ਪਾਰਟੀ ਹਾਈਕਮਾਨ ਜਿਮਨੀ ਚੋਣ ਲਈ ਯੋਗ ਉਮੀਂਦਵਾਰ ਨੂੰ ਉਤਾਰੇ ਚੋਣ ਮੈਦਾਨ ''ਚ: ਘੁਬਾਇਆ

Tuesday, Jul 09, 2019 - 05:57 PM (IST)

ਪਾਰਟੀ ਹਾਈਕਮਾਨ ਜਿਮਨੀ ਚੋਣ ਲਈ ਯੋਗ ਉਮੀਂਦਵਾਰ ਨੂੰ ਉਤਾਰੇ ਚੋਣ ਮੈਦਾਨ ''ਚ: ਘੁਬਾਇਆ

ਜਲਾਲਾਬਾਦ (ਸੇਤੀਆ, ਸੁਮਿਤ) - ਜਲਾਲਾਬਾਦ ਹਲਕੇ 'ਚ ਹੋਣ ਵਾਲੀ ਜਿਮਨੀ ਚੋਣ ਨੂੰ ਲੈ ਕੇ ਸਾਬਕਾ ਮੈਂਬਰ ਪਾਰਟੀਮੈਂਟ ਸ਼ੇਰ ਸਿੰਘ ਘੁਬਾਇਆ ਦਿਲਚਸਪੀ ਦਿਖਾ ਰਹੇ ਹਨ। ਘੁਬਾਇਆ ਦੀ ਇਹ ਦਿਲਚਸਪੀ ਚੋਣਾਂ ਲੜਣ ਦੀ ਨਹੀਂ ਸਗੋਂ ਉਨ੍ਹਾਂ ਸੰਭਾਵੀ ਉਮੀਂਦਵਾਰਾਂ ਦੇ ਹੱਕ 'ਚ ਖੜਣ ਦੀ ਹੈ, ਜਿੰਨਾਂ ਨੇ ਲੋਕ ਸਭਾ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੇ ਝੰਡੇ ਹੇਠ ਤਨਦੇਹੀ ਨਾਲ ਕੰਮ ਕੀਤਾ ਸੀ। ਦੱਸ ਦੇਈਏ ਕਿ ਇਸ ਮੁੱਦੇ ਨੂੰ ਲੈ ਕੇ ਸ਼ੇਰ ਸਿੰਘ ਘੁਬਾਇਆ ਨੇ ਆਪਣੇ ਸ਼ਹਿਰੀ ਨਿਵਾਸ 'ਤੇ ਸੋਮਵਾਰ ਨੂੰ ਵਰਕਰ ਨਾਲ ਇਕ ਮੀਟਿੰਗ ਰੱਖੀ, ਜਿਸ 'ਚ ਉਨ੍ਹਾਂ ਦੇ ਬੇਟੇ ਦਵਿੰਦਰ ਘੁਬਾਇਆ ਵਿਧਾਇਕ ਫਾਜ਼ਿਲਕਾ ਤੋਂ ਇਲਾਵਾ ਡਾ. ਸ਼ਿਵ ਛਾਬੜਾ, ਕੌਂਸਲਰ ਬਲਵਿੰਦਰ ਸਿੰਘ ਪੱਪੂ, ਮੰਗਲ ਸਿੰਘ ਆਦਿ ਵਰਕਰ ਮੌਜੂਦ ਸਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਡਾ. ਸ਼ਿਵ ਛਾਬੜਾ ਨੇ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਕਿ ਉਨ੍ਹਾਂ ਅਹੁਦੇਦਾਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ, ਜਿੰਨਾਂ ਨੇ ਅਹੁਦਾ ਹੁੰਦਿਆ ਹੋਇਆ ਲੋਕ ਸਭਾ ਚੋਣਾਂ 'ਚ ਕਾਂਗਰਸੀ ਪਾਰਟੀ ਦੇ ਉਮੀਦਵਾਰ ਦੀ ਜੰਮ ਕੇ ਵਿਰੋਧਤਾ ਕੀਤੀ।  

ਇਸ ਮੌਕੇ ਦਵਿੰਦਰ ਘੁਬਾਇਆ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਜਿੰਨਾਂ ਆਗੂ ਅਤੇ ਬੂਥ ਵਰਕਰਾਂ ਆਪਣੀ ਜਿੰਮੇਵਾਰੀ ਸਮਝ ਕੇ ਚੋਣ ਲੜੀ ਹੈ, ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਉਨ੍ਹਾਂ ਨੇ ਸਾਡੇ ਪਰਿਵਾਰ ਨਾਲ ਮਿਲ ਕੇ ਚੋਣ ਮੁਹਿੰਮ ਨੂੰ ਸਫਲ ਬਣਾਇਆ। ਉਕਤ ਆਗੂਆਂ ਅਤੇ ਬੂਥ ਵਰਕਰਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਮੈਂ ਹਰ ਸਮੇਂ ਤਿਆਰ ਰਹਾਂਗਾ। ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਜਿਮਨੀ ਚੋਣਾਂ ਲਈ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨਾਲ ਗੱਲ ਕੀਤੀ ਹੋਈ ਹੈ ਕਿ ਜਲਾਲਾਬਾਦ ਹਲਕੇ 'ਚ ਜਿਸ ਵੀ ਉਮੀਂਦਵਾਰ ਨੂੰ ਚੋਣ ਲੜਾਉਣੀ ਹੈ, ਉਸ ਨੂੰ ਇੰਚਾਰਜ ਲਾਇਆ ਜਾਵੇ। ਇਸ ਨਾਲ ਉਸ ਦਾ ਵੋਟਰਾਂ ਨਾਲ ਤਾਲਮੇਲ ਹੋਵੇਗਾ ਅਤੇ ਆਉਣ ਵਾਲੀ ਚੋਣ ਮੁਹਿੰਮ 'ਚ ਕਾਂਗਰਸ ਪਾਰਟੀ ਦਾ ਝੰਡਾ ਹੋਰ ਬੁਲੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਿਮਨੀ ਚੋਣ ਲਈ ਪਾਰਟੀ ਜਿਸ ਵੀ ਯੋਗ ਉਮੀਂਦਵਾਰ ਨੂੰ ਟਿਕਟ ਦੇਵੇਗੀ, ਉਸ ਦੀ ਪੂਰੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਉਮੀਂਦ ਹੈ ਕਿ ਇਸ ਵਾਰ ਕਰੀਬ 1 ਲੱਖ ਵੋਟ ਕਾਂਗਰਸ ਪਾਰਟੀ ਨੂੰ ਪਵੇਗੀ ਅਤੇ ਉਮੀਂਦਵਾਰ ਦੀ ਸ਼ਾਨਦਾਰ ਜਿੱਤ ਹੋਵੇਗੀ।


author

rajwinder kaur

Content Editor

Related News