ਅਪ੍ਰੈਲ ਤੋਂ ਸਰਕਾਰੀ ਸਕੂਲਾਂ ਦੇ ਆਧਿਆਪਕ ਬਾਇਓਮੈਟ੍ਰਿਕ ਰਾਹੀਂ ਲਾਉਣਗੇ ਹਾਜ਼ਰੀ

Tuesday, Jan 07, 2020 - 03:37 PM (IST)

ਅਪ੍ਰੈਲ ਤੋਂ ਸਰਕਾਰੀ ਸਕੂਲਾਂ ਦੇ ਆਧਿਆਪਕ ਬਾਇਓਮੈਟ੍ਰਿਕ ਰਾਹੀਂ ਲਾਉਣਗੇ ਹਾਜ਼ਰੀ

ਸ਼ੇਰਪੁਰ (ਅਨੀਸ਼) : ਸਿੱਖਿਆ ਵਿਭਾਗ ਵੱਲੋਂ ਪੱਤਰ ਰਾਹੀਂ ਹੁਕਮ ਜਾਰੀ ਕੀਤੇ ਗਏ ਹਨ ਕਿ 1-4-2020 ਤੋਂ ਸੂਬੇ ਦੇ ਸਾਰੇ ਸਕੂਲਾਂ ਦੇ ਅਧਿਆਪਕ ਅਤੇ ਹੋਰ ਸਟਾਫ਼ ਬਾਇਓਮੈਟ੍ਰਿਕ ਹਾਜ਼ਰੀ ਲਾਉਣਗੇ। ਇਹ ਮਸ਼ੀਨਾਂ ਈ-ਪੰਜਾਬ ਪੋਰਟਲ 'ਤੇ ਡਿਸਟ੍ਰਿਕਟ ਐੱਮ. ਆਈ. ਐੱਸ. ਕੋ-ਆਰਡੀਨੇਟਰ ਵੱਲੋਂ ਬਲਾਕ ਦਫ਼ਤਰ ਨੂੰ ਦਿੱਤੀਆਂ ਜਾਣਗੀਆਂ। ਬਲਾਕ ਅਫ਼ਸਰ ਆਪਣੇ ਦਫ਼ਤਰ ਦੇ ਐੱਮ. ਆਈ. ਐੱਸ. ਕੋ-ਆਰਡੀਨੇਟਰ ਤੇ ਡਾਟਾ ਆਪ੍ਰੇਟਰ ਰਾਹੀਂ ਸਕੂਲਾਂ 'ਚ ਮਸ਼ੀਨ ਲਵਾ ਕੇ ਸਟਾਫ਼ ਨੂੰ ਲੋੜੀਂਦੀ ਸਿਖਲਾਈ ਦੇਣਗੇ।

ਪੱਤਰ ਮੁਤਾਬਕ ਸਭ ਤੋਂ ਪਹਿਲਾਂ ਬਾਇਓਮੈਟ੍ਰਿਕ ਮਸ਼ੀਨਾਂ ਪ੍ਰਾਇਮਰੀ ਸਕੂਲਾਂ, ਮਿਡਲ ਸਕੂਲਾਂ ਅਤੇ ਫਿਰ ਸੈਕੰਡਰੀ ਸਕੂਲਾਂ 'ਚ ਲਵਾਈਆਂ ਜਾਣਗੀਆਂ। ਕੰਪਨੀ ਵੱਲੋਂ ਮਸ਼ੀਨ ਦੀ ਵਾਰੰਟੀ 4 ਸਾਲ ਦੀ ਹੋਵੇਗੀ ਪਰ ਮਸ਼ੀਨ ਗੁੰਮ ਹੋਣ, ਟੁੱਟਣ ਜਾਂ ਜਾਣ-ਬੁੱਝ ਕੇ ਮਸ਼ੀਨ ਨਾਲ ਛੇੜ-ਛਾੜ ਹੋਣ 'ਤੇ ਸਕੂਲ ਮੁਖੀ ਆਪਣੇ ਪੱਧਰ 'ਤੇ ਮਸ਼ੀਨ ਦੀ ਖ਼ਰੀਦ ਕਰੇਗਾ। ਬਲਾਕ ਸਿੱਖਿਆ ਅਫ਼ਸਰ ਦੀ ਆਪਣੇ ਬਲਾਕ 'ਚ 100 ਫ਼ੀਸਦੀ ਹਾਜ਼ਰੀ ਦੀ ਜ਼ਿੰਮੇਵਾਰੀ ਹੋਵੇਗੀ। ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ/ਸੈਕੰਡਰੀ ਆਈ. ਸੀ. ਟੀ. ਪ੍ਰਾਜੈਕਟ ਕੋ-ਆਰਡੀਨੇਟਰ ਆਪਣੇ-ਆਪਣੇ ਜ਼ਿਲਿਆਂ 'ਚ 100 ਫ਼ੀਸਦੀ ਆਨਲਾਈਨ ਹਾਜ਼ਰੀ ਪ੍ਰਾਜੈਕਟ ਦੀ ਦੇਖ-ਭਾਲ ਕਰਨਗੇ।


author

cherry

Content Editor

Related News