ਗਏ ਨੌਜਵਾਨ ਨਾਲ ਹੋ ਗਈ ਅਣਹੋਣੀ, ਭੇਤਭਰੀ ਹਾਲਤ 'ਚ ਮਿਲੀ ਲਾਸ਼
ਧਾਮੀ ਨੇ ਨਵੇਂ ਗ੍ਰੰਥੀ ਸਿੰਘਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਘੱਟੋ-ਘੱਟ 6 ਮਹੀਨੇ ਵਿਦੇਸ਼ ਜਾਣ ਬਾਰੇ ਨਾ ਸੋਚਣ।ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਸੇਵਾ ਕਰ ਕੇ ਜੋ ਆਨੰਦ ਪ੍ਰਾਪਤ ਹੁੰਦਾ ਹੈ, ਉਹ ਵਿਦੇਸ਼ਾਂ ਦੀ ਧਰਤੀ ’ਤੇ ਜਾ ਕੇ ਨਹੀਂ ਮਿਲਦਾ ਹੈ।
ਇਹ ਵੀ ਪੜ੍ਹੋ- ਮਾਣਹਾਨੀ ਮਾਮਲੇ 'ਚ ਬਿਕਰਮ ਮਜੀਠੀਆ ਮਾਨਯੋਗ ਅਦਾਲਤ 'ਚ ਹੋਏ ਪੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8