ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਪੰਚਾਇਤ ਚੋਣਾਂ ਲਈ 12 ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨ

Monday, Feb 01, 2021 - 09:06 PM (IST)

ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਪੰਚਾਇਤ ਚੋਣਾਂ ਲਈ 12 ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨ

ਮਹਿਤਪੁਰ, (ਛਾਬੜਾ , ਸੂਦ)- ਅਕਾਲੀ ਦਲ ਵੱਲੋਂ ਨਗਰ ਪੰਚਾਇਤ ਚੋਣਾਂ ਲਈ 12 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ, ਜਿਸ ਵਿਚ ਦੋ ਵਾਰਡਾਂ ਵਿਚ ਬਸਪਾ ਪਾਰਟੀ ਦੇ ਉਮੀਦਵਾਰ ਐਲਾਨੇ ਗਏ। ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਤੇ ਅਬਜ਼ਰਵਰ, ਸੀ. ਡੀ ਕੰਬੋਜ ਅਕਾਲੀ ਦਲ ਕਮੇਟੀ ਦੇ ਬੁਲਾਰੇ, ਬਚਿੱਤਰ ਸਿੰਘ ਕੋਹਾੜ ਹਲਕਾ ਇੰਚਾਰਜ ਸ਼ਾਹਕੋਟ, ਡਾ ਅਮਰਜੀਤ ਸਿੰਘ ਥਿੰਦ ਅਕਾਲੀ ਦਲ ਬੀ. ਸੀ. ਵਿੰਗ ਜ਼ਿਲਾ ਜਲੰਧਰ ਪ੍ਰਧਾਨ, ਰਮੇਸ਼ ਵਰਮਾ ਸ਼ਹਿਰੀ ਪ੍ਰਧਾਨ, ਦਲਜੀਤ ਸਿੰਘ ਕਾਹਲੋਂ ਸਰਕਲ ਪ੍ਰਧਾਨ ਤੇ ਹੋਰ ਸੀਨੀਅਰ ਵਰਕਰ ਮੌਜੂਦ ਸਨ। ਵਾਰਡ ਨੰ. 1 ਐੱਸ. ਸੀ. ਤੋਂ ਜਸਵੀਰ ਕੌਰ ਪਤਨੀ ਹਰਮੇਲ ਚੰਦ, ਬਸਪਾ ਦੇ ਉਮੀਦਵਾਰ ਵਾਰਡ ਨੰ. 2 ਐੱਸ. ਸੀ. ਤੋਂ ਪਰਮਿੰਦਰ ਕੁਮਾਰ ਪੁੱਤਰ ਰੂਪ ਲਾਲ, ਬਸਪਾ ਉਮੀਦਵਾਰ ਵਾਰਡ ਨੰ. 3 ਐੱਸ. ਸੀ. ਤੋਂ ਰਣਜੀਤ ਕੌਰ ਪਤਨੀ ਜਸਵਿੰਦਰ ਕੁਮਾਰ, ਵਾਰਡ ਨੰ. 4 ਐੱਸ. ਸੀ. ਤੋਂ ਸੋਨੂੰ ਹੈਲਨ ਪੁੱਤਰ ਸੁਦੇਸ਼ ਕੁਮਾਰ, ਵਾਰਡ ਨੰ. 5 ਜਰਨਲ ਤੋਂ ਜਗਦੀਸ਼ ਕੌਰ ਪਤਨੀ ਸੁਰਜੀਤ ਸਿੰਘ ਵਾਰਡ ਨੰ. 6 ਜਰਨਲ ਤੋਂ ਰਨਮੀਤ ਸਿੰਘ ਪੁੱਤਰ ਸਤਨਾਮ ਸਿੰਘ, ਵਾਰਡ ਨੰ. 7 ਜਨਰਲ ਤੋਂ ਰਵੀਨਾ ਪਤਨੀ ਸੁਸ਼ੀਲ ਕੁਮਾਰ, ਵਾਰਡ ਨੰ. 9 ਜਨਰਲ ਤੋਂ ਰਾਜਵੰਤ ਕੌਰ ਪਤਨੀ ਬਲਵੀਰ ਸਿੰਘ ਮਾਨ, ਵਾਰਡ ਨੰ. 11 ਬੀ. ਸੀ. ਤੋਂ ਬਲਜੀਤ ਸਿੰਘ ਬੱਲੀ, ਵਾਰਡ ਨੰ. 12 ਐੱਸ. ਸੀ. ਤੋਂ ਧਰਮਿੰਦਰ ਸਿੰਘ ਪੁੱਤਰ ਸਤਪਾਲ, ਵਾਰਡ ਨੰ. 13 ਜਰਨਲ ਤੋਂ ਬਲਵਿੰਦਰ ਕੌਰ ਪਤਨੀ ਦਲਜੀਤ ਸਿੰਘ ਕਾਹਲੋਂ ਨੂੰ ਉਮੀਦਵਾਰ ਐਲਾਨਿਆ ਹੈ, ਜੋ ਕਿ ਅਕਾਲੀ ਦਲ ਦੇ ਉਮੀਦਵਾਰ ਹੋਣਗੇ, ਵਾਰਡ ਨੰ. 8 ਚੋਂ ਸੁਨੀਲ ਕੁਮਾਰ ਟੋਨੀ ਅਨੇਜਾ ਆਜ਼ਾਦ ਉਮੀਦਵਾਰ ਹੋਣਗੇ , ਜਿਨ੍ਹਾਂ ਨੂੰ ਅਕਾਲੀ ਦਲ ਅਤੇ ਬਸਪਾ ਸਮਰਥਨ ਕਰਨਗੇ।


author

Bharat Thapa

Content Editor

Related News