ਸੁਖਬੀਰ ਨੇ ਕੈਪਟਨ ''ਤੇ ਲਗਾਏ ਕਾਂਗਰਸੀਆਂ ਦੇ ਕਰਜ਼ੇ ਮੁਆਫ ਕਰਨ ਦੇ ਦੋਸ਼ (ਵੀਡੀਓ)

Saturday, Jan 13, 2018 - 04:32 PM (IST)

ਸੰਗਰੂਰ — ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਕਰਜ਼ ਮੁਆਫੀ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਸਰਕਾਰ 'ਤੇ ਸਿਰਫ ਕਾਂਗਰਸੀਆਂ ਦਾ ਹੀ ਕਰਜ਼ ਮੁਆਫ ਕੀਤੇ ਜਾਣ ਦਾ ਦੋਸ਼ ਲਗਾਇਆ। ਨਾਲ ਹੀ ਕਾਂਗਰਸੀ ਮੰਤਰੀਆਂ 'ਤੇ ਮਾਫੀਆ ਰਾਜ ਫੈਲਾਉਣ ਦਾ ਵੀ ਦੋਸ਼ ਲਗਾਇਆ।
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪੰਜਾਬ ਦੀ ਸੱਤਾ 'ਤੇ ਕਾਬਜ ਕੈਪਟਨ ਸਰਕਾਰ ਤੇ ਉਨ੍ਹਾਂ ਦੇ ਮੰਤਰੀਆਂ 'ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਗਾਇਆ ਕਿ ਗਰੀਬਾਂ, ਕਿਸਾਨਾਂ, ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਆਫ ਕਰਨ ਦਾ ਹਲਫਨਾਮਾ ਦੇ ਕੇ ਸੱਤਾ 'ਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਲ ਗੱਦਾਰੀ ਕੀਤੀ ਹੈ। ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ 'ਤੇ ਸਿਰਫ ਕਾਂਗਰਸੀਆਂ ਦਾ ਕਰਜ਼ ਮੁਆਫ ਕਰਨ ਤੇ ਕਾਂਗਰਸੀ ਮੰਤਰੀਆਂ 'ਤੇ ਮਾਫੀਆ ਰਾਜ ਫੈਲਾਉਣ ਤੇ ਹਰਿਆਣਾ ਤੋਂ ਸ਼ਰਾਬ ਤਸਕਰੀ ਕਰਨ ਦਾ ਵੀ ਦੋਸ਼ ਲਗਾਇਆ।
ਪੰਜਾਬ 'ਚ ਕਿਸਾਨ ਕਰਜ਼ ਮੁਆਫੀ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ, ਜਿਥੇ ਸੱਤਾ 'ਤੇ ਕਾਬਜ਼ ਕੈਪਟਨ ਸਰਕਾਰ ਕਿਸਾਨਾਂ ਦਾ ਕੁਝ ਹਦ ਤਕ ਮੁਆਫ ਕਰਨ ਦਾ ਐਲਾਨ ਕਰ ਆਪਣੀ ਪਿੱਠ ਥਪਥਪਾਉਣ 'ਤੇ ਤੁਲੀ ਹੈ, ਉਥੇ ਹੀ ਵਿਰੋਧੀ ਪਾਰਟੀਆਂ ਕਰਜ਼ਾ ਮੁਆਫੀ 'ਤੇ ਕੈਪਟਨ ਸਰਕਾਰ 'ਤੇ ਆਪਣਾ ਵਾਅਦਾ ਪੂਰਾ ਨਾ ਕਰਨ ਦਾ ਦੋਸ਼ ਲਗਾ ਰਹੀ ਹੈ।
ਜ਼ਿਲਾ ਸੰਗਰੂਰ ਦੇ ਦਿੜਬਾ 'ਚ ਇਕ ਸਮਾਗਮ 'ਚ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਕਰਜ਼ ਮੁਆਫ ਕਰਨ ਦਾ ਹਲਫਨਾਮਾ ਦੇ ਕੇ ਵਾਅਦਾ ਕੀਤਾ ਸੀ ਪਰ ਸਰਕਾਰ ਬਨਣ ਤੋਂ ਬਾਅਦ ਹੁਣ 90 ਹਜ਼ਾਰ ਕਰੋੜ ਦੇ ਕਰਜ਼ 'ਚੋਂ ਸਿਰਫ 1 ਫੀਸਦੀ ਕਰਜ਼ ਮੁਆਫ ਕਰਕੇ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਲ ਗੱਦਾਰੀ ਕੀਤੀ ਹੈ, ਜਿਸ ਦੇ ਚਲਦੇ ਇਸ ਨੂੰ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ।
ਬਾਦਲ ਨੇ ਇਹ ਵੀ ਦੋਸ਼ ਲਗਾਇਆ ਕਿ ਕੈਪਟਨ ਨੇ ਸਿਰਫ ਵੱਡੇ-ਵੱਡੇ ਆਪਣੇ ਕਾਂਗਰਸੀ ਆਗੂਆਂ ਦਾ ਹੀ ਕਰਜ਼ ਮੁਆਫ ਕੀਤਾ ਹੈ, ਜਦ ਕਿ ਉਹ ਗਰੀਬ ਤੇ ਜ਼ਰੂਰਤਮੰਦ ਕਿਸਾਨਾਂ ਦਾ ਕਰਜ਼ ਮੁਆਫ ਕਰਨਾ ਭੁੱਲ ਗਈ ਹੈ। ਪੰਜਾਬ 'ਚ ਇੰਡਸਟਰੀ ਨੂੰ ਬਿਜਲੀ ਮੁਫਤ ਦੇਣ ਦੇ ਮੁੱਦੇ 'ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਜਿਹੀ ਹੀ ਕੋਈ ਚੀਜ਼ ਨਹੀਂ ਹੈ। ਕਈ ਵਾਰ ਕੈਬਨਿਟ 'ਚ ਫੈਸਲਾ ਲਏ ਜਾਣ ਦੇ ਬਾਵਜੂਦ ਵੀ ਕੁਝ ਵੀ ਲਾਗੂ ਨਹੀਂ ਹੋ ਰਿਹਾ। ਸਾਰੇ ਕਾਂਗਰਸੀ ਮੰਤਰੀ ਮਾਫੀਆ ਰਾਜ ਫੈਲਾਉਣ 'ਚ ਜੁੱਟੇ ਹੋਏ ਹਨ।


Related News