ਸੂਬੇ ਦੇ 12,700 ਪਿੰਡਾਂ ਲਈ ASI, ਹੈੱਡ ਕਾਂਸਟੇਬਲ, ਕਾਂਸਟੇਬਲ ਰੈਂਕ ਦੇ ਅਧਿਕਾਰੀ ਕੀਤੇ ਜਾਣਗੇ ਤਾਇਨਾਤ

02/20/2020 12:57:42 PM

ਸ਼ੇਰਪੁਰ (ਅਨੀਸ਼) : ਸੂਬੇ ਦੇ ਫੌਜੀ ਸ਼ਾਸਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਨਰਲ ਟੀ. ਐੱਸ. ਸ਼ੇਰਗਿੱਲ ਦੀ ਕਮਾਨ ਹੇਠ ਸਾਬਕਾ ਸੈਨਿਕਾਂ ਦੀ ਇਕ ਫੌਜ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੂੰ 'ਖੁਸ਼ਹਾਲੀ ਦੇ ਰਾਖੇ' ਕਿਹਾ ਜਾਂਦਾ ਹੈ। ਵੱਖ-ਵੱਖ ਸਕੀਮਾਂ ਦੇ ਲਾਗੂ ਕਰਨ 'ਚ ਜੋ ਕਮੀ-ਪੇਸ਼ੀਆਂ ਰਹਿ ਜਾਂਦੀਆਂ ਹਨ, ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਮਾਜਕ ਲੇਖਾ ਪੜਤਾਲ ਦੇ ਉਦੇਸ਼ ਨਾਲ ਇਕ ਨਵੀਨਤਾਕਾਰੀ ਪ੍ਰਣਾਲੀ ਸਥਾਪਤ ਕੀਤੀ ਗਈ ਹੈ, ਜਿਸ ਨੂੰ ਖੁਸ਼ਹਾਲੀ ਦੇ ਰਾਖੇ (ਖ਼ੁਦ-ਮੁਖਤਾਰ ਸੰਸਥਾ) ਕਿਹਾ ਗਿਆ ਹੈ। ਇਨ੍ਹਾਂ ਨੂੰ ਹੋਰਨਾਂ ਕੰਮਾਂ ਤੋਂ ਇਲਾਵਾ ਨਿਯਮਿਤ ਸਮਾਜਕ ਲੇਖਾ ਪੜਤਾਲ ਕਰਨ ਦੇ ਅਖ਼ਤਿਆਰ ਦਿੱਤੇ ਗਏ ਹਨ। ਸਮਾਜਕ ਲੇਖਾ ਪੜਤਾਲ ਦਾ ਮੁੱਖ ਕਾਰਣ ਸਕੀਮਾਂ ਨੂੰ ਸਹੀ ਤਰੀਕੇ ਨਾਲ ਅਤੇ ਸਕੀਮਾਂ ਵਿਚਲੇ ਉਪ ਬੰਧ/ਗੁੰਜਾਇਸ਼ਾਂ ਅਨੁਸਾਰ ਹੀ ਲਾਗੂ ਕਰਨ ਦੀ ਇੱਛਾ ਰੱਖਣਾ ਹੈ। ਇਸ ਸਕੀਮ ਦਾ ਮੁੱਖ ਉਦੇਸ਼ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਦੇ ਲਾਗੂ ਹੋਣ ਦੀ ਨਿਗਰਾਨੀ ਕਰਨਾ ਹੈ ਤਾਂ ਕਿ ਮੁਆਵਜ਼ਾ ਅਤੇ ਸਹਾਇਤਾ ਲੋੜਵੰਦਾਂ ਤੱਕ ਪਹੁੰਚੇ, ਜਿਸ ਦਾ ਸਰਕਾਰ ਅਤੇ ਲਾਭਪਾਤਰੀਆਂ ਨੂੰ ਫਾਇਦਾ ਵੀ ਹੋਇਆ ਹੈ। ਹੁਣ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਫੀਲਡ 'ਚ ਤਾਇਨਾਤ ਪੁਲਸ ਅਧਿਕਾਰੀਆਂ ਨੂੰ ਨਵੇਂ ਅੰਦਰੂਨੀ ਸੁਰੱਖਿਆ ਇਨਪੁਟਸ ਨੂੰ ਦੇਖਦੇ ਹੋਏ ਹੋਰ ਵੀ ਅਲਰਟ ਰਹਿਣ ਲਈ ਕਿਹਾ ਹੈ। ਪੁਲਸ ਵਿਭਾਗ ਨੇ ਫੈਸਲਾ ਲਿਆ ਹੈ ਕਿ ਸੂਬੇ ਦੇ ਸਾਰੇ 12,700 ਪਿੰਡਾਂ ਲਈ ਏ. ਐੱਸ. ਆਈ./ਹੈੱਡ ਕਾਂਸਟੇਬਲ/ਕਾਂਸਟੇਬਲ ਰੈਂਕ ਦੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਨਾਮਜ਼ਦ ਕੀਤੇ ਸਾਰੇ ਪੁਲਸ ਅਧਿਕਾਰੀਆਂ ਵੱਲੋਂ ਪਿੰਡ ਦੇ ਲੋਕਾਂ ਨੂੰ ਤੁਰੰਤ ਪੁਲਸ ਮਦਦ ਮੁਹੱਈਆ ਕਰਵਾਈ ਜਾਵੇਗੀ।

ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਪੁਲਸ ਅਧਿਕਾਰੀਆਂ ਦੇ ਨਾਂ 'ਤੇ ਫੋਨ ਨੰਬਰ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਪੰਜਾਬ ਪੁਲਸ ਦੀ ਵੈੱਬਸਾਈਟ 'ਤੇ ਵੀ ਪਾਇਆ ਜਾਵੇਗਾ। ਵਿਲੇਜ ਪੁਲਸ ਅਧਿਕਾਰੀ ਵੱਲੋਂ ਹਰ ਹਫਤੇ ਪਿੰਡ ਦਾ ਦੌਰਾ ਕਰ ਕੇ ਲੋਕਾਂ ਦੇ ਨਾਲ ਤਾਲ-ਮੇਲ ਬਿਠਾਇਆ ਜਾਵੇਗਾ। ਇਸ ਤੋਂ ਇਲਾਵਾ ਵੂਮੈਨ ਹੈਲਪ ਡੈਸਕ ਨੂੰ ਹੋਰ ਮਜ਼ਬੂਤ ਬਣਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਦਾ ਸੰਚਾਲਨ ਸਾਰੇ ਜ਼ਿਲਿਆਂ 'ਚ ਮਹਿਲਾ ਪੁਲਸ ਅਧਿਕਾਰੀਆਂ ਵੱਲੋਂ ਕੀਤਾ ਜਾਵੇਗਾ। ਮਹਿਲਾ ਹੈਲਪ ਡੈਸਕ ਦਾ ਸ਼ੁੱਭ ਆਰੰਭ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਸੂਬੇ ਦੇ ਸਾਰੇ 406 ਪੁਲਸ ਥਾਣਿਆਂ 'ਚ ਕਾਂਸਟੇਬਲ ਰੈਂਕ ਮਹਿਲਾ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਨਾਂ ਪੰਜਾਬ ਪੁਲਸ ਦੀ ਵੈੱਬਸਾਈਟ 'ਤੇ ਡਿਸਪਲੇਅ ਕੀਤੇ ਜਾਣਗੇ। ਇਨ੍ਹਾਂ ਮਹਿਲਾ ਪੁਲਸ ਅਧਿਕਾਰੀਆਂ ਵੱਲੋਂ ਸੰਕਟ ਦੇ ਸਮੇਂ ਔਰਤਾਂ ਦੀ ਮਦਦ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੁਰਾਣੇ ਸਮੇਂ 'ਚ ਜ਼ੈਲਦਾਰ ਪ੍ਰਣਾਲੀ ਪਿੰਡਾਂ 'ਚ ਚੱਲਦੀ ਸੀ ਪਰ ਹੁਣ ਏ. ਐੱਸ. ਆਈ. ਅਤੇ ਹੈੱਡ ਕਾਂਸਟੇਬਲ ਹਰੇਕ ਪਿੰਡ ਦੇ ਨਾਲ ਤਾਲ-ਮੇਲ ਬਿਠਾਏਗਾ। ਇਨ੍ਹਾਂ ਪੁਲਸ ਅਧਿਕਾਰੀਆਂ ਕੋਲ ਕ੍ਰਿਮੀਨਲ ਗਤੀਵਿਧੀਆਂ 'ਚ ਸ਼ਾਮਲ ਮੁਲਾਜ਼ਮਾਂ ਦੀ ਪੂਰੀ ਜਾਣਕਾਰੀ ਹੋਵੇਗੀ। ਇਨ੍ਹਾਂ ਦਿਹਾਤੀ ਪੁਲਸ ਅਧਿਕਾਰੀਆਂ ਵੱਲੋਂ ਲੋਕਾਂ ਨਾਲ ਦੋਸਤਾਨਾ ਸਬੰਧ ਬਣਾਏ ਜਾਣਗੇ ਅਤੇ ਨਾਲ ਹੀ ਉਹ ਡਿਜੀਟਲ ਵਿਲੇਜ ਇਨਫਾਰਮੇਸ਼ਨ ਸਿਸਟਮ ਨੂੰ ਵਿਕਸਿਤ ਕਰਨਗੇ।


cherry

Content Editor

Related News