ਸੁਖਬੀਰ ਦੀਆਂ ਰੈਲੀਆਂ ਘੇਰਨਗੇ ਸਹੋਲੀ

Saturday, Jul 13, 2019 - 04:41 PM (IST)

ਸੁਖਬੀਰ ਦੀਆਂ ਰੈਲੀਆਂ ਘੇਰਨਗੇ ਸਹੋਲੀ

ਨਾਭਾ (ਰਾਹੁਲ)—ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ 3 ਵੱਡੀਆਂ ਰੈਲੀਆਂ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜਿਸ ਦੇ ਚੱਲਦੇ 17 ਜੁਲਾਈ ਨੂੰ ਸੁਖਬੀਰ ਬਾਦਲ ਪਟਿਆਲਾ ਵਿਖੇ ਵੱਡੀ ਰੈਲੀ ਕਰਨ ਜਾ ਰਹੇ ਹਨ। ਦੂਜੇ ਪਾਸੇ ਨਾਭਾ ਵਿਖੇ ਅਕਾਲੀਦਲ ਸੁਤਤੰਰਤਾ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪਟਿਆਲਾ ਵਿਖੇ ਕਾਲੀਆਂ ਝੰਡੀਆਂ ਵਿਖਾਵਾਂਗੇ ਅਤੇ ਵੱਡਾ ਇੱਕਠ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਸ੍ਰੀ ਗੁਰੂ ਗੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਹਨ ਅਤੇ ਇਹ ਹੁਣ ਜਾਣ ਬੁੱਝ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਕਿ ਲੋਕਾਂ ਦਾ ਧਿਆਨ ਬੇਅਦਬੀ ਵਾਲੇ ਪਾਸੇ ਨਾ ਜਾਵੇ। 

ਅੱਗੇ ਬੋਲਦੇ ਹੋਏ ਸਹੋਲੀ ਨੇ ਕਿਹਾ ਕਿ ਜੋ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਮਿਲੀ ਹੈ ਉਹ ਕਾਂਗਰਸ ਸਰਕਾਰ ਦੀ ਨਲਾਇਕੀ ਹੈ ਅਤੇ ਸਿੱਖਾਂ ਨੂੰ ਸੱਤ ਇੱਕਵੱਜਾ 'ਚ ਜ਼ਮਾਨਤ ਨਹੀਂ ਮਿਲਦੀ ਤੇ ਡੇਰਾ ਪ੍ਰੇਮੀਆਂ ਨੂੰ ਕਿਵੇਂ ਜਮਾਨਤ ਮਿਲ ਗਈ ਇਹ ਵੀ ਸੋਚਣ ਵਾਲੀ ਗੱਲ ਹੈ, ਬੀਤੇ ਸਮੇਂ ਦੌਰਾਨ ਗੁਰਮੀਤ ਰਾਮ ਰਹੀਮ ਨੂੰ ਵੀ ਜ਼ਮਾਨਤ ਦੇਣ ਦੀਆਂ ਚਰਚਾਵਾਂ ਚੱਲ ਰਹੀਆ ਸਨ ਇਹ ਸਾਰਾ ਕੁੱਝ ਸਿਆਸੀ ਪਾਰਟੀਆਂ ਕਰਕੇ ਹੋ ਰਿਹਾ ਹੈ ਅਤੇ ਜੋ ਹਰਿਆਣੇ 'ਚ ਚੋਣਾਂ ਆ ਰਹੀਆਂ ਹਨ ਉਸ ਨੂੰ ਲੈ ਕੇ ਹੀ ਸਭ ਕੁੱਝ ਹੋ ਰਿਹਾ ਹੈ।


author

Shyna

Content Editor

Related News