ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਸਿੱਖ ਦਸਤਾਰ ਦੀ ਸੁਰੱਖਿਆ ਲਈ ਸੰਵਿਧਾਨ ’ਚ ਸੋਧ ਕਰਨ ਦੀ ਕੀਤੀ ਮੰਗ

Friday, Feb 25, 2022 - 11:35 AM (IST)

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਸਿੱਖ ਦਸਤਾਰ ਦੀ ਸੁਰੱਖਿਆ ਲਈ ਸੰਵਿਧਾਨ ’ਚ ਸੋਧ ਕਰਨ ਦੀ ਕੀਤੀ ਮੰਗ

ਜਲੰਧਰ (ਚਾਵਲਾ)- ਕਰਨਾਟਕਾ ਵਿਖੇ ਸਕੂਲਾਂ ਵਿਚ ਦਸਤਾਰ ਅਤੇ ਪਟਕਿਆਂ ’ਤੇ ਪਾਬੰਦੀ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਹਰਕਤ ਵਿਚ ਆਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਕੇਂਦਰ ਸਰਕਾਰ ਤੋਂ ਦਸਤਾਰ ਅਤੇ ਪੰਜ ਕਕਾਰਾਂ ਨੂੰ ਸੰਵੈਧਾਨਿਕ ਸੁਰੱਖਿਆ ਦੇਣ ਲਈ ਸੰਵਿਧਾਨ ’ਚ ਇਕ ਸੋਧ ਲਿਆਉਣ ਦੀ ਮੰਗ ਕੀਤੀ ਹੈ।

ਪਾਰਟੀ ਦੇ ਜਨਰਲ ਸਕੱਤਰ ਬੰਨੀ ਜੋਲੀ ਨੇ ਕਰਨਾਟਕ ਦੇ ਕੁਝ ਸਕੂਲਾਂ ਦੇ ਵਰਤਾਅ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲਾਂ ਨੇ ਇਕ ਅਜਿਹੇ ਵਿਸ਼ਵਾਸ ਦਾ ਨਿਰਾਦਰ ਕੀਤਾ ਹੈ, ਜਿਸ ਦੇ ਫ਼ੌਜੀਆਂ ਨੇ ਬਹਾਦਰੀ ਨਾਲ ਇਸ ਦੇਸ਼ ਦੀ ਸੁਰੱਖਿਆ ਕੀਤੀ। ਬੰਨੀ ਜੋਲੀ ਨੇ ਕਿਹਾ ਕਿ ਉਨ੍ਹਾਂ ਸਕੂਲਾਂ ਨੂੰ ਇੰਟਰਨੈਟ ’ਤੇ ਸਿੱਖ ਰੈਜੀਮੈਂਟ ਦੀ ਬਹਾਦਰੀ ਨੂੰ ਵੇਖਣਾ ਅਤੇ ਪੜ੍ਹਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦਸਤਾਰ ਸਜਾ ਕੇ ਬੋਲੇ ਸੋ ਨਿਹਾਲ ਦਾ ਜੈਕਾਰਾ ਮਾਰਦੇ ਹੋਏ ਅੱਗੇ ਵਧਦੇ ਹਨ। ਉਨ੍ਹਾਂ ਕਿਹਾ ਸਾਡੀ ਹਾਕੀ ਟੀਮ ਦੇ ਕਈ ਖਿਡਾਰੀ ਅੰਡਰ ਟਰਬਨ, ਪਟਕਾ ਤੇ ਬੰਨ੍ਹ ਕਵਰਿੰਗ ਦੇ ਨਾਲ ਓਲੰਪਿਕ ਵਿਚ ਨਾਂ ਰੌਸ਼ਨ ਕਰਦੇ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਤੋਂ ਵੱਡੀ ਖ਼ਬਰ, ਹੋਟਲ 'ਚ ਮੁੰਡੇ-ਕੁੜੀ ਨੇ ਖਾਧਾ ਜ਼ਹਿਰ, ਕੁੜੀ ਦੀ ਮੌਤ
 

ਬੰਨੀ ਜੋਲੀ ਨੇ ਕਿਹਾ ਕਿ ਹੁਣ ਤਕ ਸਿਰਫ ਸਿੱਖ ਕਿਰਪਾਨ ਨੂੰ ਸੰਵਿਧਾਨ ਦੀ ਧਾਰਾ 25(2) (ਬੀ) ਮੁਤਾਬਕ ਸੰਵੈਧਾਨਿਕ ਸੁਰੱਖਿਆ ਦਿੱਤੀ ਗਈ ਹੈ। ਸਿੱਖ ਦਸਤਾਰ, ਅੰਡਰਟਰਬਨ ਪਟਕਾ, ਬਨ ਕਵਰਿੰਗ ਅਤੇ ਚਾਰ ਹੋਰ ਕਕਾਰਾਂ ਲਈ ਇਕੋ ਸਮਾਨ ਸੁਰੱਖਿਆ ਹੋਣਾ ਲਾਜ਼ਮੀ ਹੈ ਤਾਂ ਜੋ ਕਿਸੇ ਵੀ ਸੰਸਥਾਨ ਜਾਂ ਸੰਗਠਨ ਦੀ ਹਿੰਮਤ ਨਾ ਹੋਵੇ ਕਿ ਸਾਡੀ ਪੱਛਾਣ ’ਤੇ ਉਂਗਲ ਚੁੱਕ ਸਕੇ।

ਇਹ ਵੀ ਪੜ੍ਹੋ: ਮੁਕੰਦਪੁਰ: ਇਕਤਰਫ਼ਾ ਪਿਆਰ 'ਚ ਸਿਰਫਿਰੇ ਆਸ਼ਿਕ ਦਾ ਕਾਰਾ, ਕੁੜੀ ਦੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News