ਅਕਾਲੀ ਦਲ ਲਈ ਕੋਈ ਸਰਕਾਰ ਜਾਂ ਗੱਠਜੋੜ ਕਿਸਾਨਾਂ ਦੇ ਹਿੱਤਾਂ ਤੋਂ ਵੱਡਾਂ ਨਹੀਂ : ਸੁਖਬੀਰ ਬਾਦਲ

09/26/2020 7:58:14 PM

ਆਲਮਗੀਰ/ਇਆਲੀ,(ਰਾਜਵਿੰਦਰ, ਡਾ. ਪ੍ਰਦੀਪ, ਪਾਲੀ, ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਇੰਚਾਰਜਾਂ ਅਤੇ ਵਰਕਰਾਂ ਨਾਲ ਵਿਸ਼ੇਸ਼ ਮਿਲਣੀ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਕੋਈ ਵੀ ਗੱਠਜੋੜ ਜਾਂ ਸਰਕਾਰ ਕਿਸਾਨਾਂ ਦੀ ਭਲਾਈ ਦੇ ਸਾਹਮਣੇ ਕੋਈ ਅਹਿਮੀਅਤ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਪਾਰਟੀ ਅੰਨਦਾਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਏਗੀ, ਭਾਵੇਂ ਜੋ ਵੀ ਹੋ ਜਾਵੇ। ਪਾਰਟੀ ਲਈ ਕਿਸਾਨਾਂ ਦੇ ਹਿੱਤਾਂ ਤੋਂ ਕੁਝ ਵੀ ਵੱਡਾ ਨਹੀਂ।

ਪ੍ਰਧਾਨ ਬਾਦਲ ਅੱਜ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ 'ਚ ਹੋਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਪ੍ਰਧਾਨ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਜਥੇਬੰਦੀ ਹੈ। ਪ੍ਰਧਾਨ ਬਾਦਲ ਨੇ ਕੈਪਟਨ ਸਰਕਾਰ ਦਾ ਚੋਣ ਮੈਨੀਫੈਸਟੋ ਦਿਖਾਉਂਦਿਆਂ ਕਿਹਾ ਕਿ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਬਿੱਲਾਂ 'ਤੇ ਕੈਪਟਨ ਅਮਰਿੰਦਰ ਦੋਗਲਾ ਤੇ ਕਿਸੇ ਡਰਾਮੇਬਾਜ਼ ਤੋਂ ਘੱਟ ਨਹੀਂ। ਕਾਂਗਰਸ ਸਰਕਾਰ ਨੇ ਮੰਡੀਆਂ ਤੋੜਨ ਸਬੰਧੀ ਲਿਖਿਆ ਹੋਇਆ ਹੈ ਅਤੇ ਕਾਂਗਰਸ ਦੀ ਦਿੱਲੀ ਦੀ ਸਰਕਾਰ ਨੇ ਮੰਡੀਆਂ ਨੂੰ ਤੋੜਨ ਬਾਰੇ ਆਪਣੇ ਚੋਣ ਮੈਨੀਫੈਸਟੋ 'ਚ ਗੱਲ ਕੀਤੀ ਹੈ। ਹੁਣ ਕਾਂਗਰਸ ਪਾਰਟੀ ਕਿਹੜੇ ਮੂੰਹ ਨਾਲ ਕੇਂਦਰੀ ਬਿੱਲ ਦਾ ਵਿਰੋਧ ਕਰ ਰਹੀ ਹੈ। ਇਸ ਮੌਕੇ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਬਿੱਲ ਨੂੰ ਰੱਦ ਕਰਵਾਉਣ ਲਈ ਮੂਹਰੇ ਲੱਗਣ ਦੀ ਗੱਲ ਕਰ ਰਿਹਾ ਹੈ ਪਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਕੈ. ਸਾਹਿਬ ਲੱਭ ਨਹੀਂ ਰਹੇ। ਇਸ ਮੌਕੇ ਪ੍ਰਧਾਨ ਬਾਦਲ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਕੇਂਦਰੀ ਬਿੱਲ ਨੂੰ ਰੱਦ ਕਰਵਾਉਣ ਲਈ ਜੇਕਰ ਕਿਸਾਨ ਚਾਹੁਣ ਤਾਂ ਸਾਨੂੰ ਮੂਹਰੇ ਜਾਂ ਪਿੱਛੇ ਲੱਗਣ ਨੂੰ ਕਹਿਣ ਤਾਂ ਅਸੀਂ ਤਿਆਰ ਹਾਂ ਪਰ ਇਸ ਕੇਂਦਰੀ ਬਿੱਲਾਂ ਦੀ ਲੜਾਈ ਵਿਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ ਪਰ ਕਾਂਗਰਸ ਪਾਰਟੀ ਕੇਂਦਰੀ ਬਿੱਲਾਂ ਦੇ ਵਿਸ਼ੇ ਵਿਚ ਘੱਟ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ 'ਤੇ ਜ਼ਿਆਦਾ ਸਮਾਂ ਖਰਾਬ ਕਰ ਰਹੀ ਹੈ। ਪਤਾ ਨਹੀਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਡਰ ਕਿਉਂ ਲਗਦਾ ਹੈ।

ਇਸ ਮੌਕੇ ਪ੍ਰਧਾਨ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ 90 ਫੀਸਦੀ ਮੰਡੀਆਂ ਬਣੀਆਂ ਹਨ। ਕਿਸਾਨਾਂ ਦੀ ਭਲਾਈ ਲਈ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ, ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੇ ਜਿਵੇਂ ਕਿ ਖਾਲਿਆਂ ਨੂੰ ਪੱਕਾ ਕਰਨਾ, ਟਿਊਬਵੈੱਲਾਂ ਦੇ ਬਿੱਲ ਮੁਆਫ ਕਰਨਾ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 1 ਅਕਤੂਬਰ ਤੋਂ ਕਿਸਾਨਾਂ ਦੇ ਹੱਕ 'ਚ ਕੇਂਦਰੀ ਬਿੱਲ ਨੂੰ ਰੱਦ ਕਰਵਾਉਣ ਲਈ ਦਮਦਮਾ ਸਾਹਿਬ ਤੋਂ ਮਾਰਚ ਕੱਢ ਰਿਹਾ ਹੈ, ਜਿਸ ਨਾਲ ਕੇਂਦਰ ਸਰਕਾਰ ਨੂੰ ਹਲੂਣਾ ਦਿੱਤਾ ਜਾਵੇਗਾ।

ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ, ਦਰਸ਼ਨ ਸਿੰਘ ਸ਼ਿਵਾਲਿਕ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਰਣਜੀਤ ਸਿੰਘ ਢਿੱਲੋਂ, ਐੱਸ. ਆਰ. ਕਲੇਰ, ਈਸ਼ਰ ਸਿੰਘ ਮਿਹਰਬਾਨ, ਹਰਪ੍ਰੀਤ ਸਿੰਘ ਸ਼ਿਵਾਲਿਕ, ਹੀਰਾ ਸਿੰਘ ਗਾਬੜੀਆ, ਸੰਤਾ ਸਿੰਘ ਉਮੈਦਪੁਰੀ, ਗੁਰਚਰਨ ਸਿੰਘ ਗਰੇਵਾਲ, ਚਰਨ ਸਿੰਘ ਆਲਮਗੀਰ, ਹਰਪਾਲ ਸਿੰਘ ਜੱਲਾ, ਰਤਨ ਸਿੰਘ ਕਮਾਲਪੁਰੀ, ਗੁਰਦੀਪ ਸਿੰਘ ਗੋਸ਼ਾ, ਹਰਭਜਨ ਸਿੰਘ ਡੰਗ, ਗੁਰਮੀਤ ਸਿੰਘ ਕੁਲਾਰ, ਪ੍ਰਿਤਪਾਲ ਸਿੰਘ ਪਾਲੀ, ਐਡ. ਪ੍ਰੇਮ ਸਿੰਘ ਹਰਨਾਮਪੁਰਾ, ਨਰਿੰਦਰ ਸਿੰਘ ਸੋਹਲ, ਸਿਮਰਨਜੀਤ ਸਿੰਘ ਢਿੱਲੋਂ, ਹਰਭਜਨ ਸਿੰਘ ਡੰਗ, ਬੀਬੀ ਸੁਰਿੰਦਰ ਕੌਰ ਦਿਆਲ, ਵਿਜੇ ਦਾਨਵ, ਚੌਧਰੀ ਮਦਨ ਲਾਲ ਬੱਗਾ, ਪਰਮਜੀਤ ਸਿੰਘ ਨੀਂਟੂ ਸ਼ਰੀਂਹ, ਦਪਿੰਦਰ ਸਿੰਘ ਡਿੰਪੀ ਜਰਖੜ, ਹਰਚਰਨ ਸਿੰਘ ਗੋਹਲਵਾੜੀਆ, ਮਨਪ੍ਰੀਤ ਸਿੰਘ ਬੰਟੀ, ਇੰਦਰ ਇਕਬਾਲ ਸਿੰਘ ਅਟਵਾਲ, ਜਗਜੀਵਨ ਸਿੰਘ ਖੀਰਨੀਆਂ, ਬਲਵਿੰਦਰ ਸਿੰਘ ਸੰਧੂ, ਯਾਦਵਿੰਦਰ ਸਿੰਘ ਯਾਦੂ, ਬੀਬੀ ਕਿਰਨਦੀਪ ਕੌਰ ਕਾਦੀਆਂ, ਨਰਿੰਦਰ ਸਿੰਘ ਨਿੰਦਾ ਰਣੀਆਂ, ਤਲਵਿੰਦਰ ਸਿੰਘ ਗਰੇਵਾਲ ਆਲਮਗੀਰ, ਹਰਸ਼ਵੀਰ ਸਿੰਘ ਝੱਮਟ, ਹਰਨੇਕ ਸਿੰਘ ਲਾਦੀਆਂ, ਮਨਜਿੰਦਰ ਸਿੰਘ ਭੁਮਾਲ, ਬਿੰਦਰ ਠੱਕਰਵਾਲ, ਹਾਜ਼ਰ ਸਨ।
 


Deepak Kumar

Content Editor

Related News