ਅਧਿਆਪਕ ਯੋਗਤਾ ਟੈਸਟ (ਟੈੱਟ) ਲਈ ਸਿੱਖਿਆ ਵਿਭਾਗ ਵੱਲੋਂ ਮਿਸਾਲੀ ਪ੍ਰਬੰਧਾਂ ਦੀ ਤਿਆਰੀ

01/14/2020 11:57:26 AM

ਸ਼ੇਰਪੁਰ (ਅਨੀਸ਼) : 19 ਜਨਵਰੀ ਨੂੰ ਜ਼ਿਲਾ ਹੈੱਡਕੁਆਰਟਰਾਂ 'ਤੇ ਕਰਵਾਈ ਜਾਣ ਵਾਲੀ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਲਈ ਵਿਭਾਗ ਵੱਲੋਂ ਮਿਸਾਲੀ ਪ੍ਰਬੰਧਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਬੋਰਡ ਦੇ ਸਕੱਤਰ ਮੁਹੰਮਦ ਤਈਅਬ ਆਈ. ਏ. ਐੱਸ. ਨੇ ਇੰਕਸਾਫ ਕੀਤਾ ਕਿ ਸੂਬਾ ਪੱਧਰੀ ਪ੍ਰੀਖਿਆ ਲਈ ਮਿਸਾਲੀ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ 'ਚ ਰਾਜ ਦੀ ਪੁਲਸ ਤੋਂ ਵੀ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਪ੍ਰੀਖਿਆ 'ਚ ਬੈਠਣ ਵਾਲੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਜਾਰੀ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਕੇ ਉਨ੍ਹਾਂ 'ਤੇ ਅਮਲ ਕਰਨ ਕਿਉਂਕਿ ਹਦਾਇਤਾਂ 'ਚ ਜੇ ਕਿਸੇ ਨੂੰ ਕੁਝ ਨਵਾਂ ਨਾ ਵੀ ਲੱਗੇ ਤਾਂ ਵੀ ਉਨ੍ਹਾਂ 'ਤੇ ਅਮਲ ਬਹੁਤ ਜ਼ਰੂਰੀ ਹੈ।

ਡੀ. ਜੀ. ਐੱਸ. ਈ. ਨੇ ਕਿਹਾ, ''ਕਿਸੇ ਉਮੀਦਵਾਰ ਨੂੰ ਵੀ ਪ੍ਰੀਖਿਆ ਕੇਂਦਰ 'ਚ ਪੈੱਨ ਜਾਂ ਪੈਂਸਿਲ ਲਿਜਾਣ ਦੀ ਵੀ ਮਨਾਹੀ ਹੈ ਕਿਉਂਕਿ ਪ੍ਰੀਖਿਆਰਥੀਆਂ ਨੂੰ ਨੀਲੇ ਰੰਗ ਦੇ ਬਾਲ ਪੈੱਨ ਓ. ਐੱਮ. ਆਰ. ਸੀਟਾਂ ਨਾਲ ਹੀ ਦਿੱਤੇ ਜਾਣਗੇ। ਪ੍ਰੀਖਿਆ ਦੇ ਮੁਲਾਂਕਣ ਦੌਰਾਨ ਨੈਗੇਟਿਵ ਮਾਰਕਿੰਗ ਨਹੀਂ ਹੈ ਪਰ ਜੇ ਕੋਈ ਉਮੀਦਵਾਰ ਇਕ ਉੱਤਰ ਦੇ ਇਕ ਤੋਂ ਵੱਧ ਚੱਕਰਾਂ ਨੂੰ ਭਰੇਗਾ ਤਾਂ ਉਸ ਦੇ ਨੁਕਸਾਨ ਦਾ ਜ਼ਿੰਮੇਵਾਰ ਆਪ ਹੀ ਹੋਵੇਗਾ। ਉਮੀਦਵਾਰ ਨੂੰ ਆਪਣੀ ਓ. ਐੱਮ. ਆਰ. ਸੀਟ ਦੀ ਆਖਰੀ ਕਾਰਬਨ ਕਾਪੀ ਲਿਜਾਣ ਦੀ ਖੁੱਲ੍ਹ ਹੋਵੇਗੀ ਤਾਂ ਕਿ ਉਹ ਆਪਣੇ ਸਵਾਲਾਂ ਦੇ ਜਵਾਬ ਚੈੱਕ ਕਰ ਸਕਣ।

ਜਾਣਕਾਰੀ ਮੁਤਾਬਕ ਪ੍ਰੀਖਿਆ ਕੇਂਦਰਾਂ ਵਿਖੇ ਪੁਲਸ ਦੀ ਭਾਰੀ ਤਾਇਨਾਤੀ ਵੀ ਹੋਵੇਗੀ ਪਰ ਪੁਲਸ ਪ੍ਰੀਖਿਆ ਕੇਂਦਰਾਂ ਦੇ ਮੁੱਖ ਗੇਟ ਤੱਕ ਹੀ ਸੀਮਿਤ ਰਹੇਗੀ ਅਤੇ ਪਾਣੀ ਪਿਲਾਉਣ ਵਾਲੇ ਵਿਅਕਤੀਆਂ ਨੂੰ ਵੀ ਪ੍ਰੀਖਿਆ ਕੇਂਦਰਾਂ ਦੇ ਅੰਦਰ ਘੁੰਮਣ ਦੀ ਇਜਾਜ਼ਤ ਨਹੀਂ ਹੋਵੇਗੀ। ਉਮੀਦਵਾਰ ਕੋਲੋਂ ਕਿਸੇ ਇਤਰਾਜ਼ਯੋਗ ਵਸਤੂ ਦਾ ਮਿਲਣਾ ਜਾਂ ਉਮੀਦਵਾਰ ਦੀ ਥਾਂ ਕਿਸੇ ਹੋਰ ਦਾ ਪ੍ਰੀਖਿਆ 'ਚ ਬੈਠਣਾ ਆਦਿ ਜਿਹੀਆਂ ਕੁਤਾਹੀਆਂ ਤੇ ਜੁਰਮ ਯੂ. ਐੱਮ. ਸੀ. ਅਤੇ ਐੱਫ਼. ਆਈ. ਆਰ. ਵਰਗੀ ਕਾਰਵਾਈ ਕਰ ਕੇ ਨਜਿੱਠੇ ਜਾਣਗੇ। ਪ੍ਰੀਖਿਆ ਦੀ ਸਾਰੀ ਪ੍ਰਕਿਰਿਆ ਦੀ ਵੀਡਿਓ ਰਿਕਾਰਡਿੰਗ ਹੋਵੇਗੀ ਤੇ ਵੀਡਿਓ ਰਿਕਾਰਡਿੰਗ 'ਚ ਪ੍ਰਸ਼ਨ-ਪੱਤਰਾਂ 'ਤੇ ਓ. ਐੱਮ. ਆਰ. ਸੀਟਾਂ ਦੀ ਪ੍ਰੀਖਿਆ ਕੇਂਦਰਾਂ 'ਚ ਪਹੁੰਚ, ਪ੍ਰਸ਼ਨ-ਪੱਤਰਾਂ ਵਾਲੇ ਡੱਬੇ ਦਾ ਖੁੱਲ੍ਹਣਾ, ਪ੍ਰਸ਼ਨ-ਪੱਤਰਾਂ ਦੀ ਵੰਡ ਆਦਿ ਸਮੇਤ ਸਾਰੀਆਂ ਕਿਰਿਆਵਾਂ ਨੂੰ ਸਮੇਂ ਸਹਿਤ ਰਿਕਾਰਡ ਕੀਤਾ ਜਾਵੇਗਾ। ਸਾਰੇ ਉਮੀਦਵਾਰਾਂ ਦੀ ਅਤੇ ਡਿਊਟੀ ਸਟਾਫ ਦੇ ਸਪੱਸ਼ਟ ਚਿਹਰੇ ਵੀਡਿਓ 'ਚ ਨਜ਼ਰ ਆਉਣੇ ਜ਼ਰੂਰੀ ਹੋਣਗੇ।


cherry

Content Editor

Related News