ਮਜੀਠੀਆ ਦੇ ਹਲਕੇ ''ਚ ਕਾਂਗਰਸ ਨੇ ਲਾਈ ਸੰਨ੍ਹ, ਸਰਬਸੰਮਤੀ ਨਾਲ ਬਣਾਏ 20 ਸਰਪੰਚ
Monday, Dec 24, 2018 - 05:29 PM (IST)

ਮਜੀਠਾ (ਸਰਬਜੀਤ) : ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ਵਜੋਂ ਜਾਣੇ ਜਾਂਦੇ ਹਲਕਾ ਮਜੀਠਾ 'ਚ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਪੰਜਾਬ ਕਾਂਗਰਸ ਦੀ ਅਗਵਾਈ 'ਚ ਬਿਨਾਂ ਮੁਕਾਬਲੇ ਸਰਬਸੰਮਤੀ ਨਾਲ 20 ਦੇ ਕਰੀਬ ਕਾਂਗਰਸ ਦੇ ਸਰਪੰਚ ਅਤੇ ਕਈ ਪੰਚ ਚੁਣੇ ਗਏ, ਜਿਨ੍ਹਾਂ 'ਚ ਹਰਗੁਰਿੰਦਰ ਸਿੰਘ ਮਾਨ, ਸਤਨਾਮ ਸਿੰਘ ਥਿੰਦ ਨਵੇਂ ਨਾਗ, ਸਰਬਜੀਤ ਸਿੰਘ ਅਜਾਇਬਵਾਲੀ, ਨਵਦੀਪ ਸਿੰਘ ਕੋਟਲਾ ਸੈਦਾਂ, ਗੁਰਭੇਜ ਸਿੰਘ ਭੰਗਵਾਂ, ਸੁਖਦੇਵ ਸਿੰਘ ਅਠਵਾਲ, ਗੁਰਵੰਤ ਸਿੰਘ ਬੁੱਢਾਥੇਹ, ਤਰਸੇਮ ਸਿੰਘ ਰੁਮਾਣਾ ਚੱਕ, ਬਲਜਿੰਦਰ ਕੌਰ ਭੈਣੀਆਂ, ਰਾਜਾ ਹਰਨਰਿੰਦਰ ਸਿੰਘ ਨਿੱਬਰਵਿੰਡ, ਧੀਰਾ ਕੋਟਲਾ ਤਰਖਾਣਾ, ਦਲਬੀਰ ਸਿੰਘ ਕਿਲਾ, ਸਤਵੰਤ ਕੌਰ ਬੱਠੂ ਚੱਕ, ਮਨਜੀਤ ਸਿੰਘ ਘਣਸ਼ਾਮਪੁਰਾ, ਸਤਨਾਮ ਸਿੰਘ ਕਾਜੀਕੋਟ, ਪਲਵਿੰਦਰ ਕੌਰ ਮਹਿਮੂਦਪੁਰਾ, ਭਜਨ ਕੌਰ ਪਾਖੜਪੁਰਾ, ਰਣਜੀਤ ਨਿੱਕੀ ਮਰੜੀ, ਕਿਰਨ ਰੱਖ ਨਾਗ, ਦਲਜੀਤ ਕੌਰ ਤਾਰਪੁਰ ਆਦਿ ਸਰਪੰਚ ਸਰਪੰਚ ਸ਼ਾਮਿਲ ਹਨ।
ਇਸ ਮੌਕੇ ਲਾਲੀ ਮਜੀਠੀਆ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਹਲਕਾ ਮਜੀਠਾ 'ਚ ਬਿਕਰਮ ਸਿੰਘ ਮਜੀਠੀਆ ਨੇ ਜਿਸ ਤਰ੍ਹਾਂ ਲੋਕਾਂ ਨੂੰ ਦਬਾ ਤੇ ਡਰਾ ਕੇ ਰੱਖਿਆ ਹੋਇਆ ਸੀ, ਉਹ ਹੁਣ ਬਿਲਕੁਲ ਖਤਮ ਹੋ ਚੁੱਕਾ ਹੈ, ਜਿਸ ਦਾ ਨਤੀਜਾ ਬਿਨਾਂ ਮੁਕਾਬਲੇ ਕਾਂਗਰਸ ਦੇ ਜੇਤੂ ਰਹੇ 20 ਸਰਪੰਚ ਤੇ ਕਈ ਪੰਚਾਂ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਪੱਖੀ ਨੀਤੀਆਂ ਦੀ ਬਦੌਲਤ ਸਮੁੱਚੇ ਹਲਕੇ ਦੇ ਨਾਲ-ਨਾਲ ਪੰਜਾਬ ਭਰ 'ਚ ਕਾਂਗਰਸ ਪਾਰਟੀ ਪੰਚਾਇਤੀ ਚੋਣਾਂ ਤੇ ਆ ਰਹੀਆਂ ਲੋਕ ਸਭਾ ਚੋਣਾਂ 'ਚ ਵੱਡੀ ਜਿੱਤ ਦਰਜ ਕਰੇਗੀ। ਲਾਲੀ ਮਜੀਠੀਆ ਨੇ ਕਿਹਾ ਕਿ ਹਲਕਾ ਮਜੀਠਾ ਦੀ ਸੇਵਾ ਕਰਨ ਦਾ ਮੇਰਾ ਮੁੱਖ ਮਕਸਦ ਹਲਕਾ ਮਜੀਠਾ ਨੂੰ ਨਸ਼ਾ, ਡਰ ਤੇ ਗੁੰਡਾਗਰਦੀ ਮੁਕਤ ਹਲਕਾ ਬਣਾਉਣ ਦੇ ਨਾਲ-ਨਾਲ ਇਸ ਨੂੰ ਵਿਕਾਸ ਦੀਆਂ ਲੀਹਾਂ 'ਤੇ ਲਿਆਉਣਾ ਹੈ।