20 ਦੇ ਵਿਧਾਨ ਸਭਾ ਘਿਰਾਓ ਪ੍ਰੋਗਰਾਮ ਸਬੰਧੀ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹੋਈ

03/17/2018 10:58:00 AM

ਬੋਹਾ (ਮਨਜੀਤ) — ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਕੀਤੇ ਜਾਣ ਵਾਲੇ ਘਿਰਾਓ ਪ੍ਰੋਗਰਾਮ ਸਬੰਧੀ ਸਰਕਲ ਬੁਢਲਾਡਾ ਅਤੇ ਬੋਹਾ ਦੇ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ ਦੀ ਅਗਵਾਈ ਹੇਠ 
ਗੁਰਦੁਆਰਾ ਸਾਹਿਬ ਪਾਤਸ਼ਾਹੀ ਨੋਵੀ ਪਿੰਡ ਬਰ੍ਹੇ ਵਿਖੇ ਹੋਈ, ਜਿਸ ਨੂੰ ਸੰਬੋਧਨ ਕਰਦਿਆ ਹਲਕਾ ਇੰਚਾਰਜ ਡਾ : ਨਿਸ਼ਾਨ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਚ ਬੁਢਲਾਡਾ ਹਲਕੇ ਤੋਂ 2 ਸੌ 50 ਗੱਡੀਆਂ ਦਾ ਕਾਫਲਾ ਸਵੇਰੇ 7 ਵਜੇ ਅਨਾਜ ਮੰਡੀ ਭੀਖੀ ਤੋਂ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀ 1 ਸਾਲ ਦੀ ਕਾਰਗੁਜਾਰੀ ਤੋਂ ਹਰ ਵਰਗ ਨਿਰਾਸ਼ ਹੋਇਆ ਪਿਆ ਹੈ ਅਤੇ ਲੋਕ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਚਾਹੁਣ ਲੱਗੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਧਰਨੇ ਸਬੰਧੀ ਅਕਾਲੀ ਵਰਕਰਾਂ ਤੋਂ ਇਲਾਵਾ ਆਮ ਲੋਕ ਵੀ ਉਤਸ਼ਾਹਿਤ ਜਾਪ ਰਹੇ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਨੇ ਦੱਸਿਆ ਕਿ ਪਾਰਟੀ ਮਜਬੂਤੀ ਲਈ ਬੁਢਲਾਡਾ ਹਲਕੇ ਇਕ ਨਵਾ ਬੱਛੋਆਣਾ ਸਰਕਲ ਬਣਾਇਆ ਗਿਆ ਹੈ । ਮੀਟਿੰਗ ਦੌਰਾਨ ਸਰਕਲ ਬੋਹਾ ਦੇ ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਜਗਸੀਰ ਸਿੰਘ ਅੱਕਾਂਵਾਲੀ, ਜਥੇਦਾਰ ਜੋਗਾ ਸਿੰਘ ਬੋਹਾ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਸੋਹਣਾ ਸਿੰਘ ਕਲੀਪੁਰ, ਬਲਵਿੰਦਰ ਸਿੰਘ ਮੱਲ ਸਿੰਘ ਵਾਲਾ, ਸਰਪੰਚ ਦਰਸ਼ਨ ਸਿੰਘ ਗੰਢੂਆ, ਸਿਕੰਦਰ ਸਿੰਘ ਰਿਉਂਦ, ਪ੍ਰਸ਼ੋਤਮ ਸਿੰਘ ਉੱਡਤ ਸੈਦੇਵਾਲਾ, ਜਸਪਾਲ ਸਿੰਘ ਦਰੀਆਪੁਰ, ਭੋਲਾ ਸਿੰਘ ਬਰ੍ਹੇਂ, ਯੂਥ ਆਗੂ ਬਿੰਦਰ ਸਿੰਘ ਮੰਘਾਣੀਆ ਆਦਿ ਮੌਜੂਦ ਸਨ । ਇਸ ਮੌਕੇ ਇਕ ਵੱਖਰੇ ਮਤੇ ਰਾਹੀ ਬੁਢਲਾਡਾ-ਭੀਖੀ–ਮੂਨਕ ਵਾਇਆ ਬੁਢਲਾਡਾ-ਜਾਖਲ ਸੜਕ ਲਈ ਕਂੇਦਰ ਸਰਕਾਰ ਵੱਲੋਂ ਲੋੜੀਂਦੀ ਰਾਸ਼ੀ ਨੂੰ ਪ੍ਰਵਾਨਗੀ ਦੇਣ ਲਈ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ।  


Related News