ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ 12 ਜਨਰਲ ਸਕੱਤਰਾਂ ਦਾ ਐਲਾਨ

12/11/2020 6:05:39 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅਹਿਮ ਐਲਾਨ ਕਰਦੇ ਹੋਏ ਪਾਰਟੀ ਦੇ 12 ਜਨਰਲ ਸਕੱਤਰਾਂ ਅਤੇ ਬਾਕੀ ਰਹਿੰਦੇ ਜ਼ਿਲ੍ਹਾ ਪ੍ਰਧਾਨਾਂ ਦਾ ਵੀ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਸੂਚੀ ਅਨੁਸਾਰ ਜਿਨ੍ਹਾਂ ਸੀਨੀਅਰ ਆਗੂਆਂ ਨੂੰ ਦਲ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ 'ਚ ਸ.ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ, ਸ.ਸੋਹਣ ਸਿੰਘ ਠੰਡਲ ਸਾਬਕਾ ਮੰਤਰੀ, ਸ.ਜੀਤਮਹਿੰਦਰ ਸਿੰਘ ਸਿੱਧੂ, ਸ.ਹਰਮੀਤ ਸਿੰਘ ਸੰਧੂ, ਸ਼੍ਰੀ ਪਵਨ ਕੁਮਾਰ ਟੀਨੂੰ, ਸ਼੍ਰੀ ਹਰੀਸ਼ ਰਾਏ ਢਾਂਡਾ, ਸ.ਗਗਨਜੀਤ ਸਿੰਘ ਬਰਨਾਲਾ, ਸ.ਮਨਪ੍ਰੀਤ ਸਿੰਘ ਇਯਾਲੀ, ਸ.ਹਰਪ੍ਰੀਤ ਸਿੰਘ ਕੋਟਭਾਈ, ਸ਼੍ਰ ਸਰੂਪ ਚੰਦ ਸਿੰਗਲਾ, ਸ.ਲਖਬੀਰ ਸਿੰਘ ਲੋਧੀਨੰਗਲ ਅਤੇ ਸ.ਸੰਤਾ ਸਿੰਘ ਉਮੈਦਪੁਰ ਦੇ ਨਾਮ ਸ਼ਾਮਲ ਹਨ।

ਇਹ ਵੀ ਪੜ੍ਹੋ: ਅਬੋਹਰ 'ਚ ਭਿਆਨਕ ਹਾਦਸਾ, ਪਿਕਅੱਪ ਗੱਡੀ ਪਲਟਣ ਨਾਲ 4 ਲੋਕਾਂ ਦੀ ਦਰਦਨਾਕ ਮੌਤ

ਇਸੇ ਤਰ੍ਹਾਂ ਬਾਕੀ ਰਹਿੰਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਅਨੁਸਾਰ ਸ. ਗੁਰਪਾਲ ਸਿੰਘ ਗਰੇਵਾਲ ਨੂੰ ਜ਼ਿਲ੍ਹਾ ਫਾਜ਼ਿਲਕਾ (ਦਿਹਾਤੀ),  ਸ. ਰਘਬੀਰ ਸਿੰਘ ਸਹਾਰਨਮਾਜਰਾ ਨੂੰ ਪੁਲਸ ਜ਼ਿਲ੍ਹਾ ਖੰਨਾ, ਸ. ਗੁਰਿੰਦਰ ਸਿੰਘ ਗੋਗੀ ਨੂੰ ਜ਼ਿਲ੍ਹਾ ਰੋਪੜ, ਸ. ਰਣਜੀਤ ਸਿੰਘ ਢਿੱਲੋਂ ਨੂੰ ਲੁਧਿਆਣਾ (ਸ਼ਹਿਰੀ), ਸ. ਦਵਿੰਦਰ ਸਿੰਘ ਢਪਈ ਨੂੰ ਜ਼ਿਲ੍ਹਾ ਕਪੂਰਥਲਾ (ਦਿਹਾਤੀ) ਅਤੇ ਸ. ਹਰਜੀਤ ਸਿੰਘ ਵਾਲੀਆ ਨੂੰ ਕਪੂਰਥਲਾ (ਸ਼ਹਿਰੀ), ਸ. ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਹੁਸ਼ਿਆਰਪੁਰ (ਸ਼ਹਿਰੀ), ਸ. ਬਲਬੀਰ ਸਿੰਘ ਬਿੱਟੂ ਨੂੰ ਗੁਰਦਾਸਪੁਰ (ਸ਼ਹਿਰੀ), ਸ਼੍ਰੀ ਅਮਿਤ ਕੁਮਾਰ ਸ਼ਿੰਪੀ ਨੂੰ ਸ਼੍ਰੀ ਮੁਕਤਸਰ ਸਾਹਿਬ (ਸ਼ਹਿਰੀ), ਸ਼ੀ੍ਰ ਸ਼ਤੀਸ਼ ਗਰੋਵਰ ਨੂੰ ਫਰੀਦਕੋਟ (ਸ਼ਹਿਰੀ), ਸ਼ੀ੍ਰ ਸ਼ੰਕਰ ਦੁੱਗਲ ਨੂੰ ਸ਼ਹੀਦ ਭਗਤ ਸਿੰਘ ਨਗਰ (ਸ਼ਹਿਰੀ), ਸ਼੍ਰੀ ਰੋਹਿਤ ਕੁਮਾਰ ਮੋਂਟੂ ਵੋਹਰਾ ਨੂੰ ਫਿਰੋਜਪੁਰ (ਸ਼ਹਿਰੀ), ਸ. ਸੁਰਿੰਦਰ ਸਿੰਘ ਮਿੰਟੂ ਪਠਾਨਕੋਟ (ਸ਼ਹਿਰੀ), ਸ਼ੀ੍ਰ ਕ੍ਰਿਸ਼ਨ ਵਰਮਾ ਬੌਬੀ ਨੂੰ ਜਿਲਾ ਫਤਿਹਗੜ ਸਾਹਿਬ (ਸ਼ਹਿਰੀ) ਅਤੇ ਸ. ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੂੰ ਬਰਨਾਲਾ (ਸ਼ਹਿਰੀ)  ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪਿੰਡ ਬੱਡੂਵਾਲ ਦੇ ਨੌਜਵਾਨ ਸੰਦੀਪ ਸਿੰਘ ਨੇ ਰਚਿਆ ਇਤਿਹਾਸ, ਦਰਜ ਕਰਾਇਆ ਚੌਥਾ ਵਰਲਡ ਰਿਕਾਰਡ


Shyna

Content Editor

Related News