ਸਰਕਾਰ ਵੈਟ ਘਟਾਏ, ਅਸੀਂ ਵੀ ਕੇਂਦਰ 'ਤੇ ਬਣਾਵਾਂਗੇ ਦਬਾਅ : ਸੁਖਬੀਰ ਬਾਦਲ (ਵੀਡੀਓ)

Thursday, Sep 13, 2018 - 11:48 AM (IST)

ਨਵੀਂ ਦਿੱਲੀ/ਜਲੰਧਰ (ਕਮਲ)— ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ 'ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਜੇਕਰ ਵੈਟ ਘਟਾਵੇ ਤਾਂ ਉਹ ਕੇਂਦਰ ਸਰਕਾਰ 'ਤੇ ਦਬਾਅ ਬਣਾਉਣਗੇ ਤੇ ਲੋਕਾਂ ਨੂੰ ਰਾਹਤ ਦਿਵਾਈ ਜਾਵੇਗੀ।

ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਆਮ ਲੋਕ ਪਰੇਸ਼ਾਨ ਹਨ। ਲੋਕਾਂ ਨੂੰ ਨਾ ਹੀ ਕੇਂਦਰ ਵੱਲੋਂ ਕੋਈ ਰਾਹਤ ਮਿਲ ਰਹੀ ਹੈ ਅਤੇ ਨਾ ਹੀ ਸੂਬਾ ਸਰਕਾਰ ਵੱਲੋਂ। ਸੂਬਾ ਸਰਕਾਰ ਕੇਂਦਰ ਨੂੰ ਘੇਰ ਰਹੀ ਹੈ ਅਤੇ ਭਾਜਪਾ ਦੀ ਭਾਈਵਾਲ ਅਕਾਲੀ ਦਲ ਨੇ ਸੂਬਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਪਰ ਪਰੇਸ਼ਾਨ ਹੋ ਜਨਤਾ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਲੋਕਾਂ ਨੂੰ ਕਦੋਂ ਤੱਕ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ ਮਿਲਦੀ ਹੈ।


Related News